12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਜੇ. ਐਸ. ਡਬਲਯੂ. ਐਮ. ਜੀ. ਮੋਟਰ ਇੰਡੀਆ ਨੇ ਹੈਕਟਰ ਦੀ 7ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਵਰ੍ਹੇਗੰਢ ਪ੍ਰੋਗਰਾਮ ਦਾ ਕੀਤਾ ਐਲਾਨ

ਚੰਡੀਗੜ੍ਹ, 11 ਅਗਸਤ (ਅ. ਬ.)

ਅਜੀਤ ਡੈਸਕ 12-08-2026
ਚੰਡੀਗੜ੍ਹ, 11 ਅਗਸਤ (ਅ. ਬ.)- ਭਾਰਤ ਵਿਚ ਆਪਣੀ ਮਸ਼ਹੂਰ ਐਸ.ਯੂ.ਵੀ., ‘ਐਮ.ਜੀ. ਹੈਕਟਰ’ ਦੇ ਸੱਤ ਸਾਲ ਸਫਲਤਾਪੂਰਵਕ ਪੂਰੇ ਹੋਣ ਦੀ ਖੁਸ਼ੀ ਵਿਚ, ਜੇ.ਐਸ.ਡਬਲਯੂ. ਐਮ.ਜੀ. ਮੋਟਰ ਇੰਡੀਆ ਨੇ ਅਗਸਤ 2026 ਦੌਰਾਨ ਇਹ ਵਾਹਨ ਖਰੀਦਣ ਵਾਲੇ ਗਾਹਕਾਂ ਲਈ ਇਕ ਵਿਸ਼ੇਸ਼ ‘ਐਨੀਵਰਸਰੀ ਪ੍ਰੋਗਰਾਮ’ (ਵਰ੍ਹੇਗੰਢ ਪ੍ਰੋਗਰਾਮ) ਦਾ ਐਲਾਨ ਕੀਤਾ ਹੈ। ਐਸ.ਯੂ.ਵੀ. ਖਰੀਦਦਾਰਾਂ ਲਈ ਇਸ ਸੀਮਤ-ਮਿਆਦ ਦੀ ਪੇਸ਼ਕਸ਼ ਤਹਿਤ 60,000 ਰੁਪਏ ਤੱਕ ਦੇ ਲਾ ਭ ਮਿਲਦੇ ਹਨ, ਜਿਨ੍ਹਾਂ ਵਿਚ ਐਕਸਚੇਂਜ ਬੋਨਸ, ਲੌਇਲਟੀ ਰਿਵਾਰਡ, ਕਾਰਪੋਰੇਟ ਲਾਭ ਅਤੇ ਵਰ੍ਹੇਗੰਢ ਦੀ ਛੋਟ ਸ਼ਾਮਲ ਹਨ। ਇਸ ਪ੍ਰਾਪਤੀ ‘ਤੇ ਟਿੱਪਣੀ ਕਰਦਿਆਂ, ਜੇ.ਐਸ.ਡਬਲਯੂ. ਐਮ.ਜੀ. ਮੋਟਰ ਇੰਡੀਆ ਦੇ ਚੀਫ਼ ਕਮਰਸ਼ੀਅਲ ਅਫ਼ਸਰ ਵਿਨੈ ਰੈਨਾ ਨੇ ਕਿਹਾ ਕਿ “ਪਿਛਲੇ ਸੱਤ ਸਾਲਾਂ ਦੌਰਾਨ ਐਮ. ਜੀ. ਹੈਕਟਰ ਦਾ ਸਫ਼ਰ ਸੱਚਮੁੱਚ ਸ਼ਾਨਦਾਰ ਰਿਹਾ ਹੈ। ਇਸ ਨੇ ਹਜ਼ਾਰਾਂ ਭਾਰਤੀ ਪਰਿਵਾਰਾਂ ਦਾ ਭਰੋਸਾ ਜਿੱਤਿਆ ਹੈ ਅਤੇ ਐਸ.ਯੂ.ਵੀ. ਵਰਗ ਵਿਚ ਉਮੀਦਾਂ ਦੇ ਨਵੇਂ ਮਾਪਦੰਡ ਸਥਾਪਤ ਕੀਤੇ ਹਨ। ਇਸ ਅਹਿਮ ਪੜਾਅ ਦਾ ਜਸ਼ਨ ਮਨਾਉਣ ਲਈ, ਅਸੀਂ ਇੱਕ ਅਜਿਹੇ ‘ਓਨਰਸ਼ਿਪ ਪ੍ਰੋਗਰਾਮ’ ਰਾਹੀਂ ਆਪਣੇ ਗਾਹਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਸਿਰਫ਼ ਗੱਡੀ ਖਰੀਦਣ ਤੋਂ ਕਿਤੇ ਵੱਧ ਮੁੱਲ ਪ੍ਰਦਾਨ ਕਰਦਾ ਹੈ। ਇਹ ਵਰ੍ਹੇਗੰਢ ਪ੍ਰੋਗਰਾਮ ਸਾਡੀ ‘ਗਾਹਕ-ਪਹਿਲ’ ਵਾਲੀ ਸੋਚ ਤੇ ਐਮਜੀ ਹੈਕਟਰ ਦੀ ਮਾਲਕੀ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।”
ਪਿਛਲੀ ਖ਼ਬਰ ਵਣ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਐਲਾਨ : ਪੰਜਾਬ ’ਚ 760.30 ਕਰੋੜ ਦਾ ਜੈਵ ਵਿਭਿੰਨਤਾ ਤੇ ਕੁਦਰਤੀ ਸਰੋਤ ਸੰਭਾਲ ਪ੍ਰੋਜੈ... ਅਗਲੀ ਖ਼ਬਰ ਰਿਟਾਇਰਮੈਂਟ ਯੋਜਨਾਬੰਦੀ ’ਚ ਨਿਯਮਿਤ ਆਮਦਨ ’ਤੇ ਧਿਆਨ ਕੇਂਦਰਿਤ ਕਰੋ-ਅਨੁਰਾਗ ਗੁਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।