12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸੀ. ਪੀ. ਆਈ. ਚੰਡੀਗੜ੍ਹ ਦੀ ਕੌਂਸਲ ਵਲੋਂ ਪੰਜਾਬ ਦੇ ਭਖਦੇ ਮਸਲਿਆਂ ’ਤੇ ਕਨਵੈੱਨਸ਼ਨ

ਅਜੀਤ ਡੈਸਕ 13-07-2026
ਚੰਡੀਗੜ੍ਹ, 12 ਜੁਲਾਈ (ਅਜਾਇਬ ਸਿੰਘ ਔਜਲਾ)- ਸੀ. ਪੀ. ਆਈ ਚੰਡੀਗੜ੍ਹ ਦੀ ਜ਼ਿਲ੍ਹਾ ਕੌਂਸਲ ਵਲੋਂ ਅਜੇ ਭਵਨ ਵਿਖੇ ‘ਪੰਜਾਬ ਦੇ ਭੱਖਦੇ ਮਸਲੇ’ ਉੱਤੇ ਇਕ ਵਿਸ਼ਾਲ ਕਨਵੈੱਨਸ਼ਨ ਕੀਤੀ ਗਈ। ਕਨਵੈੱਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਸਾਥੀ ਨਿਰਮਲ ਸਿੰਘ ਧਾਲੀਵਾਲ (ਸੂਬਾ ਸਕੱਤਰ ਸੀ.ਪੀ.ਆਈ), ਬੰਤ ਬਰਾੜ, ਰਾਜ ਕੁਮਾਰ (ਜ਼ਿਲ੍ਹਾ ਕੌਂਸਲ, ਸਕੱਤਰ), ਪ੍ਰੀਤਮ ਸਿੰਘ ਹੁੰਦਲ, ਕਰਮ ਸਿੰਘ ਵਕੀਲ ਅਤੇ ਭੁਪਿੰਦਰ ਸਿੰਘ ਸ਼ਾਮਿਲ ਹੋਏ। ਮੌਜੂਦਾ ਸਮੇਂ ਵਿਚ ’ਪੰਜਾਬ ਦੇ ਭੱਖਦੇ ਮਸਲੇ’ ਉੱਤੇ ਵਿਚਾਰ ਪੇਸ਼ ਕਰਦੇ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਨੂੰ ਸੂਬੇ ਦੇ ਨਾਲ ਨਾਲ ਕੇਂਦਰ ਸਰਕਾਰ ਵਲੋਂ ਪਾਸ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਦੀ ਪਛਾਣ ਕਰਕੇ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ, ਵਿਰੋਧੀ ਸੂਬਿਆਂ ਦੀਆਂ ਸਰਕਾਰਾਂ ਨੂੰ ਛੜਯੰਤਰ ਕਰਕੇ ਗਿਰਾਉਂਦੀ ਹੈ। ਬਿਹਾਰ, ਬੰਗਾਲ ਅਤੇ ਪੰਜਾਬ ਆਦਿ ਸੂਬਿਆਂ ਦੇ ਸੰਸਦ ਮੈਂਬਰਾਂ ਦੀ ਖ਼ਰੀਦ ਫ਼ਰੋਖਤ ਕਰਕੇ ਆਪਣਾ ਖੇਮਾ ਵਧਾ ਰਹੀ ਹੈ। ਲੋਕ ਪੱਖੀ ਬੁੱਧੀਜੀਵੀਆਂ, ਕਲਾਕਾਰਾਂ ਅਤੇ ਪੱਤਰਕਾਰਾਂ ਖ਼ਿਲਾਫ਼ ਕੇਂਦਰੀ ਜਾਂਚ ਏਜੰਸੀਆਂ ਜਾਂਚ ਦੇ ਜਰੀਏ ਵਰਤ ਕੇ ਵਿਰੋਧ ਨਾਲ ਦਬਾਉਂਦੀਆਂ ਹਨ। ਇਸ ਚਰਚਾ ’ਚ ਕਿਹਾ ਗਿਆ ਕਿ ਅਜੋਕੇ ਸਮੇਂ ਵਿਚ ਦਰਮਿਆਨੇ ਘਰਾਂ ਦੇ ਨੌਜਵਾਨ ਮਹਿੰਗੀ ਉੱਚ ਸਿੱਖਿਆ ਹਾਸਲ ਨਹੀਂ ਕਰ ਸਕਦੇ ਤੇ ਠੇਕੇਦਾਰਾਂ ਕੋਲ ਨੌਕਰੀ ਕਰਦੇ ਉਨ੍ਹਾਂ ਵਲੋਂ ਲੁੱਟ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਗ਼ਰੀਬ ਨੌਜਵਾਨ ਰੁਜ਼ਗਾਰ ਲਈ ਵਿਦੇਸ਼ ਵੀ ਨਹੀਂ ਜਾ ਸਕਦੇ। ਧਨਾਢਾਂ ਦੇ ਬੱਚੇ ਕਾਨਵੈਂਟ/ਮਹਿੰਗੇ ਸਕੂਲਾਂ ਵਿਚ ਪੜ੍ਹਦੇ ਹਨ ਜਿਨ੍ਹਾਂ ਵਿਚ ਹਰ ਇਕ ਬੱਚੇ ਨੂੰ 90% ਨੰਬਰ ਦੇਣਾ ਫੈਸ਼ਨ ਹੈ ਅਤੇ ਉਹ ਬੱਚੇ ਪੈਸੇ ਦੇ ਜ਼ੋਰ ਨਾਲ ਵਿਦੇਸ਼ ਜਾਕੇ ਗਿਆਨ ਦੀ ਘਾਟ ਕਾਰਨ ਦਰਜਾ ਚਾਰ ਕਿਰਤੀਆਂ ਦਾ ਕੰਮ ਕਰਦੇ ਸ਼ੋਸ਼ਣ ਝੱਲਦੇ ਹਨ। ਸਰਕਾਰ ਕਿਸਾਨੀ ਨੂੰ ਵੀ ਉਜਾੜ ਰਹੀ ਹੈ। ਕੇਂਦਰ ਸਰਕਾਰ ਸਸਤਾ ਅਨਾਜ ਅਮਰੀਕਾ ਤੋਂ ਖਰੀਦ ਕੇ ਵੀ ਕਿਸਾਨੀ ਨਾਲ ਧੋਖਾ ਕਰਦੀ ਹੈ ਕਿਉਂ ਕਿ ਭਾਰਤੀ ਕਿਸਾਨਾਂ ਦੀਆਂ ਸਬਸਿਡੀਆਂ ਖਤਮ ਕਰੀ ਜਾਂਦੀ ਹੈ। ਸੰਖੇਪ ਸ਼ਬਦਾਂ ਵਿਚ ‘ਬੰਤ ਬਰਾੜ’ ਨੇ ਕਿਹਾ ਕਿ ਪੰਜਾਬ ਜਾਣਬੁਝ ਕੇ ਉਜਾੜਿਆ ਜਾ ਰਿਹਾ ਹੈ। ਉਪਰੋਕਤ ਤੋਂ ਇਲਾਵਾ ਕਨਵੈੱਨਸ਼ਨ ਦੌਰਾਨ ਦੇਵੀ ਦਿਆਲ ਸ਼ਰਮਾ, ਰਾਜ ਕੁਮਾਰ, ਭੁਪਿੰਦਰ ਸਿੰਘ, ਪ੍ਰੀਤਮ ਸਿੰਘ ਹੁੰਦਲ ਅਤੇ ਕਰਮ ਸਿੰਘ ਵਕੀਲ ਨੇ ਵੀ ਸੰਬੋਧਨ ਕੀਤਾ। ਕਨਵੈੱਨਸ਼ਨ ਦੌਰਾਨ ਬਲਵਿੰਦਰ ਸਿੰਘ ਜੜੋਤ, ਗੁਰਦਿਆਲ ਸਿੰਘ, ਸਗੀਰ ਅਹਿਮਦ, ਵੀਨਾ ਜੰਮੂ, ਅਮ੍ਰਿਤ ਲਾਲ, ਸ਼ਿੰਗਾਰਾ ਸਿੰਘ, ਦਿਲਬਾਗ ਸਿੰਘ, ਸੇਵਕ ਸਿੰਘ, ਸਾਥੀ ਮਨਵਰ, ਜਸਵੰਤ ਸਿੰਘ ਤੋਂ ਇਲਾਵਾ ਦਲੀਪ ਕੁਮਾਰ, ਅਮਰ ਸਿੰਘ, ਬਲਕਾਰ ਸਿੱਧੂ, ਮਨਜੀਤ ਮੀਤ, ਕ੍ਰਿਸ਼ਨ ਲਾਲ, ਰਾਜੀਵ ਕੁਮਾਰ, ਚੰਦਰ ਭਾਨ, ਭਾਗ ਸਿੰਘ, ਸੁਰਜੀਤ ਕੌਰ, ਪ੍ਰਲਾਦ ਸਿੰਘ ਅਤੇ ਸਤਿਆਵੀਰ ਸਮੇਤ ਤਕਰੀਬਨ 50 ਬਰਾਂਚਾਂ ਦੇ ਸਾਥੀ ਸ਼ਾਮਿਲ ਹੋਏ। ਆਖੀਰ ਵਿਚ ਕਨਵੈੱਨਸ਼ਨ ਵਿਚ ਆਏ ਸਾਥੀਆਂ ਦਾ ਧੰਨਵਾਦ ਪ੍ਰੀਤਮ ਸਿੰਘ ਹੁੰਦਲ ਵਲੋਂ ਕੀਤਾ ਗਿਆ।
ਪਿਛਲੀ ਖ਼ਬਰ ਸੂਬੇ ਦੇ ਸਿੱਖਿਆ ਈਕੋਸਿਸਟਮ ਨੂੰ ਰੀ-ਡਿਜ਼ਾਈਨ, ਰੀ-ਇਮੈਜਿਨ, ਰੀ-ਇਨਵੈਸਟ ਸਿਧਾਂਤਾਂ ’ਤੇ ਦਿੱਤਾ ਨਵਾਂ ਰੂਪ-ਮੁੱਖ ਮੰਤਰੀ ਅਗਲੀ ਖ਼ਬਰ ਫੈਸ਼ਨ ਟੈਕਨਾਲੋਜੀ ’ਚ ਭਾਰਤੀ ਮਹਿਲਾਵਾਂ ਨੇ ਸਫਲਤਾ ਪੂਰਵਕ ਨਿਵੇਕਲੇ ਕਾਰਜ ਕੀਤੇ-ਕਿਰਨ ਸਹਿਗਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।