28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਲਖਨੌਰ ’ ਚ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਝਗੜਾ , ਪੁਲਿਸ ਮੁਲਾਜ਼ਮਾਂ ’ ਤੇ ਵੀ ਹਮਲਾ

ਐੱਸ. ਏ.

ਅਜੀਤ ਡੈਸਕ 28-08-2026
ਐੱਸ. ਏ. ਐੱਸ. ਨਗਰ, 27 ਅਗਸਤ (ਕਪਿਲ ਵਧਵਾ)- ਲਖਨੌਰ ਪਿੰਡ ’ਚ ਪਰਿਵਾਰਕ ਬੈਂਕ ਖਾਤਿਆਂ ’ਚੋਂ ਕਥਿਤ ਤੌਰ ’ਤੇ ਪੈਸੇ ਕਢਵਾਉਣ ਦੇ ਵਿਵਾਦ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਮੌਕੇ ’ਤੇ ਪਹੁੰਚੀ ਪੁਲਿਸ ਟੀਮ ਨਾਲ ਵੀ ਹੱਥੋਪਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਹਾਣਾ ਪੁਲਿਸ ਨੇ ਗੁੱਡੀ, ਉਸ ਦੀਆਂ ਧੀਆਂ ਰਾਧਾ, ਅਨੁਰਾਧਾ ਤੇ ਖੁਸ਼ੀ ਅਤੇ ਭਰਾ ਸੰਜੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਵਦੇਸ਼ ਕੁਮਾਰ ਗੌਤਮ ਮੁਤਾਬਕ ਉਹ ਆਪਣੀ ਪਤਨੀ ਪੂਜਾ ਨਾਲ ਸੈਕਟਰ-89 ਦੇ ਪਾਰਕ ਵੱਲ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੇ ਉਕਤ ਮੁਲਜ਼ਮਾਂ ਨੂੰ ਅਨੁਰਾਗ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਦਿਆਂ ਦੇਖਿਆ। ਦਖ਼ਲ ਦੇਣ ’ਤੇ ਮੁਲਜ਼ਮਾਂ ਨੇ ਪੂਜਾ ਦੇ ਪਰਿਵਾਰ ’ਤੇ ਬੈਂਕ ਖਾਤਿਆਂ ’ਚੋਂ ਪੈਸੇ ਕਢਵਾਉਣ ਦੇ ਦੋਸ਼ ਲਗਾਏ। ਇਸ ਦੌਰਾਨ ਪੂਜਾ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ, ਜਦਕਿ ਅਵਦੇਸ਼ ਨਾਲ ਵੀ ਹੱਥੋਪਾਈ ਹੋਈ। ਅਵਦੇਸ਼ ਵਲੋਂ 112 ’ਤੇ ਸੂਚਨਾ ਦੇਣ ਉਪਰੰਤ ਸੋਹਾਣਾ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਮੁਤਾਬਕ ਮਾਮਲਾ ਉਸ ਸਮੇਂ ਹੋਰ ਵਧ ਗਿਆ ਜਦੋਂ ਮੁਲਜ਼ਮਾਂ ਨੇ ਇਕ ਮਹਿਲਾ ਕਾਂਸਟੇਬਲ ਨਾਲ ਕਥਿਤ ਤੌਰ ’ਤੇ ਹੱਥੋਪਾਈ ਕਰਕੇ ਉਸ ਦੀ ਵਰਦੀ ਪਾੜ ਦਿੱਤੀ ਅਤੇ ਨਾਮ-ਪਲੇਟ ਵੀ ਉਤਾਰ ਦਿੱਤੀ। ਇਕ ਹੋਰ ਕਾਂਸਟੇਬਲ ਨੂੰ ਕਥਿਤ ਤੌਰ ’ਤੇ ਡੰਡਾ ਮਾਰ ਕੇ ਜ਼ਖ਼ਮੀ ਕੀਤਾ ਗਿਆ। ਪੁਲਿਸ ਨੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 115(2), 126(2), 351(2) ਅਤੇ 3(5) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਲਾਲੜੂ ਵਿਖੇ ਭਾਜਪਾ ਵਲੋਂ ਕਰਵਾਏ ਗਏ ਮਹਾਂ ਰੱਖੜੀ ਸਮਾਗਮ ’ ਚ ਵੱਡੀ ਗਿਣਤੀ ਭੈਣਾਂ ਨੂੰ ਤੋਹਫ਼ੇ ਵਜੋ ਦਿੱਤੇ ਸੂਟ ਹਲਕੇ ਦ... ਅਗਲੀ ਖ਼ਬਰ ਚੌਕੀਦਾਰ ਨੂੰ ਬੰਨ੍ਹ ਕੇ ਤਾਰਾਂ ਲੈ ਕੇ ਫ਼ਰਾਰ ਹੋਏ ਅਣਪਛਾਤੇ ਵਿਅਕਤੀ ਕੁਸ਼ਤੀ ਦੰਗਲ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।