02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਭਾਜਪਾ ਦਾ ਦਫ਼ਤਰ ਘੇਰਨ ਜਾਂਦੇ ਕਾਂਗਰਸੀ ਆਗੂ ਚੰਡੀਗੜ੍ਹ ਪੁਲਿਸ ਨੇ ਰੋਕੇ ਯੂਨੀਵਰਸਿਟੀ ਦੇ ਵਿਦਿਆਰਥੀ ਚੈਤੰਨਿਆ ਦੇ ਬੇਵਕਤੀ ਦਿਹਾਂਤ ’ ਤੇ ਲੜਕਿਆਂ ਦੇ ਹੋਸਟਲ ਨੰਬਰ 4 ’ ਚ ਸ਼ੋਕ ਸਭਾ ਕੀਤੀ

ਚੰਡੀਗੜ੍ਹ, 1 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਅੱਜ ਯੂ. ਆਈ.

ਰਾਹੁਲ ਗਾਂਧੀ ਖ਼ਿਲਾਫ਼ ਦਰਜ ਝੂਠੀ ਐੱਫ.ਆਈ.ਆਰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸ ਦਾ ਭਾਜਪਾ ਦਫ਼ਤਰ ਵੱਲ ਰੋਸ ਮਾਰਚ 02-09-2026
ਚੰਡੀਗੜ੍ਹ, 1 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਅੱਜ ਯੂ.ਆਈ.ਐਲ.ਐਸ ਦੇ ਅੰਤਿਮ ਸਾਲ ਦੇ ਵਿਦਿਆਰਥੀ ਅਤੇ ਲੜਕਿਆਂ ਦੇ ਹੋਸਟਲ ਨੰਬਰ 4 ਦੇ ਨਿਵਾਸੀ ਚੈਤੰਨਿਆ ਦੇ ਬੇਵਕਤੀ ਦਿਹਾਂਤ ’ਤੇ ਸੋਗ ਕਰਨ ਲਈ ਲੜਕਿਆਂ ਦੇ ਹੋਸਟਲ ਨੰਬਰ 4 ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਵਿਖੇ ਦੋ ਸ਼ੋਕ ਸਭਾਵਾਂ ਕੀਤੀਆ ਗਈਆਂ। ਇਹ ਸ਼ੋਕ ਸਭਾਵਾਂ ਦੁਖੀ ਪਰਿਵਾਰ ਨਾਲ ਸਤਿਕਾਰ ਅਤੇ ਏਕਤਾ ਦੇ ਪ੍ਰਤੀਕ ਵਜੋਂ ਅਤੇ ਵਿੱਛੜੀ ਆਤਮਾ ਲਈ ਪ੍ਰਾਰਥਨਾ ਕਰਨ ਲਈ ਕੀਤੀਆ ਗਈਆਂ। ਇਸ ਮੌਕੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡੀਨ ਵਿਦਿਆਰਥੀ ਭਲਾਈ ਦੀ ਅਗਵਾਈ ਹੇਠ ਸਰਦਾਰ ਵੱਲਭਭਾਈ ਪਟੇਲ ਲੜਕਿਆਂ ਦੇ ਹੋਸਟਲ ਨੰਬਰ 4 ਨੇ ਹੋਸਟਲ ਦੇ ਵਿਦਿਆਰਥੀ ਚੈਤੰਨਿਆ ਦੇ ਬੇਵਕਤੀ ਦਿਹਾਂਤ ’ਤੇ ਸੋਗ ਮਨਾਉਣ ਲਈ ਇਕ ਸ਼ੋਕ ਸਭਾ ਕੀਤੀ। ਇਸ ਮੌਕੇ ਪ੍ਰੋ. ਵਾਈ.ਕੇ. ਰਾਵਲ ਡੀਨ ਵਿਦਿਆਰਥੀ ਭਲਾਈ, ਪ੍ਰੋ. ਨਮਿਤਾ ਗੁਪਤਾ ਡੀਨ ਵਿਦਿਆਰਥੀ ਭਲਾਈ (ਮਹਿਲਾ), ਪ੍ਰੋ. ਕਸ਼ਮੀਰ ਸਿੰਘ ਐਸੋਸੀਏਟ ਡੀਨ ਵਿਦਿਆਰਥੀ ਭਲਾਈ ਅਤੇ ਅੰਕਿਤ ਬਿਧਾਨ ਪ੍ਰਧਾਨ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਪ੍ਰੀਸ਼ਦ ਨੇ ਹੋਸਟਲ ਨਿਵਾਸੀਆਂ ਅਤੇ ਯੂਨੀਵਰਸਿਟੀ ਸਟਾਫ ਨਾਲ ਮਿਲ ਕੇ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ। ਡਾ. ਨਵੀਨ ਕੁਮਾਰ ਵਾਰਡਨ, ਹੋਰ ਹੋਸਟਲ ਸਟਾਫ਼ ਅਤੇ ਵਿਦਿਆਰਥੀਆ ਨੇ ਮਿਲ ਕੇ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਅਤੇ ਵਿੱਛੜੀ ਆਤਮਾ ਲਈ ਸਦੀਵੀ ਸ਼ਾਂਤੀ ਲਈ ਪ੍ਰਾਰਥਨਾ ਪ੍ਰਗਟ ਕੀਤੀ।
ਪਿਛਲੀ ਖ਼ਬਰ ਪੰਜਾਬ ਮਹਿਲਾ ਕਾਂਗਰਸ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮੇਅਰ ਸੌਰਭ ਜੋਸ਼ੀ ਨੇ ਚੰਡੀਗੜ੍ਹ ਦੇ ਵਿਕਾਸ ਕਾਰਜਾਂ ’ ਚ ਤੇਜ਼ੀ ਲਈ ਕੱਸਿਆ ਸ਼ਿਕੰਜਾ , ਅਧਿਕਾਰੀਆਂ ਨੂੰ ਸਮਾਂਬੱਧ ਕਾਰਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।