08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਨੇ ਪ੍ਰਧਾਨ ਮੰਤਰੀ ਦੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਇਤਿਹਾਸਕ ਦੌਰੇ ਦਾ ਕੀਤਾ ਸਵਾਗਤ

ਅਜੀਤ ਡੈਸਕ 12-07-2026
ਚੰਡੀਗੜ੍ਹ, 11 ਜੁਲਾਈ (ਅਜੀਤ ਬਿਊਰੋ) - ਵਰਲਡ ਪੰਜਾਬੀ ਆਰਗੇਨੲਈਜੇਸ਼ਨ ਨੇ ਆਪਣੇ ਅੰਤਰਰਾਸ਼ਟਰੀ ਪ੍ਰਧਾਨ, ਡਾ. ਵਿਕਰਮਜੀਤ ਸਿੰਘ ਸਾਹਨੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਇਤਿਹਾਸਕ ਦੌਰੇ ਦੌਰਾਨ ਭਾਰਤੀ ਪ੍ਰਵਾਸੀ ਭਾਈਚਾਰੇ ਨਾਲ ਜੁੜੇ ਸਮਾਗਮਾਂ ਨੂੰ ਸਫਲ ਬਣਾਉਣ ਵਿਚ ਪੂਰੀ ਹਮਾਇਤ ਦਿੱਤੀ ਹੈ।
ਇਸ ਦੌਰੇ ਮੌਕੇ’ ਤੇ ਵਰਲਡ ਪੰਜਾਬੀ ਆਰਗੇਨੲਈਜੇਸ਼ਨ ਨੇ ਵੱਡੇ ਮੀਡੀਆ ਆਊਟਰੀਚ ਪ੍ਰੋਗਰਾਮਾਂ ਕਰਵਾਇਆ, ਜਿਸ ਵਿਚ ਆਸਟ੍ਰੇਲੀਆ ਦੇ ਅਖ਼ਬਾਰ ਦ ਹੇਰਾਲਡ ਸੰਨ ਵਿਚ ਇਕ ਵਿਸ਼ੇਸ਼ ਇਸ਼ਤਿਹਾਰ ਅਤੇ ਨਿਊਜ਼ੀਲੈਂਡ ਹੇਰਾਲਡ ਵਿਚ ਦੋ ਪੂਰੇ ਪੰਨਿਆਂ ਦੇ ਵਿਸ਼ੇਸ਼ ਸਪਲੀਮੈਂਟ ਸ਼ਾਮਲ ਹਨ। ਇਨ੍ਹਾਂ ਪ੍ਰਕਾਸ਼ਨਾਂ ਨੇ ਪ੍ਰਧਾਨ ਮੰਤਰੀ ਦੀ ਫੇਰੀ ਅਤੇ ਭਾਰਤ-ਆਸਟ੍ਰੇਲੀਆ ਅਤੇ ਭਾਰਤ-ਨਿਊਜ਼ੀਲੈਂਡ ਵਿਚਕਾਰ ਵਧ ਰਹੇ ਰਣਨੀਤਕ ਸਬੰਧਾਂ ਉੱਤੇ ਰੌਸ਼ਨੀ ਪਾਈ।
ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ, ਪ੍ਰਧਾਨ ਮੰਤਰੀ ਦੀ ਫੇਰੀ ਨੇ ਨਾ ਸਿਰਫ਼ ਭਾਰਤ ਅਤੇ ਇਸਦੇ ਮਜ਼ਬੂਤ ਭਾਰਤੀ ਪ੍ਰਵਾਸੀ ਭਾਈਚਾਰੇ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ, ਸਗੋਂ ਵਪਾਰ, ਨਿਵੇਸ਼, ਤਕਨਾਲੋਜੀ ਅਤੇ ਮਹੱਤਵਪੂਰਨ ਖਣਿਜ ਖੇਤਰਾਂ ਵਿੱਚ ਰਣਨੀਤਕ ਸਹਿਯੋਗ ਨੂੰ ਵੀ ਨਵਾਂ ਹੁਲਾਰਾ ਦਿੱਤਾ ਹੈ। ਇਸ ਨਾਲ ਡੂੰਘੀ ਆਰਥਿਕ ਭਾਈਵਾਲੀ ਅਤੇ ਲੋਕਾਂ-ਤੋਂ-ਲੋਕਾਂ ਦੇ ਸੰਪਰਕ ਲਈ ਨਵੇਂ ਮੌਕੇ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਵਿਸ਼ਵਵਿਆਪੀ ਪੰਜਾਬੀ ਡਾਇਸਪੋਰਾ ਨਾਲ ਭਾਰਤ ਦੇ ਸਥਾਈ ਅਤੇ ਮਜ਼ਬੂਤ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ।
ਆਸਟ੍ਰੇਲੀਆ ਵਿਚ 1.3 ਲੱਖ ਤੋਂ ਵੱਧ ਪੰਜਾਬੀ ਮੂਲ ਦੇ ਲੋਕ ਰਹਿੰਦੇ ਹਨ, ਜਦੋਂ ਕਿ ਨਿਊਜ਼ੀਲੈਂਡ ਵਿਚ ਵੀ ਇੱਕ ਮਜ਼ਬੂਤ ਅਤੇ ਵਧਦਾ ਹੋਇਆ ਪੰਜਾਬੀ ਭਾਈਚਾਰਾ ਹੈ, ਜੋ ਦੋਵਾਂ ਦੇਸ਼ਾਂ ਦੇ ਆਰਥਿਕ, ਸੱਭਿਆਚਾਰਕ ਅਤੇ ਸਮਾਜਿਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।
ਇਸ ਦੌਰੇ ਦਾ ਇਕ ਮੁੱਖ ਆਕਰਸ਼ਣ ਮੈਲਬੌਰਨ ਦੇ ਮਾਰਵਲ ਸਟੇਡੀਅਮ ਵਿਖੇ ‘ਮੈਲਬੌਰਨ ਮੀਟਸ ਮੋਦੀ’ ਕਮਿਊਨਿਟੀ ਰਿਸੈਪਸ਼ਨ ਸੀ, ਜਿਸ ਵਿਚ ਭਾਰਤੀ ਮੂਲ ਦੇ ਲਗਭਗ 30,000 ਲੋਕਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਵਿਕਟੋਰੀਆ ਦੀ ਪ੍ਰੀਮੀਅਰ ਜੈਕਿੰਟਾ ਐਲਨ ਵੀ ਇਸ ਸ਼ਾਨਦਾਰ ਸਮਾਗਮ ਵਿਚ ਮੌਜੂਦ ਸਨ। ਇਸੇ ਤਰ੍ਹਾਂ, ਨਿਊਜ਼ੀਲੈਂਡ ਦੇ ਆਕਲੈਂਡ ਦੇ ਸਪਾਰਕ ਅਰੇਨਾ ਵਿਖੇ ‘ਕੀਆ ਓਰਾ ਮੋਦੀ’ ਕਮਿਊਨਿਟੀ ਰਿਸੈਪਸ਼ਨ ਵਿਚ ਭਾਰਤੀ ਭਾਈਚਾਰੇ ਵੱਲੋਂ ਉਤਸ਼ਾਹ ਨਾਲ ਭਾਗੀਦਾਰੀ ਦੇਖਣ ਨੂੰ ਮਿਲੀ। ਇਸ ਸਮਾਗਮ ਵਿਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੀ ਮੌਜੂਦਗੀ ਨੇ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਲੋਕ-ਤੋਂ-ਲੋਕ ਸਬੰਧਾਂ ਨੂੰ ਹੋਰ ਉਜਾਗਰ ਕੀਤਾ। ਸਥਾਨਕ ਵਰਲਡ ਪੰਜਾਬੀ ਆਰਗੇਨੲਈਜੇਸ਼ਨ ਚੈਪਟਰਾਂ, ਜਿਨ੍ਹਾਂ ਦੀ ਅਗਵਾਈ ਜੇ.ਐਸ. ਉੱਪਲ, ਡਬਲਯੂਪੀਓ ਸਰਪ੍ਰਸਤ ਅਤੇ ਗੁਰੂ ਨਾਨਕ ਗੁਰਦੁਆਰਾ ਮੈਲਬੌਰਨ ਦੇ ਪ੍ਰਧਾਨ ਅਤੇ ਕਮਲਜੀਤ ਬਖਸ਼ੀ, ਡਬਲਯੂਪੀਓ ਦੇ ਸਰਪ੍ਰਸਤ ਅਤੇ ਨਿਊਜ਼ੀਲੈਂਡ ਦੇ ਸਾਬਕਾ ਸੰਸਦ ਮੈਂਬਰ, ਨੇ ਰੰਜਯ ਸਿੱਕਾ ਅਤੇ ਸਮਰਪਿਤ ਕਮਿਊਨਿਟੀ ਵਲੰਟੀਅਰਾਂ ਦੇ ਸਹਿਯੋਗ ਨਾਲ, ਇਹਨਾਂ ਸਮਾਗਮਾਂ ਦੇ ਸਫਲਤਾ ਵਿਚ ਮੁੱਖ ਭੂਮਿਕਾ ਨਿਭਾਈ।
ਪਿਛਲੀ ਖ਼ਬਰ ਮਜੀਠੀਆ ਪਰਿਵਾਰ ਸਮੇਤ ਇਤਿਹਾਸਿਕ ਗੁਰਦੁਆਰਾ ਸ੍ਰੀ ਬਿਭੋਰ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਚੰਡੀਗੜ੍ਹ ਦੇ ਸੈਕਟਰ 13 ਵਿਚ ਪੀਣ ਵਾਲੇ ਪਾਣੀ ਦਾ ਸੰਕਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।