02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਚੰਡੀਗੜ੍ਹ ’ਚ 12ਵੀਂ ਦੇ ਵਿਦਿਆਰਥੀ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ ਟੈਸਟ ’ਚ ਘੱਟ ਅੰਕ ਆਉਣ ਕਾਰਨ ਤਣਾਅ ਦੀ ਚਰਚਾ

ਚੰਡੀਗੜ੍ਹ, 1 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਦੇ ਰਾਮ ਦਰਬਾਰ ਇਲਾਕੇ ਵਿਚ 12ਵੀਂ ਜਮਾਤ ਦੇ ਇਕ 18 ਸਾਲਾ ਵਿਦਿਆਰਥੀ ਵਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸ਼ਿਵਾਂਸ਼ ਸ਼ਰਮਾ ਵਜੋਂ ਹੋਈ ਹੈ, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਅਜੀਤ ਡੈਸਕ 02-08-2026
ਚੰਡੀਗੜ੍ਹ, 1 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਦੇ ਰਾਮ ਦਰਬਾਰ ਇਲਾਕੇ ਵਿਚ 12ਵੀਂ ਜਮਾਤ ਦੇ ਇਕ 18 ਸਾਲਾ ਵਿਦਿਆਰਥੀ ਵਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸ਼ਿਵਾਂਸ਼ ਸ਼ਰਮਾ ਵਜੋਂ ਹੋਈ ਹੈ, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਥਾਣਾ ਸੈਕਟਰ-3 1 ਦੀ ਪੁਲਿਸ ਨੇ ਮਾਮਲੇ ਦੀ ਜਾਂਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐਨ.ਐੱਸ.ਐੱਸ.) ਦੀ ਧਾਰਾ 196 ਤਹਿਤ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਘਟਨਾ ਸਮੇਂ ਸ਼ਿਵਾਂਸ਼ ਦੇ ਮਾਤਾ-ਪਿਤਾ, ਜੋ ਨਿੱਜੀ ਨੌਕਰੀ ਕਰਦੇ ਹਨ, ਆਪਣੇ ਕੰਮ ‘ਤੇ ਗਏ ਹੋਏ ਸਨ। ਦੁਪਹਿਰ ਵੇਲੇ ਜਦੋਂ ਉਹ ਘਰ ਪਰਤੇ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਦਰਵਾਜ਼ਾ ਖੋਲ੍ਹਣ ‘ਤੇ ਸ਼ਿਵਾਂਸ਼ ਫਾਹੇ ਨਾਲ ਲਟਕਦਾ ਮਿਲਿਆ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਜੀ.ਐੱਮ.ਸੀ.ਐੱਚ. ਸੈਕਟਰ-32 ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਥਾਨਕ ਲੋਕਾਂ ਅਨੁਸਾਰ ਸ਼ੁੱਕਰਵਾਰ ਨੂੰ ਹੋਈ ਪੇਰੈਂਟਸ-ਟੀਚਰਜ਼ ਮੀਟਿੰਗ ਦੌਰਾਨ ਟੈਸਟ ਵਿਚ ਘੱਟ ਅੰਕ ਆਉਣ ਕਾਰਨ ਉਹ ਤਣਾਅ ਵਿਚ ਸੀ। ਹਾਲਾਂਕਿ ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਅਤੇ ਅਧਿਕਾਰੀ ਵਲੋਂ ਖੁਦਕੁਸ਼ੀ ਦੇ ਕਾਰਨਾਂ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦਾ ਪੋਸਟਮਾਰਟਮ ਐਤਵਾਰ ਨੂੰ ਕਰਵਾਇਆ ਜਾਵੇਗਾ।
ਪਿਛਲੀ ਖ਼ਬਰ ਆਸ਼ੀਰਵਾਦ ਨੇ ਭਾਰਤ ਦਾ ਓ. ਜੀ. ਪ੍ਰੋਟੀਨ ਹੱਲ ਸੈਂਡ-ਰੋਸਟਡ ਚਨਾ ਸੱਤੂ ਕੀਤਾ ਲਾਂਚ ਅਗਲੀ ਖ਼ਬਰ ਸੰਸਦ ਮੈਂਬਰ ਨੇ ਐਮ.ਪੀ ਗ੍ਰਾਂਟ ਅਧੀਨ ਦੇਵ ਸਮਾਜ ਕਾਲਜ ’ਚ ਐਡਵਾਂਸਡ ਕੰਪਿਊਟਰ ਸਿਸਟਮ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।