23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਐਸ. ਡੀ. ਕਾਲਜ ’ਚ ਲਗਾਈ ਪੁਸਤਕ ਪ੍ਰਦਰਸ਼ਨੀ ਲੀਗਲ ਮੈਟਰੋਲੋਜੀ ਵਿੰਗ ਨੇ ਜਨਵਰੀ ਤੋਂ ਜੁਲਾਈ 2026 ਤੱਕ ਇਕੱਠੀ ਕੀਤੀ 53.26 ਲੱਖ ਰੁਪਏ ਦੀ ਕੰਪਾਊਂਡਿੰਗ ਫੀਸ

ਚੰਡੀਗੜ੍ਹ, 22 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਲੀਗਲ ਮੈਟਰੋਲੋਜੀ ਵਿੰਗ ਨੇ ਇਸ ਸਾਲ ਜਨਵਰੀ ਮਹੀਨੇ ਤੋਂ ਜੁਲਾਈ 2026 ਤੱਕ ਇਕੱਠੀ ਕੀਤੀ ਗਈ ਸਮਝੌਤਾ ਫੀਸ (ਕੰਪਾਊਂਡਿੰਗ ਫੀਸ) ਤੇ ਇਸੇ ਮਿਆਦ ਦੌਰਾਨ ਕੀਤੇ ਗਏ ਨਿਰੀਖਣਾਂ ਦੇ ਮਾਮਲੇ ’ਚ ਨਿਰੰਤਰ ਵਧੀਆ ਕਾਰਗੁਜ਼ਾਰੀ ਵਿਖਾਈ ਹੈ। ਕੰਪਾਊਂਡਿੰਗ ਫੀਸਾਂ ਦੇ ਮਾਮਲੇ ਵਿਚ ਲੀਗਲ ਮੈਟਰੋਲੋਜੀ ਵਿੰਗ ਨੇ ਜਨਵਰੀ ਮਹੀਨੇ ਤੋਂ ਜੁਲਾਈ 2026 ਤੱਕ 53.

ਅਜੀਤ ਡੈਸਕ 23-08-2026
ਚੰਡੀਗੜ੍ਹ, 22 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਲੀਗਲ ਮੈਟਰੋਲੋਜੀ ਵਿੰਗ ਨੇ ਇਸ ਸਾਲ ਜਨਵਰੀ ਮਹੀਨੇ ਤੋਂ ਜੁਲਾਈ 2026 ਤੱਕ ਇਕੱਠੀ ਕੀਤੀ ਗਈ ਸਮਝੌਤਾ ਫੀਸ (ਕੰਪਾਊਂਡਿੰਗ ਫੀਸ) ਤੇ ਇਸੇ ਮਿਆਦ ਦੌਰਾਨ ਕੀਤੇ ਗਏ ਨਿਰੀਖਣਾਂ ਦੇ ਮਾਮਲੇ ’ਚ ਨਿਰੰਤਰ ਵਧੀਆ ਕਾਰਗੁਜ਼ਾਰੀ ਵਿਖਾਈ ਹੈ। ਕੰਪਾਊਂਡਿੰਗ ਫੀਸਾਂ ਦੇ ਮਾਮਲੇ ਵਿਚ ਲੀਗਲ ਮੈਟਰੋਲੋਜੀ ਵਿੰਗ ਨੇ ਜਨਵਰੀ ਮਹੀਨੇ ਤੋਂ ਜੁਲਾਈ 2026 ਤੱਕ 53.26 ਲੱਖ ਰੁਪਏ ਇਕੱਠੇ ਕੀਤੇ। ਵਿੰਗ ਵਲੋਂ ਇਸੇ ਮਿਆਦ ਦੌਰਾਨ 14412 ਨਿਰੀਖਣ ਤੇ 1062 ਚਲਾਨ ਕੀਤੇ ਗਏ। ਖ਼ੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਲਈ ਵਿਭਾਗ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਸਰਗਰਮੀ ਤੇ ਸਮਰਪਣ ਨਾਲ ਕੰਮ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਵਿੰਗ ਕੋਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿਖੇ ਵਿਭਾਗ ਦੀ ਮਾਲਕੀ ਵਾਲੀਆਂ ਮਿਆਰੀ ਲੈਬਾਰਟਰੀਆਂ ਹਨ, ਜਦਕਿ ਸਰਹਿੰਦ ਅਤੇ ਖੰਨਾ ਵਿੱਚ ਵੀ ਇਸੇ ਤਰਜ਼ ’ਤੇ ਨਵੀਆਂ ਲੈਬਾਰਟਰੀਆਂ ਜਲਦ ਬਣਾਈਆਂ ਜਾਣਗੀਆਂ। ਲੀਗਲ ਮੈਟਰੋਲੋਜੀ ਵਿੰਗ ਦਾ ਮੁੱਖ ਉਦੇਸ਼ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਇਹ ਯਕੀਨੀ ਬਣਾਉਣਾ ਹੈ ਕਿ ਵੇਚੇ ਜਾਂ ਖ਼ਰੀਦੇ ਗਏ ਸਾਮਾਨ ਦੀ ਮਾਤਰਾ ਤੇ ਗੁਣਵੱਤਾ ਦਰਅਸਲ ਸਹੀ ਹੋਵੇ ।
ਪਿਛਲੀ ਖ਼ਬਰ ਹਰਿਆਣਾ ਦਾ ਬਿਜਲੀ ਸੁਧਾਰੀਕਰਨ ’ਤੇ ਜ਼ੋਰ, ਹਾਈ ਪਾਵਰਡ ਪਰਚੇਜ਼ ਕਮੇਟੀ ਮੀਟਿੰਗ ’ਚ 26161 ਟਰਾਂਸਫਾਰਮਰ ਖ਼ਰੀਦ ਨੂੰ ਪ੍ਰਵਾਨਗ... ਅਗਲੀ ਖ਼ਬਰ 45 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਿਰਮਾਣ ਪੂਰੀ ਪਾਰਦਰਸ਼ਤਾ ਨਾਲ ਹੋ ਰਿਹਾ-ਈ. ਟੀ. ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।