17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਚੰਡੀਗੜ੍ਹ ’ਚ 4.50 ਲੱਖ ਤੋਂ ਵੱਧ ਵੋਟਰਾਂ ਨੇ ਭਰੇ ਐਨਿਊਮਰੇਸ਼ਨ ਫ਼ਾਰਮ, 21 ਨੂੰ ਆਵੇਗੀ ਡਰਾਫਟ ਸੂਚੀ

ਅਜੀਤ ਡੈਸਕ 16-07-2026
ਚੰਡੀਗੜ੍ਹ, 15 ਜੁਲਾਈ (ਸੰਦੀਪ ਕੁਮਾਰ ਮਾਹਨਾ)– ਚੰਡੀਗੜ੍ਹ ਵਿਚ ਚੱਲ ਰਹੀ ਵੋਟਰ ਸੂਚੀ ਦੀ ਵਿਸ਼ੇਸ਼ ਪੁਨਰ ਸਮੀਖਿਆ (ਐੱਸ.ਆਈ.ਆਰ.) ਮੁਹਿੰਮ ਦੌਰਾਨ ਹੁਣ ਤੱਕ 4 ਲੱਖ 50 ਹਜ਼ਾਰ 281 ਐਨਿਊਮਰੇਸ਼ਨ ਫ਼ਾਰਮ ਹਾਸਲ ਹੋ ਚੁੱਕੇ ਹਨ। ਮੁੱਖ ਚੋਣ ਅਧਿਕਾਰੀ ਪ੍ਰੇਰਣਾ ਪੁਰੀ ਨੇ ਦੱਸਿਆ ਕਿ ਡਰਾਫ਼ਟ ਵੋਟਰ ਸੂਚੀ 21 ਜੁਲਾਈ ਨੂੰ ਜਾਰੀ ਕੀਤੀ ਜਾਵੇਗੀ, ਜਦਕਿ 20 ਅਗਸਤ ਤੱਕ ਦਾਅਵੇ ਅਤੇ ਇਤਰਾਜ਼ ਦਰਜ ਕਰਵਾਏ ਜਾ ਸਕਣਗੇ। ਮੁੱਖ ਚੋਣ ਅਧਿਕਾਰੀ ਪ੍ਰੇਰਣਾ ਪੁਰੀ ਨੇ ਇਸ ਸਬੰਧੀ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਵਿਸ਼ੇਸ਼ ਪੁਨਰ ਸਮੀਖਿਆ ਮੁਹਿੰਮ ਸ਼ੁਰੂ ਹੋਣ ਸਮੇਂ ਚੰਡੀਗੜ੍ਹ ’ਚ ਕੁੱਲ 5 ਲੱਖ 16 ਹਜ਼ਾਰ 427 ਰਜਿਸਟਰਡ ਵੋਟਰ ਸਨ। ਪਹਿਲੇ ਸੱਤ ਦਿਨਾਂ ਵਿਚ ਸਾਰੇ ਵੋਟਰਾਂ ਤੱਕ ਐਨਿਊਮਰੇਸ਼ਨ ਫਾਰਮ ਪਹੁੰਚਾ ਦਿੱਤੇ ਗਏ ਸਨ। ਇਸ ਮੌਕੇ ਵਧੀਕ ਮੁੱਖ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਚੰਡੀਗੜ੍ਹ ਨਿਸ਼ਾਂਤ ਕੁਮਾਰ ਯਾਦਵ, ਸੰਯੁਕਤ ਮੁੱਖ ਚੋਣ ਅਧਿਕਾਰੀ ਸੌਰਭ ਅਰੋੜਾ, ਨਿਰਵਾਚਕ ਰਜਿਸਟ੍ਰੇਸ਼ਨ ਅਧਿਕਾਰੀ ਅਮਨਦੀਪ ਸਿੰਘ ਭੱਟੀ, ਮੀਡੀਆ ਨੋਡਲ ਅਧਿਕਾਰੀ ਕਮ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਰਾਜੀਵ ਤਿਵਾੜੀ ਵੀ ਹਾਜ਼ਰ ਸਨ। ਪਹਿਲਾਂ ਸ਼ਹਿਰ ਵਿਚ 614 ਪੋਲਿੰਗ ਸਟੇਸ਼ਨ ਸਨ, ਜਿਨ੍ਹਾਂ ਦੀ ਗਿਣਤੀ ਘਟਾ ਕੇ 575 ਕਰ ਦਿੱਤੀ ਗਈ ਹੈ। ਹੁਣ ਹਰ ਪੋਲਿੰਗ ਸਟੇਸ਼ਨ ’ਤੇ ਔਸਤਨ 1,200 ਵੋਟਰ ਹੋਣਗੇ, ਜਦਕਿ ਪਹਿਲਾਂ ਇਹ ਗਿਣਤੀ ਲਗਭਗ 1,500 ਸੀ। ਉਨ੍ਹਾਂ ਦੱਸਿਆ ਕਿ ਚੋਣ ਵਿਭਾਗ ਨੂੰ ਪ੍ਰਾਪਤ ਹੋਏ ਫ਼ਾਰਮਾਂ ਵਿਚੋਂ 3 ਲੱਖ 80 ਹਜ਼ਾਰ 795 ਵੋਟਰਾਂ ਦੀ ਪਹਿਲਾਂ ਦੇ ਰਿਕਾਰਡ ਨਾਲ ਸਫ਼ਲਤਾਪੂਰਵਕ ਮੈਪਿੰਗ ਕੀਤੀ ਜਾ ਚੁੱਕੀ ਹੈ। ਜਦਕਿ 69 ਹਜ਼ਾਰ 465 ਵੋਟਰਾਂ ਨੇ ਫਾਰਮ ਤਾਂ ਜਮਾਂ ਕਰਵਾ ਦਿੱਤੇ ਹਨ, ਪਰ ਉਨ੍ਹਾਂ ਦੀ ਮੈਪਿੰਗ ਅਜੇ ਨਹੀਂ ਹੋ ਸਕੀ। ਅਜਿਹੇ ਵੋਟਰਾਂ ਨੂੰ ਨੋਟਿਸ ਜਾਰੀ ਕਰਕੇ ਲੋੜੀਂਦੇ ਦਸਤਾਵੇਜ਼ ਮੰਗੇ ਜਾਣਗੇ ਅਤੇ ਤਸਦੀਕ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਵਿਭਾਗ ਨੇ ਇਹ ਵੀ ਦੱਸਿਆ ਕਿ 66 ਹਜ਼ਾਰ 146 ਵੋਟਰਾਂ ਨੇ ਅਜੇ ਤੱਕ ਆਪਣੇ ਐਨਿਊਮਰੇਸ਼ਨ ਫਾਰਮ ਜਮਾਂ ਨਹੀਂ ਕਰਵਾਏ ਹਨ। ਇਨ੍ਹਾਂ ਵਿਚੋਂ ਕਰੀਬ 43 ਹਜ਼ਾਰ 724 ਵੋਟਰ ਸਥਾਈ ਤੌਰ ’ਤੇ ਚੰਡੀਗੜ੍ਹ ਛੱਡ ਚੁੱਕੇ ਹਨ, ਜਦਕਿ ਲਗਭਗ 3,500 ਵੋਟਰਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਤਕਰੀਬਨ 3,700 ਵੋਟਰ ਹੋਰ ਵੱਖ-ਵੱਖ ਸ਼੍ਰੇਣੀਆਂ ਵਿਚ ਸ਼ਾਮਲ ਹਨ। ਵਿਭਾਗ ਵੱਲੋਂ ਹਰ ਦਾਅਵੇ ਅਤੇ ਇਤਰਾਜ਼ ਦੀ ਸੁਣਵਾਈ ਕਰਕੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਅੰਤਿਮ ਵੋਟਰ ਸੂਚੀ ਤਿਆਰ ਕੀਤੀ ਜਾਵੇਗੀ।
ਪਿਛਲੀ ਖ਼ਬਰ ਚੱਠਾ ਫੂਡਜ਼ ਲਿਮਟਿਡ ਨੇ ‘ਯੂਨੀਫੇਅਰ ਫੂਡਜ਼’ ਵਜੋਂ ਨਵੀਂ ਬ੍ਰਾਂਡ ਪਛਾਣ ਕੀਤੀ ਲਾਂਚ ਅਗਲੀ ਖ਼ਬਰ ਬਿਨਾਂ ਮਨਜ਼ੂਰੀ ਧਰਨਾ ਦੇਣ ਵਾਲੇ ਕੈਬ ਤੇ ਟੈਕਸੀ ਚਾਲਕ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।