ਤਨਖ਼ਾਹ ਦੇ ਬਿੱਲਾਂ ’ਚ ਹੇਰਾਫੇਰੀ ਕਰਕੇ 4.22 ਲੱਖ
ਦੀ ਧੋਖਾਧੜੀ, ਤਿੰਨ ਨਾਮਜ਼ਦ ਚੰਡੀਗੜ੍ਹ, 4 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-36 ਥਾਣਾ ਪੁਲਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-35 ਦੇ ਮੈਨੇਜਰ ਚਰਨਜੀਤ ਸਿੰਘ ਦੀ ਸ਼ਿਕਾਇਤ ‘ਤੇ ਅਮਨਪ੍ਰੀਤ ਸਿੰਘ, ਹਰਵਿੰਦਰਪਾਲ ਸਿੰਘ ਅਤੇ ਹੋਰਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 316(2), 318(4), 336(3) ਅਤੇ 3(5) ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਅਨੁਸਾਰ ਸਕੂਲ ਦੇ ਅਸਲੀ ਤਨਖ਼ਾਹ ਬਿੱਲ ਡੀ.
ਦੀ ਧੋਖਾਧੜੀ, ਤਿੰਨ ਨਾਮਜ਼ਦ ਚੰਡੀਗੜ੍ਹ, 4 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-36 ਥਾਣਾ ਪੁਲਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-35 ਦੇ ਮੈਨੇਜਰ ਚਰਨਜੀਤ ਸਿੰਘ ਦੀ ਸ਼ਿਕਾਇਤ ‘ਤੇ ਅਮਨਪ੍ਰੀਤ ਸਿੰਘ, ਹਰਵਿੰਦਰਪਾਲ ਸਿੰਘ ਅਤੇ ਹੋਰਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 316(2), 318(4), 336(3) ਅਤੇ 3(5) ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਅਨੁਸਾਰ ਸਕੂਲ ਦੇ ਅਸਲੀ ਤਨਖ਼ਾਹ ਬਿੱਲ ਡੀ.ਡੀ.ਓ. ਤੋਂ ਮਨਜ਼ੂਰ ਹੋਣ ਤੋਂ ਬਾਅਦ ਮੁਲਜ਼ਮਾਂ ਨੇ ਬੈਂਕ ਨੂੰ ਭੇਜੇ ਗਏ ਹਦਾਇਤੀ ਪੱਤਰਾਂ ਵਿਚ ਅੰਕੜਿਆਂ ਨਾਲ ਕਥਿਤ ਤੌਰ ‘ਤੇ ਜਾਅਲਸਾਜ਼ੀ ਕਰਕੇ ਆਪਣੀ ਤਨਖ਼ਾਹ ਦੀ ਰਕਮ ਵਧਾ ਲਈ, ਜਿਸ ਨਾਲ ਸਕੂਲ ਨੂੰ 4 ਲੱਖ 22 ਹਜ਼ਾਰ 160 ਰੁਪਏ ਦਾ ਨੁਕਸਾਨ ਹੋਇਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫਿਲਹਾਲ ਇਸ ਮਾਮਲੇ ਵਿਚ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਬਾਰੇ ਅਧਿਕਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।