12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਪੰਜਾਬ ’ਚ ਮੀਂਹ ਪੈਣ ਦੇ ਬਾਵਜੂਦ ਗਰਮੀ ਤੇ ਤਪਸ ਤੋਂ ਰਾਹਤ ਨਹੀਂ

ਅਜੀਤ ਡੈਸਕ 08-07-2026
aਚੰਡੀਗੜ੍ਹ, 7 ਜੁਲਾਈ (ਸੁਖਵਿੰਦਰ ਸਿੰਘ ਸ਼ਾਨ)- ਪਿਛਲੇ ਕੁੱਝ ਦਿਨਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਮੀਂਹ ਪੈਣ ਦੇ ਬਾਵਜੂਦ ਪੰਜਾਬ ਵਿਚ ਗਰਮੀ ਅਤੇ ਤਪਸ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ। ਜ਼ਿਆਦਾਤਰ ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ 36 ਤੋਂ 42 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ। ਹੋਰਨਾਂ ਖੇਤਰਾਂ ਨਾਲੋਂ ਮਾਲਵਾ ਖੇਤਰ ਵਿਚ ਗਰਮੀ ਤੇ ਤਪਸ ਦਾ ਅਸਰ ਵੱਧ ਦੇਖਿਆ ਜਾ ਰਿਹਾ। ਅਨੁਮਾਨ ਹੈ ਕਿ ਮੀਂਹ ਪੈਣ ਦੇ ਬਾਵਜੂਦ ਦਿਨ ਦੇ ਤਾਪਮਾਨ ਵਿਚ ਕਮੀ ਨਹੀਂ ਆਵੇਗੀ। ਸੂਬੇ ਵਿਚ ਮੰਗਲਵਾਰ ਦਾ ਦਿਨ ਸੋਮਵਾਰ ਨਾਲੋਂ 1.3 ਡਿਗਰੀ ਸੈਲਸੀਅਸ ਵੱਧ ਗਰਮ ਰਿਹਾ ਅਤੇ ਦਿਨ ਦਾ ਵਧ ਤੋਂ ਵੱਧ ਤਾਪਮਾਨ 42.4 ਡਿਗਰੀ ਸੈਲਸੀਅਸ ਫ਼ਰੀਦਕੋਟ ਵਿਚ ਦਰਜ ਕੀਤਾ ਗਿਆ, ਜਦੋਂ ਕਿ ਬਠਿੰਡਾ ਵਿਚ 40.7 ਡਿਗਰੀ, ਫ਼ਾਜ਼ਿਲਕਾ ’ਚ 39.4 ਡਿਗਰੀ, ਰੂਪਨਗਰ ਤੇ ਪਠਾਨਕੋਟ ’ਚ 37.8 ਡਿਗਰੀ, ਫ਼ਿਰੋਜ਼ਪੁਰ ’ਚ 36.7 ਡਿਗਰੀ, ਮੋਗਾ ’ਚ 35.7 ਡਿਗਰੀ ਤੇ ਅੰਮ੍ਰਿਤਸਰ ’ਚ 36 ਡਿਗਰੀ ਸੈਲਸੀਅਸ ਰਿਹਾ।ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਅਤੇ ਐੱਸ.ਏ.ਐੱਸ. ਨਗਰ ਜ਼ਿਲ੍ਹੇ ਵਿਚ 61 ਕਿਲੋਮੀਟਰ ਪਰ ਘੰਟੇ ਦੀ ਗਤੀ ਦੀਆਂ ਤੇਜ਼ ਹਵਾਵਾਂ ਚੱਲੀਆਂ। ਲੰਘੇ 24 ਘੰਟਿਆਂ ਦੌਰਾਨ ਪਟਿਆਲਾ ’ਚ 26 ਮਿਲੀਮੀਟਰ ਅਤੇ ਐਸ.ਏ.ਐਸ ਨਗਰ 18 ਮਿਲੀਮੀਟਰ ਮੀਂਹ ਬਰਸਿਆ, ਜਦੋਂ ਹੋਰਨਾਂ ਜ਼ਿਲ੍ਹਿਆਂ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਜਲੰਧਰ, ਫ਼ਤਿਹਗੜ੍ਹ ਸਾਹਿਬ , ਗੁਰਦਾਸਪੁਰ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਤੇ ਲੁਧਿਆਣਾ ਵਿਚ ਹਲਕਾ ਮੀਂਹ ਪਿਆ।
ਪਿਛਲੀ ਖ਼ਬਰ ਅਦਾਲਤ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਪੁਲਿਸ ਨਾਲ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਦਾ ਲਾਇਸੈਂਸ 3 ਮਹੀਨਿਆਂ ਲਈ ਕੀਤਾ ਮ... ਅਗਲੀ ਖ਼ਬਰ ਚੰਡੀਗੜ੍ਹ ’ਚ 1984 ਦੇ ਕਤਲੇਆਮ ਪੀੜ੍ਹਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਸੈਕਟਰ-27 ਵਿਖੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।