22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸਵਾਮੀ ਜੀ ਦੀ ਕੁਟੀਆ ਧਰਮ-ਨਿਰਪੱਖਤਾ ਦਾ ਪ੍ਰਤੀਕ-ਕੰਗ

ਕੁਰਾਲੀ, 21 ਅਗਸਤ (ਅ. ਬ.)

ਅਜੀਤ ਡੈਸਕ 22-08-2026
ਕੁਰਾਲੀ, 21 ਅਗਸਤ (ਅ. ਬ.)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਹਰ ਸਾਲ ਵਾਂਗ ਆਪਣੇ ਸਾਥੀਆਂ ਸਮੇਤ ਸਵਾਮੀ ਸ਼ਿਵ ਸਵਰੂਪ ਆਤਮਾ ਕੈਲਾਸ਼ ਧਾਮ, ਨਦੀ ਪਾਰ, ਕੁਰਾਲੀ ਵਿਖੇ ਸਤਿਗੁਰੂ ਸਵਾਮੀ ਜੀ ਦੀ ਬਰਸੀ ‘ਤੇ ਨਤਮਸਤਕ ਹੋਏ। ਸੰਗਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਮੈਂ ਬੜਾ ਭਾਗਾਂ ਵਾਲਾ ਹਾਂ ਕਿ ਪਹਿਲੀ ਵਾਰ 1992 ਵਿਚ ਸਵਾਮੀ ਜੀ ਦੀ ਕੁਟੀਆ ਵਿਖੇ ਮੱਥਾ ਟੇਕ ਕੇ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲੈ ਕੇ ਚੋਣ ਮੈਦਾਨ ਵਿਚ ਉਤਰਿਆ ਸੀ, ਉਦੋਂ ਹਲਕਾ ਮੋਰਿੰਡਾ ਦੀ ਸਾਰੀ ਸੰਗਤ ਦੇ ਭਰਪੂਰ ਸਹਿਯੋਗ ਤੇ ਪਰਮ-ਪਿਤਾ ਪਰਮਾਤਮਾ ਦੀ ਕ੍ਰਿਪਾ ਨਾਲ ਮੈਨੂੰ ਪਹਿਲੀ ਵਾਰ ਸਵ. ਬੇਅੰਤ ਸਿੰਘ ਦੀ ਸਰਕਾਰ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਹਰ ਸਾਲ ਗੁਰੂ ਪੁਰਨੀਮਾ ਤੇ ਸਵਾਮੀ ਜੀ ਦੀ ਬਰਸੀ ‘ਤੇ ਕੁਟੀਆ ਵਿਖੇ ਬਿਨਾਂ ਕਿਸੇ ਭੇਦ-ਭਾਵ ਅਤੇ ਜਾਤ-ਪਾਤ ਦੇ ਹਜ਼ਾਰਾਂ ਲੋਕ ਨਤਮਸਤਕ ਹੁੰਦੇ ਹਨ। ਇਸ ਮੌਕੇ ਟਿੰਬੀ ਸਾਹਿਬ ਵਾਲੇ ਸੰਤ ਤੇ ਸਵਾਮੀ ਸ਼ਿਵ ਸਵਰੂਪ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ, ਆਰ.ਐਲ. ਕਲਸੀਆਂ, ਦਰਸ਼ਨ ਲਾਲ, ਗੁਰਰਤਨ, ਧੀਰਜ ਧੀਮਾਨ ਹੈਪੀ ਅਤੇ ਚਾਂਦ ਰਾਣਾ ਆਦਿ ਨੇ ਜਗਮੋਹਨ ਸਿੰਘ ਕੰਗ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਇਸ ਪਵਿੱਤਰ ਅਸਥਾਨ ਤੋਂ ਆਸ਼ੀਰਵਾਦ ਵੀ ਦਿੱਤਾ। ਇਸ ਮੌਕੇ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਵਾਲੇ, ਐੱਮ.ਸੀ. ਪ੍ਰਧਾਨ ਬਹਾਦਰ ਸਿੰਘ ਓਕੇ , ਜਸਵਿੰਦਰ ਸਿੰਘ ਭੂਰਾ, ਐੱਮ.ਸੀ. ਅਸ਼ਵਨੀ ਸ਼ਰਮਾ, ਐੱਮ.ਸੀ. ਪ੍ਰਦੀਪ ਰੂੜਾ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਈਵਨਿੰਗ ਸਟੱਡੀਜ਼ ’ਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਦੇਸ਼ ’ਚ ਲੋਕਤੰਤਰੀ ਸੰਸਥਾਵਾਂ ਦੇ ਕਮਜ਼ੋਰ ਹੋਣ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ-ਮਨੀਸ਼ ਤਿਵਾੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।