15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਕਾਲੇ ਧੂੰਏਂ ਖ਼ਿਲਾਫ਼ ਕਾਰਵਾਈ ਤੇਜ਼ ‘ ਆਓ, ਪੰਜਾਬ ਨੂੰ ਕਾਲੇ ਧੂੰਏਂ ਤੋਂ ਮੁਕਤ ਤੇ ਸਭ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)- ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਕਾਲੇ ਧੂੰਏਂ ਦੇ ਨਿਕਾਸ ’ਤੇ ਪ੍ਰਭਾਵਸ਼ਾਲੀ ਰੋਕ ਲਗਾਉਣ ਅਤੇ ਪੰਜਾਬ ਦੇ ਜਲ ਸਰੋਤਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਸੂਬੇ ਭਰ ਵਿਚ ਸਰੋਤ-ਅਧਾਰਿਤ ਵਾਤਾਵਰਣਕ ਦਖਲਅੰਦਾਜ਼ੀਆਂ ਨੂੰ ਹੋਰ ਤੇਜ਼ ਕੀਤਾ ਹੈ। ਇਸ ਪਹਿਲ ਦਾ ਉਦੇਸ਼ ਦਿਖਾਈ ਦੇਣ ਵਾਲੇ ਧੂੰਏਂ ਨੂੰ ਘਟਾਉਣਾ, ਜਲ ਸਰੋਤਾਂ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਅਤੇ ਉਦਯੋਗਾਂ ਵਿਚ ਸਾਫ਼-ਸੁਥਰੀਆਂ ਕਾਰਜ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨਾ ਹੈ।

ਅਜੀਤ ਡੈਸਕ 15-08-2026
ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)- ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਕਾਲੇ ਧੂੰਏਂ ਦੇ ਨਿਕਾਸ ’ਤੇ ਪ੍ਰਭਾਵਸ਼ਾਲੀ ਰੋਕ ਲਗਾਉਣ ਅਤੇ ਪੰਜਾਬ ਦੇ ਜਲ ਸਰੋਤਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਸੂਬੇ ਭਰ ਵਿਚ ਸਰੋਤ-ਅਧਾਰਿਤ ਵਾਤਾਵਰਣਕ ਦਖਲਅੰਦਾਜ਼ੀਆਂ ਨੂੰ ਹੋਰ ਤੇਜ਼ ਕੀਤਾ ਹੈ। ਇਸ ਪਹਿਲ ਦਾ ਉਦੇਸ਼ ਦਿਖਾਈ ਦੇਣ ਵਾਲੇ ਧੂੰਏਂ ਨੂੰ ਘਟਾਉਣਾ, ਜਲ ਸਰੋਤਾਂ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਅਤੇ ਉਦਯੋਗਾਂ ਵਿਚ ਸਾਫ਼-ਸੁਥਰੀਆਂ ਕਾਰਜ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਲਈ ਬੋਰਡ ਵਲੋਂ ਨਿਸ਼ਾਨਾ-ਅਧਾਰਿਤ ਰੈਗੂਲੇਟਰੀ ਕਾਰਵਾਈ, ਵਿਗਿਆਨਕ ਨਿਗਰਾਨੀ, ਤਕਨੀਕੀ ਮਾਰਗਦਰਸ਼ਨ ਅਤੇ ਸਮਰੱਥਾ ਨਿਰਮਾਣ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਬੋਰਡ ਦੇ ਖੇਤਰੀ ਤੇ ਜ਼ੋਨਲ ਦਫ਼ਤਰਾਂ ਦੀ ਹਾਲ ਹੀ ਵਿਚ ਹੋਈ ਸਮੀਖਿਆ ਤੋਂ ਬਾਅਦ ਪੀ.ਪੀ.ਸੀ.ਬੀ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਾਲੇ ਧੂੰਏਂ ਵਾਲੇ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕਰਨ ਅਤੇ ਦਰਿਆਵਾਂ ਦੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਤਕਨਾਲੋਜੀ-ਆਧਾਰਿਤ ਅਤੇ ਕੇਂਦਰਿਤ ਕਾਰਵਾਈ ਨੂੰ ਤਰਜੀਹ ਦੇਣ ਦੇ ਨਿਰਦੇਸ਼ ਦਿੱਤੇ ਹਨ। ਉਦਯੋਗਾਂ ਵਿਚ ਨਿਯਮਾਂ ਦੀ ਪਾਲਣਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇੱਟ-ਭੱਠਿਆਂ, ਰਾਈਸ ਸ਼ੈਲਰਾਂ, ਭੱਠੀਆਂ (ਫਰਨੇਸਾਂ), ਖ਼ਤਰਨਾਕ ਰਹਿੰਦ-ਖੂੰਹਦ ਪੈਦਾ ਕਰਨ ਵਾਲੀਆਂ ਇਕਾਈਆਂ ਅਤੇ ਹੋਰ ਚਿੰਨ੍ਹਿਤ ਸੈਕਟਰਾਂ ਲਈ ਖੇਤਰ-ਵਿਸ਼ੇਸ਼ ਸਟੈਂਡਰਡ ਓਪਰੇਟਿੰਗ ਪ੍ਰੋਸੀਜਰਜ਼ (ਐਸ.ਓ.ਪੀਜ਼) ਤਿਆਰ ਕੀਤੀਆਂ ਜਾਣਗੀਆਂ। ਇਸ ਮੌਕੇ ਰੀਨਾ ਗੁਪਤਾ ਨੇ ਕਿਹਾ, ਸਾਡਾ ਉਦੇਸ਼ ਵਾਤਾਵਰਨ ਪੱਖੋਂ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕਰਨਾ, ਪ੍ਰਦੂਸ਼ਣ ਦੇ ਤਕਨੀਕੀ ਕਾਰਨਾਂ ਨੂੰ ਸਮਝਣਾ ਅਤੇ ਉਨ੍ਹਾਂ ਦੇ ਵਿਹਾਰਕ ਹੱਲ ਲਾਗੂ ਕਰਨਾ ਹੈ। ਉਨ੍ਹਾਂ ਕਿਹਾ, ਡਿਜ਼ੀਟਲ ਨਿਗਰਾਨੀ, ਵਿਗਿਆਨਕ ਫ਼ੈਸਲਾ ਲੈਣ ਦੀ ਪ੍ਰਕਿਰਿਆ ਅਤੇ ਹਿੱਸੇਦਾਰਾਂ ਦੀ ਨਿਰੰਤਰ ਭਾਗੀਦਾਰੀ ਨੂੰ ਅਪਣਾ ਕੇ ਅਸੀਂ ਇਕ ਪਾਰਦਰਸ਼ੀ, ਜਵਾਬਦੇਹ ਅਤੇ ਪੰਜਾਬ ਦੇ ਟਿਕਾਊ ਵਿਕਾਸ ਦੇ ਵਿਜ਼ਨ ਅਨੁਕੂਲ ਰੈਗੂਲੇਟਰੀ ਢਾਂਚਾ ਤਿਆਰ ਕਰ ਰਹੇ ਹਾਂ। ਆਓ, ਪੰਜਾਬ ਨੂੰ ਕਾਲੇ ਧੂੰਏਂ ਤੋਂ ਮੁਕਤ ਅਤੇ ਸਭ ਤੋਂ ਸਾਫ਼-ਸੁਥਰੇ ਜਲ ਸਰੋਤਾਂ ਵਾਲਾ ਸੂਬਾ ਬਣਾਉਣ ਦਾ ਸੰਕਲਪ ਕਰੀਏ।
ਪਿਛਲੀ ਖ਼ਬਰ ‘ਦ ਪੰਜਾਬ ਪ੍ਰੋਟੈਕਸ਼ਨ ਆਫ਼ ਟ੍ਰੀਜ਼ ਬਿੱਲ, 2026’ ਵਾਤਾਵਰਣ ਸੰਤੁਲਨ ਬਣਾਈ ਰੱਖਣ ਤੇ ਹਰਿਆਲੀ ਅਧੀਨ ਰਕਬਾ ਵਧਾਉਣ ’ਚ ਮੀਲ... ਅਗਲੀ ਖ਼ਬਰ ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ 11.19 ਲੱਖ ਦੀ ਠੱਗੀ, ਇਮੀਗ੍ਰੇਸ਼ਨ ਫਰਮ ਦੇ ਸੰਚਾਲਕਾਂ ਖ਼ਿਲਾਫ਼ ਕੇਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।