09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਬਸਪਾ ਵਲੋਂ ਸੰਕਲਪ ਯਾਤਰਾ ਭਲਕੇ ਤੋਂ ਸ਼ੁਰੂ : ਹਰਕਾ ਦਾਸ

ਖਰੜ, 8 ਅਗਸਤ (ਜੰਡਪੁਰੀ)-ਬਸਪਾ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਪ੍ਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ’ ਯਾਤਰਾ 10 ਅਗਸਤ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਤੁਗਲਕਾਬਾਦ ਦਿੱਲੀ ਤੋਂ ਰਵਾਨਾ ਹੋਵੇਗੀ, ਜਿਸ ਦੀ ਅਗਵਾਈ ਡਾ. ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਕਰਨਗੇ।

ਅਜੀਤ ਡੈਸਕ 09-08-2026
ਖਰੜ, 8 ਅਗਸਤ (ਜੰਡਪੁਰੀ)-ਬਸਪਾ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਪ੍ਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ’ ਯਾਤਰਾ 10 ਅਗਸਤ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਤੁਗਲਕਾਬਾਦ ਦਿੱਲੀ ਤੋਂ ਰਵਾਨਾ ਹੋਵੇਗੀ, ਜਿਸ ਦੀ ਅਗਵਾਈ ਡਾ. ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਕਰਨਗੇ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪੂਰੀ ਸੂਬਾਈ ਟੀਮ ਵੀ ਮੌਜੂਦ ਰਹੇਗੀ। ਇਹ ਜਾਣਕਾਰੀ ਸਾਂਝੀ ਕਰਦਿਆਂ ਬਸਪਾ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਹਰਕਾ ਦਾਸ ਨੇ ਦੱਸਿਆ ਕਿ 10 ਅਗਸਤ ਨੂੰ ਯਾਤਰਾ ਦਾ ਰਾਤ ਦਾ ਠਹਿਰਾਓ ਡੇਰਾਬੱਸੀ ਹੋਵੇਗੀ ਅਤੇ ਅਗਲੇ ਪੜਾਅ ਤਹਿਤ 11 ਅਗਸਤ ਨੂੰ ਯਾਤਰਾ ਡੇਰਾਬੱਸੀ ਤੋਂ ਰਵਾਨਾ ਹੋ ਕੇ ਛੱਤਬੀੜ ਦੀਆਂ ਲਾਈਟਾਂ ਤੋਂ ਐਂਟਰੀ ਕਰਕੇ ਐਰੋਸਿਟੀ-ਬੜੀ ਚੌਕ, ਕੁਰੜੀ, ਤੰਗੌਰੀ, ਸਨੇਟਾ, ਲਾਂਡਰਾਂ, ਝੰਜੇੜੀ, ਰਸਨਹੇੜੀ, ਨਵਾਂਸ਼ਹਿਰ ਬਡਾਲਾ ਤੇ ਖਰੜ ਨੂੰ ਹੁੰਦੀ ਹੋਈ ਪਿੰਡ ਸਹੌੜਾਂ ਵਿਖੇ ਪੁੱਜੇਗੀ, ਜਿਥੇ ਕਿ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਇਹ ਯਾਤਰਾ ਅੱਗੇ ਵੱਖ-ਵੱਖ ਸ਼ਹਿਰਾਂ ਨੂੰ ਹੁੰਦੀ ਹੋਈ 21 ਅਗਸਤ ਨੂੰ ਗੁਰਾਇਆਂ ਨੇੜੇ ਪਿੰਡ ਧੁਲੇਤਾ ਵਿਖੇ ਪੁੱਜ ਕੇ ਸਮਾਪਤ ਹੋਵੇਗੀ। 08 ਐਮਓਐਚ 20 ਹਰਕਾ ਦਾਸ ਦੀ ਫਾਈਲ ਤਸਵੀਰ।
ਪਿਛਲੀ ਖ਼ਬਰ ਕਾਰ ਸਵਾਰ ਨੌਸਰਬਾਜ਼ ਮਹਿਲਾ ਦੇ ਕੰਨ ’ਚ ਪਾਈ ਸੋਨੇ ਦੀ ਵਾਲੀ ਲੈ ਕੇ ਹੋਏ ਰਫੂ-ਚੱਕਰ ਅਗਲੀ ਖ਼ਬਰ ਮਾਤਾ ਰਣਜੀਤ ਕੌਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।