18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਵਿਖੇ ਵਿੱਦਿਅਕ ਵਰਕਸ਼ਾਪ ਲਗਾਈ

ਸ੍ਰੀ ਚਮਕੌਰ ਸਾਹਿਬ, 17 ਅਗਸਤ (ਜਗਮੋਹਣ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਵਿੱਦਿਅਕ ਸੰਸਥਾ ਤੇ ਡਰੀਮਲੈਂਡ ਪਬਲਿਕ ਸਕੂਲ ਵਿਖੇ ਅੱਜ ਵਿੱਦਿਅਕ ਉਦੇਸ਼ਾਂ ਤੇ ਟੀਚਿਆਂ ਨੂੰ ਵਿਕਸਤ ਕਰਨ ਹਿੱਤ ਇੱਕ ਰੋਜ਼ਾ ਵਿੱਦਿਅਕ ਵਰਕਸ਼ਾਪ ਲਗਾਈ ਗਈ। ਜਿਸ ਵਿਚ ਉੱਘੇ ਸਿੱਖਿਆ ਮਾਹਿਰ ਡਾ: ਕੁਲਦੀਪ ਸਿੰਘ (ਪਟਿਆਲਾ ਯੂਨੀਵਰਸਿਟੀ), ਸੇਵਾ ਮੁਕਤ ਅਧਿਆਪਕ ਅਤੇ ਅਦਾਕਾਰਾ ਮੈਡਮ ਗੁਰਪ੍ਰੀਤ ਕੌਰ ਭੰਗੂ, ਮਲਕੀਤ ਸਿੰਘ ਰੌਣੀ ਆਦਿ ਨੇ ਮੋਜੂਦਾ ਸਮੇਂ ਦੇ ਅਧੁਨਿਕ ਸਿੱਖਿਆ ਪ੍ਰਣਾਲੀ ਨੂੰ ਵਿਦਿਆਰਥੀਆਂ ਦੀ ਸਮਝ ਲਈ ਸੁਖਾਲੀ ਤੇ ਰੌਚਕ ਬਣਾਉਣ ਲਈ ਗੁਣ ਅਤੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਨਿਰੋਲ ਪੇਂਡੂ ਖੇਤਰ ਦੀ ਇਨ੍ਹਾਂ ਸੰਸਥਾਵਾਂ ਤੇ ਲੋਕਾਂ ਦੇ ਬਣੇ ਵਿਸਵਾਸ ਨੂੰ ਹੋਰ ਉੱਚਾ ਚੁੱਕਣ ਸਮੇਤ ਵਿਗਿਆਨ ਦੀ ਪੜ੍ਹਾਈ ਨੂੰ ਪੰਜਾਬ ਦੀਆਂ ਵਿਗਿਆਨਿਕ ਸਿਖਿਆ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਨਾਲ ਜੋੜਣਾ, ਵੱਖ-ਵੱਖ ਭਾਸ਼ਾਵਾਂ ਪੰਜਾਬੀ, ਹਿੰਦੀ ਅੰਗਰੇਜ਼ੀ ਦੇ ਵਿਸ਼ਿਆਂ ਨੂੰ ਵੱਖ-ਵੱਖ ਸਾਹਿਤਕ ਸੰਸਥਾਵਾਂ ਨਾਲ ਜੋੜਨਾ ਤੇ ਤਾਲਮੇਲ ਕਰਕੇ ਵਿਕਸਿਤ ਕਰਨਾ, ਵਿਦਿਆਰਥੀਆਂ ਅੰਦਰ ਛੁਪੀਆਂ ਆਰਟ ਤੇ ਕਲਚਰ ਦੀਆਂ ਰਚੀਆਂ ਨੂੰ ਹੋਰ ਵਿਕਸਤ ਕਰਨ ਲਈ ਕਲਾਵਾਂ ਨਾਲ ਸਬੰਧਤ ਸੰਸਥਾਵਾਂ ਨਾਲ ਜੋੜਣਾ, ਇਸ ਤੋਂ ਇਲਾਵਾ ਖੇਡਾਂ ਦੇ ਖੇਤਰ ਦੇ ਵਿਚ ਵਿਕਾਸ ਲਈ ਖੇਡ ਕੇਂਦਰ ਨੂੰ ਵਿਕਸਤ ਕਰਨਾ, ਸੰਸਥਾਵਾਂ ਦੇ ਬਾਨੀ ਸੰਸਥਾਪਕ ਦੀ ਯਾਦ ਵਿਚ ਆਰਟੀਕਲ ਤਿਆਰ ਕਰਨਾ, ਸੰਸਥਾਂ ਦੇ ਮਰਹੂਮ ਡਾਇਰੈਕਟਰ ਸਵਰਨ ਸਿੰਘ ਭੰਗੂ ਦੀਆਂ ਲਿਖਤਾਂ ਨੂੰ ਇਕੱਤਰ ਕਰਨ ਤੇ ਪ੍ਰਕਾਸ਼ਿਤ ਕਰਨ ਲਈ ਕਦਮ ਪੁੱਟਣੇ ਆਦਿ ਤੇ ਵਿਸਥਾਰ-ਪੂਰਵਕ ਚਰਚਾ ਕੀਤੀ ਗਈ।

ਬਸੀ ਗੁੱਜਰਾਂ ਦੀਆਂ ਵਿੱਦਿਅਕ ਸੰਸਥਾਵਾਂ ’ਚ ਲਗਾਈ ਵਿੱਦਿਅਕ ਵਰਕਸ਼ਾਪ ਦੀਆਂ ਤਸਵੀਰਾਂ। ਤਸਵੀਰਾਂ : ਜਗਮੋਹਣ ਸਿੰਘ ਨਾਰੰਗ 18-08-2026
ਸ੍ਰੀ ਚਮਕੌਰ ਸਾਹਿਬ, 17 ਅਗਸਤ (ਜਗਮੋਹਣ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਵਿੱਦਿਅਕ ਸੰਸਥਾ ਤੇ ਡਰੀਮਲੈਂਡ ਪਬਲਿਕ ਸਕੂਲ ਵਿਖੇ ਅੱਜ ਵਿੱਦਿਅਕ ਉਦੇਸ਼ਾਂ ਤੇ ਟੀਚਿਆਂ ਨੂੰ ਵਿਕਸਤ ਕਰਨ ਹਿੱਤ ਇੱਕ ਰੋਜ਼ਾ ਵਿੱਦਿਅਕ ਵਰਕਸ਼ਾਪ ਲਗਾਈ ਗਈ। ਜਿਸ ਵਿਚ ਉੱਘੇ ਸਿੱਖਿਆ ਮਾਹਿਰ ਡਾ: ਕੁਲਦੀਪ ਸਿੰਘ (ਪਟਿਆਲਾ ਯੂਨੀਵਰਸਿਟੀ), ਸੇਵਾ ਮੁਕਤ ਅਧਿਆਪਕ ਅਤੇ ਅਦਾਕਾਰਾ ਮੈਡਮ ਗੁਰਪ੍ਰੀਤ ਕੌਰ ਭੰਗੂ, ਮਲਕੀਤ ਸਿੰਘ ਰੌਣੀ ਆਦਿ ਨੇ ਮੋਜੂਦਾ ਸਮੇਂ ਦੇ ਅਧੁਨਿਕ ਸਿੱਖਿਆ ਪ੍ਰਣਾਲੀ ਨੂੰ ਵਿਦਿਆਰਥੀਆਂ ਦੀ ਸਮਝ ਲਈ ਸੁਖਾਲੀ ਤੇ ਰੌਚਕ ਬਣਾਉਣ ਲਈ ਗੁਣ ਅਤੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਨਿਰੋਲ ਪੇਂਡੂ ਖੇਤਰ ਦੀ ਇਨ੍ਹਾਂ ਸੰਸਥਾਵਾਂ ਤੇ ਲੋਕਾਂ ਦੇ ਬਣੇ ਵਿਸਵਾਸ ਨੂੰ ਹੋਰ ਉੱਚਾ ਚੁੱਕਣ ਸਮੇਤ ਵਿਗਿਆਨ ਦੀ ਪੜ੍ਹਾਈ ਨੂੰ ਪੰਜਾਬ ਦੀਆਂ ਵਿਗਿਆਨਿਕ ਸਿਖਿਆ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਨਾਲ ਜੋੜਣਾ, ਵੱਖ-ਵੱਖ ਭਾਸ਼ਾਵਾਂ ਪੰਜਾਬੀ, ਹਿੰਦੀ ਅੰਗਰੇਜ਼ੀ ਦੇ ਵਿਸ਼ਿਆਂ ਨੂੰ ਵੱਖ-ਵੱਖ ਸਾਹਿਤਕ ਸੰਸਥਾਵਾਂ ਨਾਲ ਜੋੜਨਾ ਤੇ ਤਾਲਮੇਲ ਕਰਕੇ ਵਿਕਸਿਤ ਕਰਨਾ, ਵਿਦਿਆਰਥੀਆਂ ਅੰਦਰ ਛੁਪੀਆਂ ਆਰਟ ਤੇ ਕਲਚਰ ਦੀਆਂ ਰਚੀਆਂ ਨੂੰ ਹੋਰ ਵਿਕਸਤ ਕਰਨ ਲਈ ਕਲਾਵਾਂ ਨਾਲ ਸਬੰਧਤ ਸੰਸਥਾਵਾਂ ਨਾਲ ਜੋੜਣਾ, ਇਸ ਤੋਂ ਇਲਾਵਾ ਖੇਡਾਂ ਦੇ ਖੇਤਰ ਦੇ ਵਿਚ ਵਿਕਾਸ ਲਈ ਖੇਡ ਕੇਂਦਰ ਨੂੰ ਵਿਕਸਤ ਕਰਨਾ, ਸੰਸਥਾਵਾਂ ਦੇ ਬਾਨੀ ਸੰਸਥਾਪਕ ਦੀ ਯਾਦ ਵਿਚ ਆਰਟੀਕਲ ਤਿਆਰ ਕਰਨਾ, ਸੰਸਥਾਂ ਦੇ ਮਰਹੂਮ ਡਾਇਰੈਕਟਰ ਸਵਰਨ ਸਿੰਘ ਭੰਗੂ ਦੀਆਂ ਲਿਖਤਾਂ ਨੂੰ ਇਕੱਤਰ ਕਰਨ ਤੇ ਪ੍ਰਕਾਸ਼ਿਤ ਕਰਨ ਲਈ ਕਦਮ ਪੁੱਟਣੇ ਆਦਿ ਤੇ ਵਿਸਥਾਰ-ਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ਅਮਨਦੀਪ ਕੌਰ, ਸਵਰਨਜੀਤ ਕੌਰ, ਕਰਨਜੋਤ ਕੌਰ, ਬੇਅੰਤ ਕੌਰ, ਜਸਵੀਰ ਗਿੱਲ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਵਲੋਂ ਜਥੇ. ਹਰਪ੍ਰੀਤ ਸਿੰਘ ਦੇ ਬਿਆਨ ਦਾ ਸਮਰਥਨ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਨੇ ਜਿੱਤਿਆ ਐਂਡਰਿਊ ਜੌਨ ਗੋਸੈਨ ਮੈਮੋਰੀਅਲ ਹੈਂਡਬਾਲ ਟੂਰਨਾਮੈਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।