19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਰਾਜੀਵ ਕਾਲੋਨੀ ਦੇ ਬਰਸਾਤੀ ਨਾਲੇ ’ਚ ਰੁੜ੍ਹੇ ਵਿਅਕਤੀ ਦੀ ਭਾਲ ਜਾਰੀ

ਪੰਚਕੂਲਾ, 18 ਅਗਸਤ (ਕਪਿਲ)-ਰਾਜੀਵ ਕਾਲੋਨੀ ‘ਚ ਅੱਜ ਸ਼ਾਮ ਸਮੇਂ ਪਏ ਤੇਜ਼ ਮੀਂਹ ਦੌਰਾਨ ਦੋ ਵਿਅਕਤੀ ਬਰਸਾਤੀ ਨਾਲੇ ਦੇ ਤੇਜ਼ ਵਹਾਅ ਦੀ ਲਪੇਟ ‘ਚ ਆ ਗਏ। ਇਨ੍ਹਾਂ ‘ਚੋਂ ਇਕ ਵਿਅਕਤੀ ਕਿਸੇ ਤਰ੍ਹਾਂ ਸੁਰੱਖਿਅਤ ਬਾਹਰ ਨਿਕਲ ਆਇਆ, ਜਦਕਿ ਦੂਜਾ ਪਾਣੀ ਦੇ ਨਾਲ ਹੀ ਵਹਿ ਗਿਆ।

ਅਜੀਤ ਡੈਸਕ 19-08-2026
ਪੰਚਕੂਲਾ, 18 ਅਗਸਤ (ਕਪਿਲ)-ਰਾਜੀਵ ਕਾਲੋਨੀ ‘ਚ ਅੱਜ ਸ਼ਾਮ ਸਮੇਂ ਪਏ ਤੇਜ਼ ਮੀਂਹ ਦੌਰਾਨ ਦੋ ਵਿਅਕਤੀ ਬਰਸਾਤੀ ਨਾਲੇ ਦੇ ਤੇਜ਼ ਵਹਾਅ ਦੀ ਲਪੇਟ ‘ਚ ਆ ਗਏ। ਇਨ੍ਹਾਂ ‘ਚੋਂ ਇਕ ਵਿਅਕਤੀ ਕਿਸੇ ਤਰ੍ਹਾਂ ਸੁਰੱਖਿਅਤ ਬਾਹਰ ਨਿਕਲ ਆਇਆ, ਜਦਕਿ ਦੂਜਾ ਪਾਣੀ ਦੇ ਨਾਲ ਹੀ ਵਹਿ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਰੁੜ੍ਹੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ। ਪਾਣੀ ‘ਚ ਰੁੜ੍ਹੇ ਵਿਅਕਤੀ ਦੀ ਪਛਾਣ ਰਾਜੀਵ ਕਾਲੋਨੀ ਦੇ ਰਹਿਣ ਵਾਲੇ ਰਾਜੇਸ਼ ਵਜੋਂ ਹੋਈ ਹੈ। ਉਸ ਦੇ ਨਾਲ ਮੌਜੂਦ ਰਣਧੀਰ ਨੇ ਪੁਲਿਸ ਨੂੰ ਦੱਸਿਆ ਕਿ ਦੋਵੇਂ ਰਾਜੀਵ ਕਾਲੋਨੀ ‘ਚ ਬਣੇ ਬਰਸਾਤੀ ਨਾਲੇ ਦੇ ਨੇੜੇ ਖੜ੍ਹੇ ਸਨ ਅਤੇ ਇਸੇ ਦੌਰਾਨ ਰਾਜੇਸ਼ ਦਾ ਪੈਰ ਤਿਲਕ ਗਿਆ ਅਤੇ ਉਹ ਨਾਲੇ ‘ਚ ਡਿੱਗ ਗਿਆ। ਰਾਜੇਸ਼ ਨੂੰ ਬਚਾਉਣ ਲਈ ਰਣਧੀਰ ਵੀ ਪਾਣੀ ‘ਚ ਉਤਰ ਗਿਆ, ਪਰ ਉਹ ਕਿਸੇ ਤਰ੍ਹਾਂ ਸੁਰੱਖਿਅਤ ਬਾਹਰ ਨਿਕਲ ਆਇਆ, ਜਦਕਿ ਰਾਜੇਸ਼ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਰਾਜੇਸ਼ ਦੀ ਭਾਲ ਲਈ ਯਤਨ ਜਾਰੀ ਹਨ।
ਪਿਛਲੀ ਖ਼ਬਰ ਪੰਜਾਬੀ ਸ਼ਾਰਟਹੈਂਡ ਸਿਖਲਾਈ ਲਈ 24 ਤੱਕ ਦਾਖ਼ਲੇ ਜਾਰੀ ਅਗਲੀ ਖ਼ਬਰ ਮੀਂਹ ਦੇ ਪਾਣੀ ’ਚ ਡੁੱਬਿਆ ਸ਼ਹਿਰ ਜ਼ੀਰਕਪੁਰ, ਹਕੂਮਤਾਂ ਦੇ ਦਾਅਵਿਆਂ ਨੇ ਭਰੀ ਉਡਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।