24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਗਲੋਬਲ ਕੈਪੀਟਲ ਕੈਂਪੇਨ ਦੀ ਪ੍ਰਭਾਵਸ਼ਾਲੀ ਸ਼ੁਰੂਆਤ

ਚੰਡੀਗੜ੍ਹ, 23 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਸਰਕਾਰ ਨੇ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ‘ਹੈਪਨਿੰਗ ਹਰਿਆਣਾ 2. 0’ ਅੰਤਰਰਾਸ਼ਟਰੀ ਆਊਟਰੀਚ ਤੇ ਗਲੋਬਲ ਕੈਪੀਟਲ ਕੈਂਪੇਨ ਦੀ ਪ੍ਰਭਾਵਸ਼ਾਲੀ ਸ਼ੁਰੂਆਤ ਕੀਤੀ।

ਮੁੰਬਈ ਵਿੱਚ ‘ਹੈਪਨਿੰਗ ਹਰਿਆਣਾ 2.0’ ਇੰਟਰਨੈਸ਼ਨਲ ਆਊਟਰੀਚ ਐਂਡ ਗਲੋਬਲ ਕੈਪੀਟਲ ਕੈਂਪੇਨ ਦੌਰਾਨ ਪ੍ਰਵਾਸੀ ਹਰਿਆਣਵੀਆਂ ਦੁਆਰਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕੀਤਾ ਗਿਆ। 24-08-2026
ਚੰਡੀਗੜ੍ਹ, 23 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਸਰਕਾਰ ਨੇ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ‘ਹੈਪਨਿੰਗ ਹਰਿਆਣਾ 2.0’ ਅੰਤਰਰਾਸ਼ਟਰੀ ਆਊਟਰੀਚ ਤੇ ਗਲੋਬਲ ਕੈਪੀਟਲ ਕੈਂਪੇਨ ਦੀ ਪ੍ਰਭਾਵਸ਼ਾਲੀ ਸ਼ੁਰੂਆਤ ਕੀਤੀ। ਤਿੰਨ ਦਿਨਾ ਇਨਵੈਸਟਰ ਸਮਿਟ ਦੌਰਾਨ ਲਗਪਗ 66,000 ਕਰੋੜ ਰੁਪਏ ਤੋਂ ਵੱਧ ਦੇ ਸਮਝੌਤਾ ਪੱਤਰਾਂ ‘ਤੇ ਦਸਤਖਤ ਹੋਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੈਂਪੇਨ ਤਹਿਤ ਹਰਿਆਣਵੀ ਪ੍ਰਵਾਸੀ ਪਰਿਵਾਰਾਂ ਨਾਲ ਆਤਮਿਕ ਸੰਵਾਦ ਕੀਤਾ। ਇਸ ਮੌਕੇ ਉਦਯੋਗ ਅਤੇ ਵਣਜ ਮੰਤਰੀ ਰਾਵ ਨਰਬੀਰ ਸਿੰਘ ਵੀ ਮੌਜੂਦ ਰਹੇ। ਪ੍ਰਸਿੱਧ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਤੇ ਬਾਲੀਵੁੱਡ ਅਦਾਕਾਰਾ ਮੇਘਨਾ ਮਲਿਕ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਤੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਤੋਂ ਬਾਹਰ ਰਹਿ ਰਹੇ ਹਰਿਆਣਵੀ ਸਿਰਫ਼ ਪ੍ਰਵਾਸੀ ਨਹੀਂ, ਸਗੋਂ ਹਰਿਆਣਾ ਦੀ ਵਿਸਥਾਰ ਸ਼ਕਤੀ ਤੇ ਰਾਜ ਦੀ ਸਕਾਰਾਤਮਕ ਪਛਾਣ ਦੇ ਪ੍ਰਤੀਨਿਧ ਹਨ। ਉਨ੍ਹਾਂ ਨੇ ਪ੍ਰਵਾਸੀ ਹਰਿਆਣਵੀਆਂ ਨੂੰ ਆਪਣੀ ਜਨਮ ਭੂਮੀ ਨਾਲ ਜੁੜੇ ਰਹਿਣ ਦੇ ਨਾਲ-ਨਾਲ ਰਾਜ ਦੇ ਵਿਕਾਸ ਵਿਚ ਸਰਗਰਮ ਭਾਗੀਦਾਰੀ ਦੀ ਅਪੀਲ ਕੀਤੀ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ, ਫਿਨਟੈਕ, ਮੀਡੀਆ ਅਤੇ ਮਨੋਰੰਜਨ, ਡਿਜ਼ਾਈਨ, ਇਲੈਕਟ੍ਰਿਕ ਮੋਬਿਲਿਟੀ, ਸਫਾਈ ਊਰਜਾ, ਖੇਡ ਪ੍ਰਬੰਧਨ, ਖੇਤੀ ਤਕਨਾਲੋਜੀ ਅਤੇ ਵਿਸ਼ਵਵਿਆਪੀ ਸੇਵਾਵਾਂ ਵਰਗੇ ਖੇਤਰਾਂ ਵਿੱਚ ਮੁੰਬਈ ਦਾ ਤਜ਼ਰਬਾ ਹਰਿਆਣਾ ਲਈ ਬਹੁਤ ਮਹੱਤਵਪੂਰਨ ਹੈ। ਹਰਿਆਣਾ ਦੇ ਉਦਯੋਗ ਮੰਤਰੀ ਰਾਵ ਨਰਬੀਰ ਸਿੰਘ ਨੇ ਕਿਹਾ ਕਿ ਹਰਿਆਣਾ ਦੇ ਲੋਕ ਜਿੱਥੇ ਵੀ ਗਏ ਹਨ, ਉਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਸਫਲਤਾ ਦੇ ਨਵੇਂ ਆਯਾਮ ਸਥਾਪਿਤ ਕੀਤੇ ਹਨ। ਪ੍ਰੋਗਰਾਮ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਸੂਚਨਾ, ਲੋਕ ਸੰਪਰਕ ਭਾਸ਼ਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਕੇ. ਮਕਰੰਦ ਪਾਂਡੁਰੰਗ ਮੌਜੂਦ ਸਨ।
ਪਿਛਲੀ ਖ਼ਬਰ ਸੇਂਟ ਜ਼ੇਵੀਅਰਜ ਸਕੂਲ ਵਿਖੇ ‘ਇਨਵੈਸਟੀਚਰ ਸਮਾਰੋਹ’ ਕਰਵਾਇਆ ਅਗਲੀ ਖ਼ਬਰ ਚੰਡੀਗੜ੍ਹ ’ਚ ਉੱਤਰਾਖੰਡ ਪ੍ਰਵਾਸੀ ਆਪਣੀਆਂ... ਧਰਮਪਾਲ ਉਪਾਸ਼ਕ ਦੇ ਸਸਕਾਰ ਮੌਕੇ ਵੱਡੀ ਗਿਣਤੀ ’ਚ ਸ਼ਖ਼ਸੀਅਤਾਂ ਹੋਈਆਂ ਸ਼ਾਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।