24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਹੋਮੀ ਭਾਬਾ ਹਸਪਤਾਲ ਨਿਊ ਚੰਡੀਗੜ੍ਹ ਵਿਖੇ ਤਿੰਨ ਰੋਜ਼ਾ ਕੈਂਸਰ ਜਾਗਰੂਕਤਾ ਸੈਮੀਨਾਰ ਕਰਵਾਇਆ

ਮੁੱਲਾਂਪੁਰ ਗਰੀਬਦਾਸ, 23 ਅਗਸਤ (ਦਿਲਬਰ ਸਿੰਘ ਖੈਰਪੁਰ)- ਹੋਮੀ ਭਾਬਾ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਵਿਖੇ ਵਿਸ਼ੇਸ਼ ਇਲਾਜ ਸੇਵਾਵਾਂ ਲੈਣ ਵਾਲੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਪੰਜਾਬ ਅਤੇ ਗੁਆਂਢੀ ਖੇਤਰ ਵਿਚ ਪਹੁੰਚਯੋਗ ਅਤੇ ਵਿਆਪਕ ਕੈਂਸਰ ਦੇਖਭਾਲ ਦੀ ਵਧਦੀ ਲੋੜ ਨੂੰ ਉਜਾਗਰ ਕਰ ਰਹੀ ਹੈ। ਡਾਕਟਰਾਂ ਨੇ ਇਹ ਗੱਲ ਉਦੋਂ ਕਹੀ ਜਦੋਂ ਸੰਸਥਾ ਨੇ ਐਤਵਾਰ ਨੂੰ ਤਿੰਨ ਰੋਜ਼ਾ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ।

ਅਜੀਤ ਡੈਸਕ 24-08-2026
ਮੁੱਲਾਂਪੁਰ ਗਰੀਬਦਾਸ, 23 ਅਗਸਤ (ਦਿਲਬਰ ਸਿੰਘ ਖੈਰਪੁਰ)- ਹੋਮੀ ਭਾਬਾ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਵਿਖੇ ਵਿਸ਼ੇਸ਼ ਇਲਾਜ ਸੇਵਾਵਾਂ ਲੈਣ ਵਾਲੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਪੰਜਾਬ ਅਤੇ ਗੁਆਂਢੀ ਖੇਤਰ ਵਿਚ ਪਹੁੰਚਯੋਗ ਅਤੇ ਵਿਆਪਕ ਕੈਂਸਰ ਦੇਖਭਾਲ ਦੀ ਵਧਦੀ ਲੋੜ ਨੂੰ ਉਜਾਗਰ ਕਰ ਰਹੀ ਹੈ। ਡਾਕਟਰਾਂ ਨੇ ਇਹ ਗੱਲ ਉਦੋਂ ਕਹੀ ਜਦੋਂ ਸੰਸਥਾ ਨੇ ਐਤਵਾਰ ਨੂੰ ਤਿੰਨ ਰੋਜ਼ਾ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਕਾਨਫਰੰਸ ਦੌਰਾਨ ਹਸਪਤਾਲ ਦੇ ਪ੍ਰਦਰਸ਼ਨ ਦਾ ਡਾਟਾ ਪੇਸ਼ ਕਰਦਿਆਂ ਹੋਮੀ ਭਾਬਾ ਦੇ ਡਾਇਰੈਕਟਰ ਡਾ. ਆਸ਼ੀਸ਼ ਗੁਲੀਆ ਨੇ ਕਿਹਾ ਕਿ ਹਸਪਤਾਲ ਨਾ ਸਿਰਫ਼ ਪੰਜਾਬ, ਸਗੋਂ ਹਰਿਆਣਾ, ਚੰਡੀਗੜ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉਤਰਾਖੰਡ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਅਤੇ ਉੜੀਸਾ ਦੇ ਮਰੀਜ਼ਾਂ ਨੂੰ ਉੱਚ-ਗੁਣਵੱਤਾ ਅਤੇ ਕਿਫ਼ਾਇਤੀ ਕੈਂਸਰ ਦੇਖਭਾਲ ਪ੍ਰਦਾਨ ਕਰ ਰਿਹਾ ਹੈ। ਸਾਲ 2025 ਦੌਰਾਨ ਹਸਪਤਾਲ ਵਿਚ 17,903 ਮਰੀਜ਼ਾਂ ਦੀਆਂ ਨਵੀਆਂ ਰਜਿਸਟ੍ਰੇਸ਼ਨਾਂ, 51,155 ਕੀਮੋਥੈਰੇਪੀ ਸੈਸ਼ਨ, 6,840 ਤੋਂ ਵੱਧ ਸਰਜੀਕਲ ਪ੍ਰਕਿਰਿਆਵਾਂ, 28,403 ਹਸਪਤਾਲ ਵਿਚ ਦਾਖ਼ਲੇ, 7,805 ਰੇਡੀਓਥੈਰੇਪੀਆਂ ਅਤੇ 12.6 ਲੱਖ ਤੋਂ ਵੱਧ ਲੈਬਾਰਟਰੀ ਜਾਂਚਾਂ ਦਰਜ ਕੀਤੀਆਂ ਗਈਆਂ। ਉਨ੍ਹਾਂ ਕਿਹਾ ਸਾਡੇ ਨਵੇਂ ਅਤੇ ਸੰਗਰੂਰ ਦੋਵਾਂ ਕੈਂਪਸਾਂ ਵਿਚ ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਸਾਲ-ਦਰ-ਸਾਲ ਵਧ ਰਹੀ ਹੈ। 2026 ਵਿਚ , ਹਸਪਤਾਲ ਨੇ ਪਹਿਲਾਂ ਹੀ 10,000 ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਦਾ ਅੰਕੜਾ ਪਾਰ ਕਰ ਲਿਆ ਹੈ, ਜੋ ਵਿਆਪਕ ਕੈਂਸਰ ਇਲਾਜ ਸੇਵਾਵਾਂ ਦੀ ਵਧਦੀ ਮੰਗ ਨੂੰ ਦਰਸਾਉਂਦਾ ਹੈ। ਮਰੀਜ਼ਾਂ ਦੀ ਲਗਾਤਾਰ ਵਧ ਰਹੀ ਗਿਣਤੀ ਇਸ ਖੇਤਰ ਵਿਚ ਵਧ ਰਹੇ ਕੈਂਸਰ ਦੇ ਬੋਝ ਨੂੰ ਦਰਸਾਉਂਦੀ ਹੈ। ਸਾਡੀ ਜ਼ਿੰਮੇਵਾਰੀ ਇਹ ਯਕੀਨੀ ਬਣਾਉਣਾ ਹੈ ਕਿ ਇਸ ਵਧਦੀ ਮੰਗ ਨੂੰ ਪਹੁੰਚਣਯੋਗ, ਸਬੂਤ-ਅਧਾਰਤ ਅਤੇ ਹਮਦਰਦੀ ਭਰੀ ਕੈਂਸਰ ਦੇਖਭਾਲ ਨਾਲ ਪੂਰਾ ਕੀਤਾ ਜਾਵੇ। ਇਸ ਕੈਂਸਰ ਜਾਗਰੂਕਤਾ ਸੈਮੀਨਾਰ ‘ਚ ਸਥਾਨਕ ਵਾਸੀਆਂ ਨੇ ਹਿੱਸਾ ਲਿਆ ਅਤੇ ਕੈਂਸਰ ਦੀ ਰੋਕਥਾਮ ਜਾਣਕਾਰੀ ਹਾਸਲ ਕੀਤੀ। ਇਸ ਪ੍ਰੋਗਰਾਮ ਵਿਚ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਗੁਲੀਆ ਨੇ ਕਿਹਾ ਕੈਂਸਰ ਵਿਰੁੱਧ ਲੜਾਈ ਵਿਚ ਸ਼ੁਰੂਆਤੀ ਪਤਾ ਲਗਾਉਣਾ ਸਾਡਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ, ਜਦੋਂ ਇਸ ਦਾ ਪਤਾ ਸ਼ੁਰੂਆਤੀ ਪੜਾਅ ‘ਤੇ ਲੱਗ ਜਾਂਦਾ ਹੈ ਤਾਂ ਕੈਂਸਰ ਨਾ ਸਿਰਫ਼ ਬਹੁਤ ਜ਼ਿਆਦਾ ਇਲਾਜਯੋਗ ਹੁੰਦਾ ਹੈ, ਸਗੋਂ ਅਕਸਰ ਪੂਰੀ ਤਰ੍ਹਾਂ ਠੀਕ ਵੀ ਹੋ ਜਾਂਦਾ ਹੈ।
ਪਿਛਲੀ ਖ਼ਬਰ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ ਮੀਟਿੰਗ ਅਗਲੀ ਖ਼ਬਰ ਸਮਰਸਤਾ ਪਛਾਣ ਮਿਟਾਉਣਾ ਨਹੀਂ, ਸਮਾਨ ਸਨਮਾਨ ਦੇ ਨਾਲ ਸਮਾਜ ਤੇ ਰਾਸ਼ਟਰ ਦੀ ਏਕਤਾ ਮਜ਼ਬੂਤ ਕਰਨ ਦਾ ਸਸਕਾਰ-ਨਾਇਬ ਸਿੰਘ ਸੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।