ਚੰਡੀਗੜ੍ਹ, 11 ਅਗਸਤ (ਅ. ਬ.)- ਮਹਿੰਦਰਾ ਗਰੁੱਪ ਦੀਆਂ ਦੋ ਕੰਪਨੀਆਂ, ਸਵਰਾਜ ਟ੍ਰੈਕਟਰਜ਼ ਤੇ ਐਸ. ਐਮ. ਐਲ. ਮਹਿੰਦਰਾ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੂੰ ਹੜ੍ਹ ਪ੍ਰਭਾਵਿਤ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਪੰਜ ਪੁਨਰਨਿਰਮਿਤ ਸਰਕਾਰੀ ਸਕੂਲ ਸੌਂਪ ਦਿੱਤੇ। ਇਸ ਪਹਿਲ ਰਾਹੀਂ ਗਰੁੱਪ ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਸਾਰਥਕ ਸਮਾਜਿਕ ਬਦਲਾਅ ਲਿਆਉਣ ਤੇ ਔਖੇ ਹਾਲਾਤਾਂ ਵਿਚ ਭਾਈਚਾਰਿਆਂ ਨੂੰ ਮਜ਼ਬੂਤ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਇਕ ਵਾਰ ਫਿਰ ਦੁਹਰਾਇਆ। ਇਨ੍ਹਾਂ ਸਕੂਲਾਂ ਦਾ ਰਸਮੀ ਹਵਾਲਗੀ ਸਮਾਰੋਹ ਅੰਮ੍ਰਿਤਸਰ ਦੇ ਜ਼ਿਲ੍ਹਾ ਸਿੱਖਿਆ ਅਧਿਕਾ ਰੀ ਕੰਵਲਜੀਤ ਸਿੰਘ, ਮਹਿੰਦਰਾ ਗਰੁੱਪ, ਸਵਰਾਜ ਟ੍ਰੈਕਟਰਜ਼ ਤੇ ਐਸ. ਐਮ.ਐਲ. ਮਹਿੰਦਰਾ ਦੇ ਸੀਨੀਅਰ ਅਧਿਕਾਰੀਆਂ ਤੇ ਭਾਈਵਾਲ ਐਨ.ਜੀ.ਓ. ਮਾਨਵ ਵਿਕਾਸ ਸੰਸਥਾਨ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਕੀਤਾ ਗਿਆ।