06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਡੀ. ਜੀ. ਪੀ. ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਟਰਾਈਸਿਟੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ

ਚੰਡੀਗੜ੍ਹ, 6 ਅਗਸਤ (ਸੰਦੀਪ ਕੁਮਾਰ ਮਾਹਨਾ)– ਯੂ. ਟੀ.

ਅਜੀਤ ਡੈਸਕ 07-08-2026
ਚੰਡੀਗੜ੍ਹ, 6 ਅਗਸਤ (ਸੰਦੀਪ ਕੁਮਾਰ ਮਾਹਨਾ)– ਯੂ. ਟੀ. ਪ੍ਰਸ਼ਾਸਨ ਵਲੋਂ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਜਨਤਕ ਸੁਰੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਮਕਸਦ ਨਾਲ ਦੋ ਅਹਿਮ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਲਈ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਦੀ ਅਗਵਾਈ ਹੇਠ ਅਪ੍ਰੇਜ਼ਲ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਕਰੀਬ 28.87 ਕਰੋੜ ਰੁਪਏ ਦੀ ਲਾਗਤ ਵਾਲੇ ਦੋਵੇਂ ਪ੍ਰੋਜੈਕਟਾਂ ’ਤੇ ਵਿਚਾਰ ਕਰਦਿਆਂ ਉਨ੍ਹਾਂ ਨੂੰ ਪ੍ਰਸ਼ਾਸਨਿਕ ਪ੍ਰਵਾਨਗੀ ਤੇ ਵਿੱਤੀ ਮਨਜ਼ੂਰੀ ਲਈ ਸਿਫ਼ਾਰਸ਼ ਕੀਤੀ ਗਈ। ਮੀਟਿੰਗ ਵਿਚ ਵਿੱਤ ਸਕੱਤਰ ਦੀਪ੍ਰਵਾ ਲਾਕੜਾ, ਇੰਜੀਨੀਅਰਿੰਗ ਸਕੱਤਰ ਪ੍ਰੇਰਣਾ ਪੁਰੀ, ਖੇਡ ਨਿਰਦੇਸ਼ਕ ਸੋਰਭ ਕੁਮਾਰ ਅਰੋੜਾ, ਮੁੱਖ ਇੰਜੀਨੀਅਰ ਸੀ. ਬੀ. ਓਝਾ, ਮੁੱਖ ਆਰਕੀਟੈਕਟ ਰਾਜੀਵ ਮਹਿਤਾ ਐਸਐਸਪੀ ਕੰਵਰਦੀਪ ਕੌਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਕਮੇਟੀ ਨੇ ਸੈਕਟਰ-7 ਸਥਿਤ ਖੇਡ ਕੰਪਲੈਕਸ ਦੇ ਹਾਕੀ ਮੈਦਾਨ ਤੇ ਹੋਰ ਬੁਨਿਆਦੀ ਢਾਂਚੇ ਦੇ ਵਿਆਪਕ ਅਪਗ੍ਰੇਡੇਸ਼ਨ ਲਈ 22.93 ਕਰੋੜ ਰੁਪਏ ਦੀ ਯੋਜਨਾ ’ਤੇ ਵਿਚਾਰ ਕੀਤਾ। ਇਸ ਪ੍ਰੋਜੈਕਟ ਦਾ ਉਦੇਸ਼ ਸਾਲ 2027 ਵਿਚ ਹੋਣ ਵਾਲੀ ਏਸ਼ੀਅਨ ਰੀਲੇਅ ਚੈਂਪੀਅਨਸ਼ਿਪ ਸਮੇਤ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਐਥਲੈਟਿਕਸ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਆਧੁਨਿਕ ਸਹੂਲਤਾਂ ਵਿਕਸਤ ਕਰਨਾ ਹੈ। ਕਮੇਟੀ ਨੇ ਚੰਡੀਗੜ੍ਹ ਦੇ ਵੱਖ-ਵੱਖ ਸਰਹੱਦੀ ਦਾਖ਼ਲਾ ਮਾਰਗਾਂ ’ਤੇ 15 ਸਥਾਈ ਸੁਰੱਖਿਆ ਚੈਕ ਪੋਸਟਾਂ ਦੀ ਉਸਾਰੀ ਦੇ ਪ੍ਰਸਤਾਵ ’ਤੇ ਵੀ ਵਿਚਾਰ ਕੀਤਾ। ਇਸ ਪ੍ਰੋਜੈਕਟ ਤਹਿਤ ਇੱਕੋ ਜਿਹੇ ਡਿਜ਼ਾਇਨ ਵਾਲੀਆਂ ਇਕ-ਮੰਜ਼ਿਲਾ ਆਰ.ਸੀ.ਸੀ. ਇਮਾਰਤਾਂ ਬਣਾਈਆਂ ਜਾਣਗੀਆਂ, ਜਿਨ੍ਹਾਂ ’ਚ ਦਫ਼ਤਰ, ਕੰਟਰੋਲ ਰੂਮ, ਰਿਕਾਰਡ ਰੂਮ, ਸੁਰੱਖਿਆ ਕਰਮਚਾਰੀਆਂ ਲਈ ਬੈਰਕ ਅਤੇ ਆਰਾਮ ਕਮਰਾ, ਪੈਂਟਰੀ, ਟਾਇਲਟ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਉਪਲਬਧ ਹੋਣਗੀਆਂ। ਮੀਟਿੰਗ ਦੌਰਾਨ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਨੇ ਦੋਵੇਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਯੋਜਨਾਵਾਂ ਚੰਡੀਗੜ੍ਹ ਵਿਚ ਆਧੁਨਿਕ ਖੇਡ ਢਾਂਚੇ ਦੇ ਵਿਕਾਸ, ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਵੱਲ ਇੱਕ ਅਹਿਮ ਕਦਮ ਸਾਬਤ ਹੋਣਗੀਆਂ।
ਪਿਛਲੀ ਖ਼ਬਰ ਡਾ. ਵਿਕਰਮਜੀਤ ਸਿੰਘ ਸਾਹਨੀ ਕਾਮਧੇਨੁ ਲਿਮਟਿਡ ਪੰਜਾਬ ’ਚ ਆਪਣੀਆਂ ਬ੍ਰਾਂਡਿਡ ਕਲਰ ਕੋਟੇਡ ਸ਼ੀਟਾਂ ਦੀ ਉਤਪਾਦਨ ਸਮਰੱਥਾ ਵ... ਅਗਲੀ ਖ਼ਬਰ ਸਰਕਾਰੀ ਮਾਡਲ ਸਕੂਲ ਦੀ ਟੀਮ ਨੇ ਜਿੱਤੀ ਕ੍ਰਿਕਟ ਚੈਂਪੀਅਨ ਟਰਾਫ਼ੀ ਰਿਸ਼ਵਤ ਲੈਂਦਾ ਪ੍ਰਾਈਵੇਟ ਡਰਾਈਵਰ ਵਿਜੀਲੈਂਸ ਵਲੋਂ ਕਾਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।