07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦਾ ਵਫ਼ਦ ਸੇਵਾ-ਮੁਕਤ ਸੈਨਿਕਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਡੀ. ਸੀ. ਨੂੰ ਮਿਲਿਆ

ਅਜੀਤ ਡੈਸਕ 03-07-2026
ਐੱਸ. ਏ. ਐੱਸ. ਨਗਰ, 30 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦਾ ਵਫ਼ਦ ਬਨੂੰੜ ਹਲਕੇ ਦੇ ਸੇਵਾ-ਮੁਕਤ ਸੈਨਿਕਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਮਿਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸਟੇਟ ਚੇਅਰਮੈਨ ਵੈਟਰਨ ਹਰਚੰਦ ਸਿੰਘ ਨਲਾਸ ਨੇ ਦੱਸਿਆ ਕਿ ਇਸ ਦੌਰਾਨ ਡੀ. ਸੀ. ਤੋਂ ਸੇਵਾ-ਮੁਕਤ ਸੂਬੇਦਾਰ ਕੁਲਦੀਪ ਸਿੰਘ ਜੰਗਪੁਰਾ ਦੀ ਖੇਤੀਬਾੜੀ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਸਮੇਂ ਪੁਲਿਸ ਪਾਰਟੀ ਨਾਲ ਭੇਜਣ, ਸੇਵਾ-ਮੁਕਤ ਸੈਨਿਕ ਰਾਮ ਸਿੰਘ ਮਨੌਲੀ ਸੂਰਤ ਨੂੰ ਸਰਕਾਰ ਵਲੋਂ 1965 ਅਤੇ 1971 ਵਿਚ ਅਲਾਟ ਕੀਤੀ ਜ਼ਮੀਨ ਦੇਣ ਅਤੇ ਬਨੂੰੜ ਆੜ੍ਹਤੀ ਐਸੋਸੀਏਸ਼ਨ ਵਲੋਂ ਮਿਰਚਾਂ ਦੀ ਬੋਲੀ ਸਮੇਂ ਕਿਸਾਨਾਂ ਦੀ ਕੱਟੀ ਜਾਂਦੀ 1 ਕਿੱਲੋ ਮਿਰਚਾਂ ਦੀ ਕਾਟ ਨੂੰ ਰੋਕਣ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਡੀ. ਸੀ. ਨੇ ਉਨ੍ਹਾਂ ਨੂੰ ਜਲਦ ਹੀ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵੀਰ ਬੰਤ ਸਿੰਘ, ਬੰਤ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ, ਧਰਮ ਸਿੰਘ, ਮੇਜਰ ਸਿੰਘ, ਰਾਮ ਸਿੰਘ, ਗੁਰਮੇਲ ਸਿੰਘ, ਮਹਿੰਦਰ ਸਿੰਘ ਅਤੇ ਜਸਮੇਰ ਸਿੰਘ ਆਦਿ ਸੇਵਾ-ਮੁਕਤ ਸੈਨਿਕ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਡੀ. ਏ. ਬਕਾਇਆ ਮਾਮਲੇ ਦੀ ਅੱਜ ਹੋਵੇਗੀ ਸੁਣਵਾਈ ਅਗਲੀ ਖ਼ਬਰ ਅਪਰਾਧ ਨੂੰ ਨੱਥ ਪਾਉਣ ਲਈ ਪਿੰਡ ਭਬਾਤ ’ਚ ਜਲਦ ਖੋਲ੍ਹਿਆ ਜਾਵੇਗਾ ਬੀਟ ਬਾਕਸ- ਏ. ਐਸ. ਪੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।