18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਾਹਿਤ ਵਿਗਿਆਨ ਕੇਂਦਰ ਨੇ ਕਵੀ ਦਰਬਾਰ ਕਰਵਾਇਆ

ਚੰਡੀਗੜ੍ਹ, 17 ਅਗਸਤ (ਅਜਾਇਬ ਸਿੰਘ ਔਜਲਾ)- ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਚੰਡੀਗੜ੍ਹ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਰਾਣੀ ਲਕਸ਼ਮੀ ਬਾਈ ਭਵਨ ਵਿਖੇ ਕਵੀ-ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਚੰਡੀਗੜ੍ਹ ਸਾਹਿਤ ਅਕੈਡਮੀ ਦੇ ਚੇਅਰਮੈਨ ਡਾ.

ਅਜੀਤ ਡੈਸਕ 18-08-2026
ਚੰਡੀਗੜ੍ਹ, 17 ਅਗਸਤ (ਅਜਾਇਬ ਸਿੰਘ ਔਜਲਾ)- ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਚੰਡੀਗੜ੍ਹ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਰਾਣੀ ਲਕਸ਼ਮੀ ਬਾਈ ਭਵਨ ਵਿਖੇ ਕਵੀ-ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਚੰਡੀਗੜ੍ਹ ਸਾਹਿਤ ਅਕੈਡਮੀ ਦੇ ਚੇਅਰਮੈਨ ਡਾ. ਮਨਮੋਹਨ ਵਲੋਂ ਕੀਤੀ ਗਈ ਜਦ ਕਿ ਅਕੈਡਮੀ ਦੇ ਜਨ ਸਕੱਤਰ ਸੁਭਾਸ਼ ਭਾਸਕਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ਼ੁਰੂ ’ਚ ਸੰਸਥਾ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਵਲੋਂ ਲੇਖਕਾਂ, ਕਵੀਆਂ ਨੂੰ ਜੀ ਆਇਆ ਦੀ ਸਾਂਝ ਪਾਈ। ਉਨ੍ਹਾਂ ਨੇ ਅੱਜ ਦੇ ਇਸ ਵਿਸ਼ੇਸ਼ ਸਮਾਰੋਹ ਨੂੰ ਕਰਵਾਉਣ ਬਾਰੇ ਵੀ ਚਰਚਾ ਕੀਤੀ ਗਈ। ਸਮਾਰੋਹ ਦੀ ਸ਼ੁਰੂਆਤ ਨਰਿੰਦਰ ਕੌਰ ਲੌਂਗੀਆ ਵਲੋਂ ਸਾਵਣ ਬਾਰੇ ਕਵਿਤਾ ਸੁਣਾਉਣ ਨਾਲ ਹੋਈ । ਉਪਰੰਤ ਪਿਆਰਾ ਸਿੰਘ ਰਾਹੀ,ਬਾਬੂ ਰਾਮ ਦੀਵਾਨਾ, ਰਤਨ ਬਾਬਕਵਾਲਾ, ਮੰਦਰ ਗਿੱਲ ਸਾਹਿਬਚੰਦੀਆ, ਲਾਭ ਸਿੰਘ ਲਹਿਲੀ,ਬਲਵਿੰਦਰ ਸਿੰਘ ਢਿੱਲੋਂ, ਨੇ ਸਾਵਣ ਬਾਰੇ ਵੱਖ-ਵੱਖ ਰੰਗਾਂ ਦੇ ਗੀਤ ਗਾ ਕੇ ਖ਼ੂਬ ਰੌਣਕਾਂ ਲੱਗੀਆਂ। ਇਸੇ ਦੌਰਾਨ ਸਰਬਜੀਤ ਸਿੰਘ ਨੇ ਧਾਰਮਿਕ ਕਵਿਤਾ,ਸੁਰਿੰਦਰ ਕੁਮਾਰ ਨੇ ਆਜ਼ਾਦੀ ਬਾਰੇ ਹਿੰਦੀ ਵਿਚ ਕਵਿਤਾ ਪੇਸ਼ ਕੀਤੀ। ਸੁਧੀਰ ਕੁਮਾਰ ਮੂਰਤੀ ਨੇ ਕੁਝ ਸ਼ੇਅਰ ਸੁਣਾਏ। ਅੰਕੁਸ਼ਰ ਮਹੇਸ਼, ਪ੍ਰਲਾਦ ਸਿੰਘ, ਸਰਬਜੀਤ ਸਿੰਘ ਪੱਡਾ,ਗੁਰਦਰਸ਼ਨ ਸਿੰਘ ਮਾਵੀ ਤੇ ਡਾ. ਅਵਤਾਰ ਸਿੰਘ ਪਤੰਗ, ਨੇ ਸਾਵਣ ਬਾਰੇ ਕਵਿਤਾਵਾਂ ਸੁਣਾ ਕੇ ਸਰੋਤਿਆਂ ਦੀ ਵਾਹਵਾ ਖੱਟੀ। ਡਾ. ਮਨਮੋਹਨ ਸਿੰਘ ਵਲੋਂ ਸਮਾਰੋਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਰੋਹ ਪੰਜਾਬੀ ਵਿਰਸੇ ਨੂੰ ਅੱਗੇ ਲਿਜਾਉਣ ਵਿਚ ਸਹਾਈ ਹੁੰਦੇ ਹਨ। ਡਾ. ਅਵਤਾਰ ਸਿੰਘ ਪਤੰਗ ਨੇ ਅਖੀਰ ਵਿਚ ਆਏ ਲੇਖਕਾਂ,ਕਵੀਆਂ ਦਾ ਰਸਮੀ ਧੰਨਵਾਦ ਕੀਤਾ।
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਨੇ ਜਿੱਤਿਆ ਐਂਡਰਿਊ ਜੌਨ ਗੋਸੈਨ ਮੈਮੋਰੀਅਲ ਹੈਂਡਬਾਲ ਟੂਰਨਾਮੈਂਟ ਅਗਲੀ ਖ਼ਬਰ ਸੀ. ਪੀ. ਆਈ. (ਐਮ) ਦੀਆਂ ਸਮਰਥਕ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਨੇ ਖ਼ੁਦ ਨੂੰ ਗ੍ਰਿਫ਼ਤਾਰੀਆਂ ਲਈ ਕੀਤਾ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।