08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਜਸਪ੍ਰੀਤ ਸਿੰਘ ਦਾ ਹਰਿਆਣਾ ਕਮੇਟੀ ਵਲੋਂ ਗੁਰਦੁਆਰਾ ਨਾਢਾ ਸਾਹਿਬ ਵਿਖੇ ਸਨਮਾਨ

ਅਜੀਤ ਡੈਸਕ 20-07-2026
ਚੰਡੀਗੜ੍ਹ, 19 ਜੁਲਾਈ (ਰਾਮ ਸਿੰਘ ਬਰਾੜ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬ ਦਫ਼ਤਰ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ ਵਿਖੇ ਅਮਰੀਕਾ ਦੇ ਪ੍ਰਸਿੱਧ ਸਮਾਜ ਸੇਵੀ ਤੇ ਕਾਨੂੰਨੀ ਸਲਾਹਕਾਰ ਸ. ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਦਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਨਿੱਘਾ ਸਵਾਗਤ ਅਤੇ ਵਿਸ਼ੇਸ਼ ਸਨਮਾਨ ਕੀਤਾ। ਇਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦਾ ਵੀ ਸਨਮਾਨ ਕੀਤਾ। ਸਨਮਾਨ ਤੋਂ ਪਹਿਲਾਂ ਉਨਾਂ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਤੇ ਕੜਾਹਿ ਪ੍ਰਸਾਦ ਪ੍ਰਾਪਤ ਕੀਤਾ। ਜਥੇਦਾਰ ਦਾਦੂਵਾਲ ਨੇ ਕਿਹਾ ਕੇ ਪੰਜਾਬ ਦੀ ਧਰਤੀ ਤੋਂ ਵਿਦਿਆ ਪ੍ਰਾਪਤ ਕਰਨ ਉਪਰੰਤ ਉੱਚ ਵਿਦਿਆ ਅਮਰੀਕਾ ਦੀ ਧਰਤੀ ਤੇ ਪ੍ਰਾਪਤ ਕਰਕੇ ਆਪਣੇ ਭਾਰਤ ਦੇਸ਼ ਦੇ ਲੋਕਾਂ ਦੀ ਬਹੁਤ ਵੱਡੀ ਕਾਨੂੰਨੀ ਮਦਦ ਸ. ਜਸਪ੍ਰੀਤ ਸਿੰਘ ਨੇ ਪਿਛਲੇ ਲੰਬੇ ਸਮੇਂ ਤੋਂ ਕੀਤੀ ਹੈ। 10 ਹਜ਼ਾਰ ਦੇ ਕਰੀਬ ਲੋਕਾਂ ਨੂੰ ਉਥੋਂ ਦੀ ਨਾਗਰਿਕਤਾ ਦਿਵਾ ਕੇ 15 ਹਜ਼ਾਰ ਕੇਸਾਂ ਨੂੰ ਅੱਜ ਵੀ ਹੈਂਡਲ ਕੀਤਾ ਜਾ ਰਿਹਾ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕੇ ਕਾਨੂੰਨੀ ਸੇਵਾਵਾਂ ਦੇਣ ਦੇ ਨਾਲ-ਨਾਲ ਸ. ਜਸਪ੍ਰੀਤ ਸਿੰਘ ਧਾਰਮਿਕ, ਸਿੱਖਿਆ, ਰਾਜਨੀਤੀ ਦੇ ਖੇਤਰ ਵਿਚ ਵੀ ਵਿਸ਼ੇਸ਼ ਯੋਗਦਾਨ ਪਾਉਂਦੇ ਹਨ ਤੇ ਲੋੜਵੰਦਾਂ ਦੀ ਮੁਫ਼ਤ ਵੀ ਮਦਦ ਕਰਦੇ ਹਨ। ਪਿਛਲੇ ਸਮੇਂ ਸ. ਜਸਪ੍ਰੀਤ ਸਿੰਘ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇਕ ਚੇਅਰ ਵੀ ਸਥਾਪਿਤ ਕਰਵਾਈ ਗਈ ਹੈ ਤੇ ਪੰਜ ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ ਉਨ੍ਹਾਂ ਦਾ ਸਨਮਾਨ ਕਰਨ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ, ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ ਪੰਚਕੂਲਾ, ਦੀਦਾਰ ਸਿੰਘ ਨਲਵੀ ਮੈਂਬਰ ਸ਼ਾਹਬਾਦ ਮਾਰਕੰਡਾ, ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ ਮੈਂਬਰ, ਐਡਵੋਕੇਟ ਗੁਰਤੇਜ ਸਿੰਘ ਮੈਂਬਰ ਅੰਬਾਲਾ,. ਰਜਿੰਦਰ ਸਿੰਘ ਬਰਾੜਾ ਮੈਂਬਰ, ਸਰਪੰਚ ਭੁਪਿੰਦਰ ਸਿੰਘ ਲਾਡੀ ਪ੍ਰਧਾਨ ਮੈਂਬਰ ਪ੍ਰਤੀਨਿਧ ਬੀਬੀ ਕਪੂਰ ਕੌਰ ਸੌਂਕੜਾ, ਭੁਪਿੰਦਰ ਸਿੰਘ ਸੈਣੀ ਮੈਂਬਰ ਪ੍ਰਤੀਨਿਧ ਕੈਪਟਨ ਦਿਲਬਾਗ ਸਿੰਘ ਸਜ਼ਾਦਪੁਰ, ਸ. ਬੇਅੰਤ ਸਿੰਘ ਨਲਵੀ ਸਾਬਕਾ ਮੈਂਬਰ, ਸਕੱਤਰ ਸਰਬਜੀਤ ਸਿੰਘ ਜੰਮੂ, ਮੈਨਜਰ ਪਰਮਜੀਤ ਸਿੰਘ ਸ਼ੇਰਗੜ, ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਜੀਤ ਸਿੰਘ, ਐਡਵੋਕੇਟ ਰਸਪਿੰਦਰ ਸਿੰਘ ਸੋਹੀ, ਐਡਵੋਕੇਟ ਅਦਿੱਤਿਆ ਬਾਦਵਾਰ, ਕੁਲਦੀਪ ਸਿੰਘ ਸੋਹੀ, ਰਵਿੰਦਰ ਸਿੰਘ ਸੋਨੂੰ, ਜਸਵਿੰਦਰ ਸਿੰਘ ਬਿੱਟਾ ਅੰਬਾਲਾ ਵੀ ਇਸ ਸਮੇਂ ਹਾਜ਼ਰ ਸਨ।
ਪਿਛਲੀ ਖ਼ਬਰ ਲੱਖਾਂ ਵਿਦਿਆਰਥੀਆਂ ਦੀ ਮਿਹਨਤ ਨਾਲ ਹੋ ਰਿਹਾ ਖਿਲਵਾੜ ਬੰਦ ਹੋਵੇ, ਭਵਿੱਖ ਦੀ ਰੱਖਿਆ ਲਈ ਹਰ ਲੜਾਈ ਲੜਾਂਗੇ-ਕੁਮਾਰੀ ਸ਼ੈਲਜ... ਅਗਲੀ ਖ਼ਬਰ ਸੈਕਟਰ-26 ਪੁਲਿਸ ਨੇ ਡੁਪਲੀਕੇਟ ਚਾਬੀ ਨਾਲ ਐਕਟਿਵਾ ਚੋਰੀ ਕਰਨ ਵਾਲਾ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।