08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ ਪੰਜਾਬੀ ਫ਼ਿਲਮ ‘ਦੀ ਗ੍ਰੇਟ ਪੰਜਾਬ ਰੌਬਰੀ’ ਦੀ ਟੀਮ ਦੀ ਮੇਜ਼ਬਾਨੀ

ਚੰਡੀਗੜ੍ਹ, 7 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਪੰਜਾਬੀ ਫ਼ਿਲਮ ‘ਦੀ ਗ੍ਰੇਟ ਪੰਜਾਬ ਰੌਬਰੀ’ ਦੇ ਸਟਾਰ ਕਾਸਟ ਅਤੇ ਕਰੂ ਮੈਂਬਰਾਂ ਨਾਲ ਮੁਲਾਕਾਤ ਕੀਤੀ। ਫ਼ਿਲਮ ਦੇਖਣ ਤੋਂ ਬਾਅਦ ਸਪੀਕਰ ਨੇ ਇਸ ਫ਼ਿਲਮ ਦੀ ਕਹਾਣੀ, ਮੁੱਖ ਸੰਦੇਸ਼ ਅਤੇ ਇਸ ਵਿਚ ਦਿਖਾਏ ਪੰਜਾਬ ਰਾਜ ਦੇ ਸਾਰਥਿਕ ਚਿਤਰਨ ਦੀ ਭਰਪੂਰ ਸ਼ਲਾਘਾ ਕੀਤੀ।

ਅਜੀਤ ਡੈਸਕ 08-08-2026
ਚੰਡੀਗੜ੍ਹ, 7 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਪੰਜਾਬੀ ਫ਼ਿਲਮ ‘ਦੀ ਗ੍ਰੇਟ ਪੰਜਾਬ ਰੌਬਰੀ’ ਦੇ ਸਟਾਰ ਕਾਸਟ ਅਤੇ ਕਰੂ ਮੈਂਬਰਾਂ ਨਾਲ ਮੁਲਾਕਾਤ ਕੀਤੀ। ਫ਼ਿਲਮ ਦੇਖਣ ਤੋਂ ਬਾਅਦ ਸਪੀਕਰ ਨੇ ਇਸ ਫ਼ਿਲਮ ਦੀ ਕਹਾਣੀ, ਮੁੱਖ ਸੰਦੇਸ਼ ਅਤੇ ਇਸ ਵਿਚ ਦਿਖਾਏ ਪੰਜਾਬ ਰਾਜ ਦੇ ਸਾਰਥਿਕ ਚਿਤਰਨ ਦੀ ਭਰਪੂਰ ਸ਼ਲਾਘਾ ਕੀਤੀ। ਸਪੀਕਰ ਨੂੰ ਮਿਲਣ ਆਏ ਵਫ਼ਦ ਵਿਚ ਫ਼ਿਲਮ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਰਾਜ ਕੁੰਦਰਾ, ਪਾਇਲ ਰਾਜਪੂਤ, ਪਰਮਵੀਰ ਸਿੰਘ, ਫ਼ਿਲਮ ਨਿਰਦੇਸ਼ਕ ਸੌਰਭ ਵਰਮਾ ਅਤੇ ਗੁਰਪ੍ਰੀਤ ਕੌਰ ਚੱਢਾ ਸ਼ਾਮਲ ਸਨ। ਗੱਲਬਾਤ ਦੌਰਾਨ ਸਪੀਕਰ ਸੰਧਵਾਂ ਅਤੇ ਫ਼ਿਲਮ ਟੀਮ ਦਰਮਿਆਨ ਪੰਜਾਬ, ਪੰਜਾਬੀਅਤ, ਖੇਤਰੀ ਸਿਨੇਮਾ ਅਤੇ ਰਾਜ ਦੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਬਾਰੇ ਵਿਸਥਾਰਪੂਰਵਕ ਚਰਚਾ ਅਤੇ ਅਹਿਮ ਸੁਝਾਵਾਂ ਦਾ ਆਦਾਨ-ਪ੍ਰਦਾਨ ਹੋਇਆ। ਫ਼ਿਲਮ ਟੀਮ ਨੇ ਸਪੀਕਰ ਅੱਗੇ ਕੁੱਝ ਮੁੱਖ ਪ੍ਰਸਤਾਵ ਰੱਖੇ, ਜਿਨ੍ਹਾਂ ਵਿਚ ਨਿਰਮਾਤਾਵਾਂ ਨੂੰ ਮੁੰਬਈ ਅਤੇ ਦਿੱਲੀ ਵਿਚ ਸੈਂਸਰਸ਼ਿਪ ਨਾਲ ਸਬੰਧਿਤ ਆਉਂਦੀਆਂ ਚੁਣੌਤੀਆਂ ਤੇ ਦੇਰੀ ਨੂੰ ਹੱਲ ਕਰਨ ਲਈ ਪੰਜਾਬ ਵਿਚ ਕੇਂਦਰੀ ਫ਼ਿਲਮ ਪ੍ਰਮਾਣਨ ਬੋਰਡ (ਸੀ.ਬੀ.ਐਫ.ਸੀ) ਦੀ ਇਕ ਸਮਰਪਿਤ ਸ਼ਾਖਾ ਸਥਾਪਤ ਕਰਨਾ, ਰੋਜ਼ਗਾਰ ਦੇ ਅਵਸਰ ਪੈਦਾ ਕਰਨ ਤੇ ਪੰਜਾਬੀ ਸਿਨੇਮਾ ਦੇ ਬੁਨਿਆਦੀ ਢਾਂਚੇ ਨੂੰ ਵੱਡਾ ਹੁੰਗਾਰਾ ਦੇਣ ਲਈ ਰਾਜ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਵਿਚ ਇਕ ਆਧੁਨਿਕ ਫ਼ਿਲਮ ਸਿਟੀ (ਬਾਕੀ ਸਫ਼ਾ 6 ’ਤੇ)
ਪਿਛਲੀ ਖ਼ਬਰ ਪੇਪਰ ਲੀਕ ਤੇ ਭਰਤੀ ਘੁਟਾਲਿਆਂ ਦੇ ਦੋਸ਼ੀਆਂ ਨੂੰ ਬਚਾ ਰਹੀ ਹੈ ਸਰਕਾਰ-ਡਾ.ਦਲਜੀਤ ਸਿੰਘ ਚੀਮਾ ਅਗਲੀ ਖ਼ਬਰ ਵੋਟਰ ਸੂਚੀਆਂ ਨੂੰ ਸ਼ੁੱਧ ਤੇ ਪਾਰਦਰਸ਼ੀ ਬਣਾਉਣ ਲਈ ਚੋਣ ਵਿਭਾਗ ਸਰਗਰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।