12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਸੈਕਟਰ 46 ਦੀਆਂ ਸੜਕਾਂ ਦੇ ਕਿਨਾਰਿਆਂ ਦੀ ਮੁਰੰਮਤ ਤੇ ਸੁੰਦਰੀਕਰਨ ਲਈ ਸ਼ੁਰੂ ਕਰਵਾਏ 1 ਕਰੋੜ ਰੁਪਏ ਦੇ ਵਿਕਾਸ ਕਾਰਜ

ਅਜੀਤ ਡੈਸਕ 23-06-2026
ਚੰਡੀਗੜ੍ਹ, 22 ਜੂਨ (ਸੰਦੀਪ ਕੁਮਾਰ ਮਾਹਨਾ) –ਚੰਡੀਗੜ੍ਹ ਨਗਰ ਨਿਗਮ ਵਲੋਂ ਸੈਕਟਰ 46 ਵਿਚ ਕਰੀਬ ਇਕ ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਕਿਨਾਰਿਆਂ ਦੇ ਨਵੀਨੀਕਰਨ ਦਾ ਅਹਿਮ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਵਾਰਡ ਨੰਬਰ 34 ਦੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਇਸ ਵਿਕਾਸ ਕਾਰਜ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੁਰਾਣੇ ਅਤੇ ਖ਼ਰਾਬ ਹੋ ਚੁੱਕੇ ਪੇਵਰ ਬਲਾਕਾਂ ਅਤੇ ਕਰਵ-ਚੈਨਲਾਂ ਦੀ ਥਾਂ ਨਵੇਂ ਢਾਂਚੇ ਲਗਾਏ ਜਾਣਗੇ, ਜਿਸ ਨਾਲ ਨਾ ਸਿਰਫ਼ ਸੈਕਟਰ ਦੀ ਦਿੱਖ ਨਿਖਰੇਗੀ ਸਗੋਂ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਪੈਦਲ ਆਵਾਜਾਈ ਦੀਆਂ ਸਹੂਲਤਾਂ ਵਿਚ ਵੀ ਸੁਧਾਰ ਆਵੇਗਾ। ਇਨ੍ਹਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਜਤਿੰਦਰ ਭਾਟੀਆ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਗੁਪਤਾ, ਡਿੰਪਲ ਚਾਵਲਾ ਅਤੇ ਗੁਰਦੁਆਰਾ ਸਾਹਿਬ ਸੈਕਟਰ 46 ਡੀ ਦੇ ਪ੍ਰਧਾਨ ਕੁਲਦੀਪ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਦੱਸਿਆ ਕਿ ਸੈਕਟਰ 46 ਏ, ਬੀ, ਸੀ ਅਤੇ ਡੀ ਹਿੱਸਿਆਂ ਦੀਆਂ ਵੀ-5 ਸੜਕਾਂ ਦੇ ਕਿਨਾਰਿਆਂ ’ਤੇ ਲੱਗੇ ਪੁਰਾਣੇ ਅਤੇ ਨੁਕਸਾਨਗ੍ਰਸਤ ਪੇਵਰ ਬਲਾਕਾਂ ਅਤੇ ਕਰਵ-ਚੈਨਲਾਂ ਨੂੰ ਹਟਾ ਕੇ ਨਵੇਂ ਪੇਵਰ ਬਲਾਕ ਅਤੇ ਕਰਵ-ਚੈਨਲ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਮਹਿਲਾਵਾਂ, ਬੱਚਿਆਂ ਅਤੇ ਖ਼ਾਸ ਤੌਰ ’ਤੇ ਬਜ਼ੁਰਗਾਂ ਨੂੰ ਪੈਦਲ ਚੱਲਣ ਵਿਚ ਵਧੇਰੇ ਸਹੂਲਤ ਮਿਲੇਗੀ। ਇਸ ਦੇ ਨਾਲ ਹੀ ਬਰਸਾਤੀ ਪਾਣੀ ਦੀ ਨਿਕਾਸੀ ਪ੍ਰਣਾਲੀ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣੇਗੀ। ਉਨ੍ਹਾਂ ਕਿਹਾ ਕਿ ਖ਼ਰਾਬ ਪੇਵਰ ਬਲਾਕਾਂ ਕਾਰਨ ਇਲਾਕਾ ਵਾਸੀਆਂ ਨੂੰ ਲੰਬੇ ਸਮੇਂ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਦੀਆਂ ਲੋੜਾਂ ਅਤੇ ਸਹੂਲਤਾਂ ਨੂੰ ਪਹਿਲ ਦਿੰਦਿਆਂ ਇਹ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ। ਸੜਕਾਂ ਦੇ ਕਿਨਾਰਿਆਂ ਨੂੰ ਮਜ਼ਬੂਤ ਅਤੇ ਵਿਵਸਥਿਤ ਬਣਾਉਣ ਨਾਲ ਨਾ ਸਿਰਫ਼ ਖੇਤਰ ਦੀ ਸੁੰਦਰਤਾ ਵਿਚ ਵਾਧਾ ਹੋਵੇਗਾ, ਸਗੋਂ ਪੈਦਲ ਚੱਲਣ ਵਾਲਿਆਂ ਲਈ ਸੁਰੱਖਿਅਤ ਅਤੇ ਸੁਵਿਧਾਜਨਕ ਰਸਤਾ ਵੀ ਉਪਲਬਧ ਹੋਵੇਗਾ। ਕੌਂਸਲਰ ਗਾਬੀ ਨੇ ਕਿਹਾ ਕਿ ਨਵੇਂ ਪੇਵਰ ਬਲਾਕਾਂ ਦੀ ਸਥਾਪਨਾ ਨਾਲ ਸੜਕਾਂ ਦੇ ਕਿਨਾਰਿਆਂ ਦੀ ਮਜ਼ਬੂਤੀ ਵਧੇਗੀ ਅਤੇ ਮੀਂਹ ਜਾਂ ਰੋਜ਼ਾਨਾ ਵਰਤੋਂ ਕਾਰਨ ਹੋਣ ਵਾਲੇ ਨੁਕਸਾਨ ਦੀ ਸੰਭਾਵਨਾ ਵੀ ਘੱਟ ਹੋਵੇਗੀ। ਇਸ ਨਾਲ ਪੂਰੇ ਸੈਕਟਰ ਦੇ ਸੁੰਦਰੀਕਰਨ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਸਥਾਨਕ ਵਸਨੀਕਾਂ ਨੇ ਇਸ ਵਿਕਾਸ ਕਾਰਜ ਦੀ ਸ਼ੁਰੂਆਤ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸੈਕਟਰ 46 ਦੀਆਂ ਸੜਕਾਂ ਹੋਰ ਸੁਚੱਜੀਆਂ, ਆਕਰਸ਼ਕ ਤੇ ਲੋਕਾਂ ਲਈ ਸੁਵਿਧਾਜਨਕ ਬਣਨਗੀਆਂ। ਉਨ੍ਹਾਂ ਨੇ ਵਾਰਡ ’ਚ ਲਗਾਤਾਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਲਈ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਰੈਜ਼ੀਡੈਂਟ ਵੈੱਲਫੇਅਰ ਫੋਰਮ 46-ਡੀ ਚੰਡੀਗੜ੍ਹ ਦੇ ਪ੍ਰਧਾਨ ਪਵਨ ਕੁਮਾਰ ਗੁਪਤਾ, ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਸੋਢੀ, ਜਨਰਲ ਸਕੱਤਰ ਤਰਨਜੀਤ ਸਿੰਘ ਚਾਵਲਾ, ਵਿੱਤ ਸਕੱਤਰ ਮੋਹਨ ਲਾਲ ਗਰੋਵਰ, ਮੀਤ ਪ੍ਰਧਾਨ ਪ੍ਰਦੀਪ ਵਰਮਾ, ਕੇ.ਸੀ. ਸਚਦੇਵਾ, ਜੁਆਇੰਟ ਸਕੱਤਰ ਐਲ.ਐੱਸ. ਚਤੁਰਵੇਦੀ, ਐੱਸ.ਐੱਸ. ਗਰੇਵਾਲ, ਰਾਜ ਕੁਮਾਰ ਗੋਇਲ, ਸੰਜੀਵ, ਕ੍ਰਿਸ਼ਨ ਅਰੋੜਾ ਮੁਸਾਫਿਰ, ਸੁਦਰਸ਼ਨ ਬੱਤਰਾ, ਕਰਨਲ ਦਲਜੀਤ ਬਿੰਦਰਾ, ਸੁਸ਼ੀਲ ਸੋਵਤ, ਰਾਜੇਸ਼ ਵਿਮਲ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਭਾਗੋਮਾਜਰਾ ਦੀ ਪੰਚਾਇਤ ਨੇ ਪਿੰਡ ਨੇੜੇ ਕੰਪਨੀਆਂ ਵਲੋਂ ਉਸਾਰੀ ਦੌਰਾਨ ਧਰਤੀ ’ਚ ਸੀਵਰੇਜ ਦਾ ਪਾਣੀ ਛੱਡੇ ਜਾਣ ਕਾਰਨ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਨੂੰ ਪੀ. ਜੀ. ਆਈ ’ਚ ਸਹਾਇਕ ਪ੍ਰੋਫੈਸਰ ਵਜੋਂ ਕੀਤਾ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।