15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਡੇਰਾਬੱਸੀ ਦੇ ਮੋਬਾਈਲ ਦੁਕਾਨਦਾਰ ਨੂੰ 100 ਰੁ. ਦੀ ਲਾਟਰੀ ਨੇ ਬਣਾਇਆ ਲਖਪਤੀ

ਅਜੀਤ ਡੈਸਕ 22-07-2026
ਡੇਰਾਬੱਸੀ, 21 ਜੁਲਾਈ (ਰਣਬੀਰ ਸਿੰਘ ਪੜ੍ਹੀ)-ਸਥਾਨਕ ਸ਼ਹਿਰ ਦੇ ਇਕ ਸਾਧਾਰਨ ਦੁਕਾਨਦਾਰ ਦੀ ਉਦੋਂ ਕਿਸਮਤ ਚਮਕ ਉੱਠੀ, ਜਦੋਂ ਉਸ ਵਲੋਂ ਮਹਿਜ਼ 100 ਰੁ. ’ਚ ਖਰੀਦੀ ‘ਪੰਜਾਬ ਸਟੇਟ ਡੀਅਰ ਮੰਥਲੀ ਲਾਟਰੀ’ ਦਾ 5 ਲੱਖ ਰੁ. ਦਾ ਦੂਜਾ ਇਨਾਮ ਨਿਕਲ ਆਇਆ। ਜਾਣਕਾਰੀ ਅਨੁਸਾਰ ਗੁਲਮੋਹਰ ਸਿਟੀ ਨੇੜੇ ਮੋਬਾਈਲ ਦੀ ਦੁਕਾਨ ਚਲਾਉਣ ਵਾਲੇ 26 ਸਾਲਾ ਨੌਜਵਾਨ ਮਿਅੰਕ ਕੁਮਾਰ ਨੇ ਦੱਸਿਆ ਕਿ ਉਸ ਨੇ ਇਹ ਲੱਕੀ ਲਾਟਰੀ ਏਜੰਟ ਹੰਸਰਾਜ (ਹੈਪੀ ਲਾਟਰੀ) ਰਾਹੀਂ ਖਰੀਦੀ ਸੀ। ਉਸਨੇ ਦੱਸਿਆ ਕਿ ਉਹ ਪਿਛਲੇ 7-8 ਸਾਲਾਂ ਤੋਂ ਲਗਾਤਾਰ ਲਾਟਰੀ ਪਾਉਂਦਾ ਆ ਰਿਹਾ ਸੀ, ਪਰ ਇਸ ਤੋਂ ਪਹਿਲਾਂ ਕਦੇ ਵੀ 1000 ਰੁ. ਤੋਂ ਵੱਧ ਦਾ ਇਨਾਮ ਨਹੀਂ ਨਿਕਲਿਆ ਸੀ। ਇਸ ਮੌਕੇ ਉਸ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਜਿਵੇਂ ਹੀ ਉਸ ਨੂੰ 5 ਲੱਖ ਰੁ. ਦਾ ਇਨਾਮ ਨਿਕਲਣ ਦੀ ਖ਼ਬਰ ਮਿਲੀ ਤਾਂ ਉਸ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ। ਮਿਅੰਕ ਅਨੁਸਾਰ ਲਾਟਰੀ ’ਚੋਂ ਮਿਲੀ ਇਹ ਇਨਾਮੀ ਰਾਸ਼ੀ ਉਹ ਆਪਣੇ ਮੋਬਾਈਲ ਦੇ ਕਾਰੋਬਾਰ ਨੂੰ ਹੋਰ ਵਧਾਉਣ ਅਤੇ ਪ੍ਰਮੋਟ ਕਰਨ ਲਈ ਵਰਤੇਗਾ।
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਵਾਹਨ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼, 5 ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।