12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸਰਕਾਰ ਦੀ ਸੰਵੇਦਨਸ਼ੀਲਤਾ ਨਾਲ ਹਰਿਆਣਾ ’ਚ ਨਿਆਂਇਕ ਕੰਪਲੈਕਸਾਂ ਦਾ ਢਾਂਚਾਗਤ ਵਿਕਾਸ ਮਜ਼ਬੂਤ ਹੋ ਰਿਹਾ ਹੈ-ਜਸਟਿਸ ਸੂਰਿਆਕਾਂਤ

ਅਜੀਤ ਡੈਸਕ 13-07-2026

ਚੰਡੀਗੜ੍ਹ, 12 ਜੁਲਾਈ (ਰਾਮ ਸਿੰਘ ਬਰਾੜ)- ਭਾਰਤ ਦੇ ਚੀਫ਼ ਜਸਟਿਸ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਨਿਆਂਇਕ ਕੰਪਲੈਕਸ ਦਾ ਨਿਰਮਾਣ ਹਰਿਆਣਾ ਸਰਕਾਰ ਦੀ ਸੰਵੇਦਨਸ਼ੀਲਤਾ ਦਾ ਸਪੱਸ਼ਟ ਪ੍ਰਮਾਣ ਹੈ। ਸਰਕਾਰ ਦੇ ਸਰਗਰਮ ਸਹਿਯੋਗ ਸਦਕਾ ਹਰਿਆਣਾ ਵਿਚ ਨਿਆਂਇਕ ਕੰਪਲੈਕਸਾਂ ਦਾ ਢਾਂਚਾਗਤ ਵਿਕਾਸ ਮਜ਼ਬੂਤ ਹੋ ਰਿਹਾ ਹੈ ਅਤੇ ‘ਟਾਵਰ ਆਫ਼ ਜਸਟਿਸ’ ਵਰਗੀਆਂ ਨਿਆਂਇਕ ਇਮਾਰਤਾਂ ਨਿਆਂ ਪ੍ਰਕਿਰਿਆ ਨੂੰ ਸੁਖਾਵਾਂ ਮਾਹੌਲ ਪ੍ਰਦਾਨ ਕਰਨ ਵਿਚ ਸਹਾਈ ਹੋਣਗੀਆਂ। ਚੀਫ਼ ਜਸਟਿਸ ਜਸਟਿਸ ਸੂਰਿਆਕਾਂਤ ਐਤਵਾਰ ਨੂੰ ‘ਟਾਵਰ ਆਫ਼ ਜਸਟਿਸ’ ਦੇ ਉਦਘਾਟਨ ਸਮਾਰੋਹ ਵਿੱਚ ਬੋਲ ਰਹੇ ਸਨ। ਚੀਫ਼ ਜਸਟਿਸ ਜਸਟਿਸ ਸੂਰਿਆਕਾਂਤ ਨੇ ਐਤਵਾਰ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਮਨੋਹਰ ਲਾਲ, ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ, ਜਸਟਿਸ ਵਿਕਰਮ ਨਾਥ, ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ, ਜਸਟਿਸ ਹਰਸਿਮਰਨ ਸਿੰਘ ਸੇਠੀ ,ਚੇਅਰਮੈਨ ਬਿਲਡਿੰਗ ਕਮੇਟੀ, ਪੰਜਾਬ ਅਤੇ ਹਰਿਆਣਾ
ਹਾਈ ਕੋਰਟ ਦੇ ਜਸਟਿਸ ਦੀਪਕ ਸਿੱਬਲ ਅਤੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੀ ਹਾਜ਼ਰੀ ਵਿੱਚ ‘ਟਾਵਰ ਆਫ਼ ਜਸਟਿਸ’ ਨਿਆਂਇਕ ਕੰਪਲੈਕਸ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰੂਗ੍ਰਾਮ ਉਦਘਾਟਨ ਸਮਾਰੋਹ ਤੋਂ ਹੀ ਵਰਚੁਅਲ ਮਾਧਿਅਮ ਰਾਹੀਂ ਤਾਵੜੂ ਅਤੇ ਪੁਨਹਾਨਾ ਨਿਆਂਇਕ ਕੰਪਲੈਕਸਾਂ ਦਾ ਨੀਂਹ ਪੱਥਰ ਵੀ ਰੱਖਿਆ। ਜਸਟਿਸ ਸੂਰਿਆਕਾਂਤ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਹੋਰ ਮਾਣਯੋਗ ਲੋਕਾਂ ਨੇ ‘ਟਾਵਰ ਆਫ਼ ਜਸਟਿਸ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲੇ ਮਜ਼ਦੂਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਮਾਮਲਿਆਂ ਦਾ ਜਲਦੀ ਨਿਪਟਾਰਾ ਕਰਨਾ ਤਾਂ ਹੈ ਹੀ, ਨਾਲ ਹੀ ਸਾਡਾ ਇਹ ਵੀ ਯਤਨ ਹੋਣਾ ਚਾਹੀਦਾ ਹੈ ਕਿ ਕੋਈ ਵੀ ਨਾਗਰਿਕ ਆਰਥਿਕ, ਸਮਾਜਿਕ ਜਾਂ ਪ੍ਰਕਿਰਿਆਤਮਕ ਮੁਸ਼ਕਲਾਂ ਕਾਰਨ ਨਿਆਂ ਤੋਂ ਵਾਂਝਾ ਨਾ ਮਹਿਸੂਸ ਕਰੇ। ਉਨ੍ਹਾਂ ਨੇ ਕਿਹਾ ਕਿ ਟਾਵਰ ਆਫ਼ ਜਸਟਿਸ ਸਿਰਫ਼ ਇੱਕ ਸ਼ਾਨਦਾਰ ਇਮਾਰਤ ਨਾ ਰਹੇ, ਸਗੋਂ ਹਰ ਨਾਗਰਿਕ ਲਈ ਨਿਰਪੱਖ, ਪ੍ਰਭਾਵਸ਼ਾਲੀ ਅਤੇ ਸੰਵੇਦਨਸ਼ੀਲ ਨਿਆਂ ਦਾ ਪ੍ਰਤੀਕ ਬਣੇਗਾ।

ਪਿਛਲੀ ਖ਼ਬਰ ਫੈਸ਼ਨ ਟੈਕਨਾਲੋਜੀ ’ਚ ਭਾਰਤੀ ਮਹਿਲਾਵਾਂ ਨੇ ਸਫਲਤਾ ਪੂਰਵਕ ਨਿਵੇਕਲੇ ਕਾਰਜ ਕੀਤੇ-ਕਿਰਨ ਸਹਿਗਲ ਅਗਲੀ ਖ਼ਬਰ ਸੂਦ ਸਭਾ ਚੰਡੀਗੜ੍ਹ ਵਿਖੇ ਸਾਲਾਨਾ ਅੰਬ ਮੇਲੇ ’ਚ ਲੱਗੀਆਂ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।