03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਆਬਕਾਰੀ ਵਿਭਾਗ ਤੇ ਪੁਲਿਸ ਨੇ ਦੋ ਥਾਵਾਂ ਤੋਂ ਨਾਜਾਇਜ਼ ਸ਼ਰਾਬ ਦੀਆਂ 560 ਪੇਟੀਆਂ ਕੀਤੀਆਂ ਬਰਾਮਦ

ਜ਼ੀਰਕਪੁਰ, 2 ਅਗਸਤ (ਮਨਿੰਦਰ ਸਿੰਘ)- ਆਬਕਾਰੀ ਵਿਭਾਗ ਅਤੇ ਜ਼ੀਰਕਪੁਰ ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੀਆਂ ਦੋ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਦੀਆਂ 560 ਬੋਤਲਾਂ ਬਰਾਮਦ ਕਰ ਕੇ ਦੋਵੇਂ ਮਾਮਲਿਆਂ ’ਚ ਆਬਕਾਰੀ ਐਕਟ ਤੇ ਬੀ. ਐਨ.

ਨਾਜਾਇਜ਼ ਸ਼ਰਾਬ ਨਾਲ ਭਰੇ ਟਰੱਕ ਦੀ ਤਲਾਸ਼ੀ ਲੈਂਦੇ ਹੋਏ ਆਬਕਾਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਤੇ ਟੀਮ। ਤਸਵੀਰ : ਮਨਿੰਦਰ ਸਿੰਘ 03-08-2026
ਜ਼ੀਰਕਪੁਰ, 2 ਅਗਸਤ (ਮਨਿੰਦਰ ਸਿੰਘ)- ਆਬਕਾਰੀ ਵਿਭਾਗ ਅਤੇ ਜ਼ੀਰਕਪੁਰ ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੀਆਂ ਦੋ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਦੀਆਂ 560 ਬੋਤਲਾਂ ਬਰਾਮਦ ਕਰ ਕੇ ਦੋਵੇਂ ਮਾਮਲਿਆਂ ’ਚ ਆਬਕਾਰੀ ਐਕਟ ਤੇ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ’ਚ ਆਬਕਾਰੀ ਵਿਭਾਗ ਤੇ ਜ਼ੀਰਕਪੁਰ ਪੁਲਿਸ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਇਕ ਟਰੱਕ ’ਚੋਂ ਲਗਪਗ 500 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਆਬਕਾਰੀ ਵਿਭਾਗ ਅਤੇ ਜ਼ੀਰਕਪੁਰ ਪੁਲਿਸ ਦੀ ਇਕ ਸਾਂਝੀ ਟੀਮ ਨੇ ਸ਼ਤਾਬਗੜ੍ਹ ਪਿੰਡ ਤੋਂ ਛੱਤ ਪਿੰਡ ਨੂੰ ਜਾਣ ਵਾਲੀ ਸੜਕ ’ਤੇ ਨਾਕਾਬੰਦੀ ਦੌਰਾਨ ਜਦੋਂ ਇਕ ਸ਼ੱਕੀ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਟਰੱਕ ’ਚੋਂ ‘9 ਵਨ ਵਿਸਕੀ’ ਬ੍ਰਾਂਡ ਦੀ ਸ਼ਰਾਬ ਦੀਆਂ ਲਗਪਗ 500 ਪੇਟੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਇਹ ਸ਼ਰਾਬ ਵੱਖ-ਵੱਖ ਥਾਵਾਂ ’ਤੇ ਗੈਰ-ਕਾਨੂੰਨੀ ਢੰਗ ਨਾਲ ਸਪਲਾਈ ਕਰਨ ਲਈ ਬਣਾਈ ਗਈ ਸੀ। ਅਧਿਕਾਰੀਆਂ ਵਲੋਂ ਸ਼ਰਾਬ ਅਤੇ ਵਾਹਨ ਨੂੰ ਜ਼ਬਤ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਦੂਜੇ ਮਾਮਲੇ ’ਚ ਜ਼ੀਰਕਪੁਰ ਪੁਲਿਸ ਨੇ ਇਕ ਸੂਚਨਾ ਦੇ ਆਧਾਰ ’ਤੇ ਇਕ ਮਹਿੰਦਰਾ ਪਿਕਅੱਪ ਵਾਹਨ ਨੂੰ ਕਾਬੂ ਕਰ ਕੇ ਉਸ ’ਚੋਂ 60 ਪੇਟੀਆਂ ਚੰਡੀਗੜ੍ਹ ’ਚ ਵਿਕਣ ਯੋਗ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ, ਜੋ ਕਿ ਹਰਿਆਣਾ ਤੇ ਦਿੱਲੀ ਵਿਚ ਸਪਲਾਈ ਕੀਤੀਆਂ ਜਾਣੀਆਂ ਸਨ। ਇਸ ਮਾਮਲੇ ਸੰਬੰਧੀ ਪੜਤਾਲੀਆ ਅਫ਼ਸਰ ਐਸ. ਆਈ. ਜੀਵਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਟੀਮ ਨਾਲ ਸਿੰਘਪੁਰਾ ਚੌਕ ਨੇੜੇ ਨਾਕਾਬੰਦੀ ਕਰਕੇ ਸ਼ੱਕੀ ਵਾਹਨ ਦੀ ਜਾਂਚ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਇਕ ਸੂਚਨਾ ਦੇ ਆਧਾਰ ’ਤੇ ਇਕ ਮਹਿੰਦਰਾ ਪਿੱਕਅਪ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ’ਚੋਂ ਵੱਡੀ ਮਾਤਰਾ ’ਚ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਵਾਹਨ ਚਾਲਕ ਦੀ ਪਛਾਣ ਸੁਨੀਲ ਕੁਮਾਰ ਵਾਸੀ ਪਿੰਡ ਹਰਿਤਾ ਜ਼ਿਲ੍ਹਾ ਹਿਸਾਰ ਹਰਿਆਣਾ ਵਜੋਂ ਹੋਈ ਹੈ। ਪੁਲਿਸ ਨੇ ਵਾਹਨ ਤੇ ਸ਼ਰਾਬ ਨੂੰ ਜ਼ਬਤ ਕਰਕੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਸਾਬਕਾ ਸਰਪੰਚ ਹਰਿੰਦਰ ਸਿੰਘ ਮੂਲੇਪੁਰ ਜ਼ਿਲ੍ਹਾ ਕਾਂਗਰਸ ਐਸ. ਸੀ. ਵਿੰਗ ਦੇ ਉਪ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਕਾਰ ਸਵਾਰ ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹੋਏ ਹਮਲੇ ’ਚ ਇਕ ਨੌਜਵਾਨ ਦੀਆਂ ਦੋਵੇਂ ਲੱਤਾਂ ਟੁੱਟੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।