25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਮਿਡ-ਡੇ-ਮੀਲ ਵਰਕਰਾਂ ਦੀ ਮੀਟਿੰਗ ’ਚ ਬਕਾਇਆ ਤਨਖ਼ਾਹਾਂ ਦਾ ਮੁੱਦਾ ਗੂੰਜਿਆ

ਅਜੀਤ ਡੈਸਕ 28-06-2026
ਚੰਡੀਗੜ੍ਹ, 27 ਜੂਨ (ਅਜਾਇਬ ਸਿੰਘ ਔਜਲਾ)- ਸਿੱਖਿਆ ਵਿਭਾਗ ਵਿਚ ਕੰਮ ਕਰਨ ਵਾਲੇ ਮਿਡ ਡੇ ਮੀਲ ਵਰਕਰਾਂ ਦੀ ਅੱਜ ਇਕ ਮੀਟਿੰਗ ਸੈਕਟਰ 33 ਵਿਚ ਸਰਕਾਰ ਅਤੇ ਐਮ.ਸੀ. ਕਰਮਚਾਰੀ ਅਤੇ ਕਾਮਿਆਂ ਦੀ ਤਾਲਮੇਲ ਕਮੇਟੀ, ਯੂ.ਟੀ. ਚੰਡੀਗੜ੍ਹ ਦੇ ਕਨਵੀਨਰ ਰਘਬੀਰ ਚੰਦ ਦੀ ਪ੍ਰਧਾਨਗੀ ਹੇਠ ਹੋਈ। ਇਸੇ ਇਕੱਤਰਤਾ ਵਿਚ ਮਿਡ ਡੇ ਮੀਲ ਵਰਕਰਾਂ ਦੇ ਸੋਸ਼ਣ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ ਤੋਂ ਮੰਗ ਕੀਤੀ ਕਿ ਪਿਛਲੇ ਦੋ ਮਹੀਨਿਆਂ ਤੋਂ ਮਜ਼ਦੂਰਾਂ ਦੀਆਂ ਬਕਾਇਆ ਤਨਖ਼ਾਹਾਂ ਤੁਰੰਤ ਜਾਰੀ ਕੀਤੀਆਂ ਜਾਣ, ਉਨ੍ਹਾਂ ਦੀਆਂ ਤਨਖ਼ਾਹਾਂ ਮਹਿੰਗਾਈ ਦਰ ਦੇ ਅਨੁਸਾਰ ਵਧਾਈਆਂ ਜਾਣ ਤੇ ਮਿਡ ਡੇ ਮੀਲ ਵਰਕਰਾਂ ਨੂੰ ਪੂਰੇ ਸਮੇਂ ਦੇ ਕਰਮਚਾਰੀਆਂ ਵਜੋਂ ਸੂਚਿਤ ਕੀਤਾ ਜਾਵੇ ਤੇ ਉਨ੍ਹਾਂ ਦੀਆਂ ਤਨਖ਼ਾਹਾਂ ਡੀ.ਸੀ. ਦਰਾਂ ਅਨੁਸਾਰ ਨਿਰਧਾਰਿਤ ਕੀਤੀਆਂ ਜਾਣ। ਆਗੂਆਂ ਨੇ ਐਲਾਨ ਕੀਤਾ ਕਿ ਮਿਡ-ਡੇ-ਮੀਲ ਵਰਕਰ 7 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਪੁਤਲੇ ਸਾੜਨ ਵਾਲੇ ਪ੍ਰਦਰਸ਼ਨਾਂ ’ਚ ਵੀ ਹਿੱਸਾ ਲੈਣਗੇ। ਮੀਟਿੰਗ ਨੂੰ ਤਾਲਮੇਲ ਕਮੇਟੀ ਦੇ ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਰਘਬੀਰ ਚੰਦ, ਅੰਨੂ ਕੁਮਾਰ, ਚਰਨਜੀਤ ਕੌਰ, ਰਜਨੀ, ਰਾਜਿੰਦਰ ਸਿੰਘ, ਰਾਮਦੁਲਾਰ ਤੇ ਮਨੂ ਰਾਮ ਆਦਿ ਨੇ ਸੰਬੋਧਨ ਕੀਤਾ।
ਪਿਛਲੀ ਖ਼ਬਰ 100 ਮਹਿਲਾ ਚੈਂਪੀਅਨਾਂ, ਪਿੰਡਾਂ ਲਈ ‘ਸੁਆਇਲ ਕੱਪ’ ਅਤੇ ਸਕੂਲ ਪੱਧਰੀ ਪ੍ਰੋਗਰਾਮਾਂ ਨਾਲ ਸੁਆਇਲ ਰੀਜਨਰੇਟਿੰਗ ਕ੍ਰਾਂਤੀ ਦ... ਅਗਲੀ ਖ਼ਬਰ ਸੈਕਟਰ-11 ਹੱਤਿਆਕਾਂਡ : ਸ਼ੂਟਰਾਂ ਦੇ ਹਸਪਤਾਲ ’ਚ ਹੋਣ ਕਾਰਨ ਜਾਂਚ ਦੀ ਰਫ਼ਤਾਰ ਮੱਠੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।