27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮੀਂਹ ਕਾਰਨ ਜਲਥਲ ਹੋਇਆ ਚੰਡੀਗੜ੍ਹ ਸ਼ਹਿਰ

ਚੰਡੀਗੜ੍ਹ, 25 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਦਿਨ ਭਰ ਦੀ ਗਰਮੀ ਤੇ ਹੁੰਮਸ ਤੋਂ ਬਾਅਦ, ਸ਼ਾਮ ਵੇਲ਼ੇ ਖ਼ੂਬਸੂਰਤ ਸ਼ਹਿਰ ਚੰਡੀਗੜ੍ਹ ਦੇ ਅਸਮਾਨ ’ਤੇ ਕਾਲ਼ੀਆਂ ਘਟਾਵਾਂ ਛਾਈਆਂ ਅਤੇ ਜ਼ੋਰਦਾਰ ਮੀਂਹ ਪਿਆ। ਇਸ ਕਾਰਨ ਸ਼ਹਿਰ ਦਾ ਮੌਸਮ ਸੁਹਾਵਣਾ ਹੋ ਗਿਆ ਅਤੇ ਲੋਕਾਂ ਨੇ ਸਖ਼ਤ ਗਰਮੀ ਦੋਂ ਰਾਹਤ ਮਹਿਸੂਸ ਕੀਤੀ।

ਅਜੀਤ ਡੈਸਕ 26-08-2026
ਚੰਡੀਗੜ੍ਹ, 25 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਦਿਨ ਭਰ ਦੀ ਗਰਮੀ ਤੇ ਹੁੰਮਸ ਤੋਂ ਬਾਅਦ, ਸ਼ਾਮ ਵੇਲ਼ੇ ਖ਼ੂਬਸੂਰਤ ਸ਼ਹਿਰ ਚੰਡੀਗੜ੍ਹ ਦੇ ਅਸਮਾਨ ’ਤੇ ਕਾਲ਼ੀਆਂ ਘਟਾਵਾਂ ਛਾਈਆਂ ਅਤੇ ਜ਼ੋਰਦਾਰ ਮੀਂਹ ਪਿਆ। ਇਸ ਕਾਰਨ ਸ਼ਹਿਰ ਦਾ ਮੌਸਮ ਸੁਹਾਵਣਾ ਹੋ ਗਿਆ ਅਤੇ ਲੋਕਾਂ ਨੇ ਸਖ਼ਤ ਗਰਮੀ ਦੋਂ ਰਾਹਤ ਮਹਿਸੂਸ ਕੀਤੀ। ਪਰ ਜ਼ੋਰਦਾਰ ਮੀਂਹ ਦੇ ਨਾਲ ਚੰਡੀਗੜ੍ਹ ਦੇ ਬਹੁਤ ਸਾਰੇ ਸੈਕਟਰ ਜਲਥਲ ਹੋ ਗਏ । ਸੜਕਾਂ ਨੇ ਨਦੀਆਂ ਦਾ ਰੂਪ ਧਾਰ ਲਿਆ ਅਤੇ ਵੱਖ ਵੱਖ ਥਾਵਾਂ ’ਤੇ ਪਾਰਕ ਛੱਪੜ ਦੇ ਰੂਪ ਵਿਚ ਤਬਦੀਲ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚ ਅੱਜ 58 ਮਿਲੀਮੀਟਰ ਮੀਂਹ ਪਿਆ ਅਤੇ ਸ਼ਹਿਰ ਦੇ ਉਤਰੀ ਅਤੇ ਪੂਰਬੀ ਪਾਸੇ ਦੇ ਸੈਕਟਰਾਂ ਵਿਚ ਬਹੁਤ ਹੀ ਜ਼ੋਰਦਾਰ ਮੀਂਹ ਪਿਆ, ਜਦੋਂ ਕਿ ਦੱਖਣੀ ਪਾਸੇ ਦੇ ਸੈਕਟਰਾਂ ਵਿਚ ਹਲਕਾ ਮੀਂਹ ਪਿਆ। ਸੈਕਟਰ 37, 38, 39 ਅਤੇ 40 ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਦੋ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪਾਣੀ ਕਾਰਨ ਮੋਟਰ ਸਾਇਕਲ, ਸਕੂਟਰ ਅਤੇ ਸਕੂਟੀਆਂ ਸੜਕ ’ਤੇ ਚੱਲਣ ਵਿਚ ਅਸਮਰਥ ਹੋ ਗਏ। ਕਾਰਾਂ ਅਤੇ ਵੱਡੀਆਂ ਗੱਡੀਆਂ ਦੀ ਗਤੀ ਧੀਮੀ ਹੋ ਗਈ ਅਤੇ ਵੱਖ ਵੱਖ ਲਾਈਟ ਪੁਆਇੰਟਾਂ ’ਤੇ ਆਵਾਜਾਈ ਜਾਮ ਹੋ ਗਈ।
ਪਿਛਲੀ ਖ਼ਬਰ ਅਦਾਕਾਰਾ-ਗਾਇਕਾ ਸਾਰਾ ਗੁਰਪਾਲ ਨੇ ਚੰਡੀਗੜ੍ਹ ’ਚ ਹਾਇਸੈਂਸ ਇੰਡੀਆ ਦਾ ਨਵਾਂ 116 ਇੰਚ 4ਕੇ ਮਿਨੀ ਆਰ. ਜੀ. ਬੀ. ਟੀ. ਵੀ.... ਅਗਲੀ ਖ਼ਬਰ ਮੌਨਸੂਨ ਸੈਸ਼ਨ ਦੌਰਾਨ ਵਿਧਾਨ ਸਭਾ ’ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਦਿੱਤੇ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।