03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਐਕਟਿਵਾ ’ਚ ਪੁਆਏ ਪੈਟਰੋਲ ’ਚੋਂ ਪਾਣੀ ਨਿਕਲਣ ਕਾਰਨ ਪੰਪ ਦੇ ਸਟਾਫ਼ ’ਤੇ ਲਗਾਏ ਗੰਭੀਰ ਦੋਸ਼

ਅਜੀਤ ਡੈਸਕ 19-06-2026
ਖਰੜ, 18 ਜੂਨ (ਗੁਰਮੁੱਖ ਸਿੰਘ ਮਾਨ)- ਬੱਸ ਅੱਡਾ ਖਰੜ ਸਥਿਤ ਪੈਟਰੋਲ ਪੰਪ ਤੋਂ ਇਕ ਐਕਟਿਵਾ ਚਾਲਕ ਵਲੋਂ ਪੈਟਰੋਲ ਪੁਆਏ ਜਾਣ ਤੋਂ ਬਾਅਦ ਐਕਟਿਵਾ ਸਟਾਰਟ ਨਾ ਹੋਣ ਦੇ ਚਲਦਿਆਂ ਪੈਟਰੋਲ ‘ਚ ਕਥਿਤ ਤੌਰ ‘ਤੇ ਪਾਣੀ ਮਿਲਿਆ ਹੋਣ ਦਾ ਦੋਸ਼ ਲਗਾਇਆ ਗਿਆ। ਇਸ ਸੰਬੰਧ ਵਿਚ ਗੱਲਬਾਤ ਕਰਦਿਆਂ ਖਰੜ ਦੇ ਵਸਨੀਕ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਕੱਲ੍ਹ ਆਪਣੀ ਐਕਟਿਵਾ ਵਿਚ ਬੱਸ ਅੱਡਾ ਖਰੜ ਸਥਿਤ ਪੈਟਰੋਲ ਪੰਪ ਤੋਂ 230 ਰੁ. ਦਾ ਪੈਟਰੋਲ ਪੁਆਇਆ ਸੀ ਅਤੇ ਇਸ ਤੋਂ ਬਾਅਦ ਉਸ ਨੇ ਆਪਣੀ ਐਕਟਿਵਾ ਘਰ ਜਾ ਕੇ ਖੜ੍ਹੀ ਕਰ ਦਿੱਤੀ ਸੀ ਅਤੇ ਅੱਜ ਜਦੋਂ ਉਸ ਨੇ ਕਿਧਰੇ ਜਾਣ ਐਕਟਿਵਾ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਟਾਰਟ ਨਹੀਂ ਹੋਈ, ਜਿਸ ਕਾਰਨ ਉਹ ਆਪਣੇ ਘਰ ਤੋਂ ਬੱਸ ਅੱਡਾ ਖਰੜ ਤੱਕ ਐਕਟਿਵਾ ਨੂੰ ਰੋੜ ਕੇ ਮਿਸਤਰੀ ਕੋਲ ਲੈ ਗਿਆ ਜਿਸ ਨੇ ਦੱਸਿਆ ਕਿ ਪੈਟਰੋਲ ਵਿਚ ਪਾਣੀ ਦੀ ਮਿਲਾਵਟ ਹੈ, ਜਿਸ ਕਾਰਨ ਉਨ੍ਹਾਂ ਪੈਟਰੋਲ ਨੂੰ ਬੋਤਲ ਵਿਚ ਭਰਵਾਇਆ ਅਤੇ ਪੈਟਰੋਲ ਪੰਪ ਦੇ ਸਟਾਫ਼ ਨੂੰ ਜਾ ਕੇ ਦਿਖਾਇਆ ਤਾਂ ਉਨ੍ਹਾਂ ਕਿਹਾ ਕਿ ਇਹ ਬੋਤਲਾਂ ਸਾਨੂੰ ਦੇ ਦਿਓ ਅਸੀਂ ਮੁਫ਼ਤ ‘ਚ ਹੋਰ ਪੈਟਰੋਲ ਪਾ ਦਿੰਦੇ ਹਾਂ ਅਤੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਪੀੜਤ ਨੇ ਦੱਸਿਆ ਕਿ ਇਸੇ ਦੌਰਾਨ ਉਸ ਨੇ ਪੰਪ ਦੇ ਮਾਲਕ ਨਾਲ ਵੀ ਫ਼ੋਨ ‘ਤੇ ਗੱਲ ਕਰਨੀ ਚਾਹੀ, ਪਰ ਉਸ ਦੀ ਗੱਲ ਸੁਣੇ ਬਗ਼ੈਰ ਹੀ ਫ਼ੋਨ ਕੱਟ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਇਸ ਸੰਬੰਧੀ ਮੁੱਖ ਮੰਤਰੀ ਪੰਜਾਬ ਦੇ ਪੋਰਟਲ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲ ਅਫ਼ਸਰ ਮੁਹਾਲੀ ਅਤੇ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਆਨਲਾਈਨ ਸ਼ਿਕਾਇਤ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਪੰਪ ਦੇ ਸਟਾਫ਼ ਵਲੋਂ ਕਈ ਵਾਰ ਅਜਿਹਾ ਕੀਤਾ ਜਾ ਚੁੱਕਾ ਹੈ।
ਪਿਛਲੀ ਖ਼ਬਰ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਗਲੀ ਖ਼ਬਰ ਜੈ ਮਾਂ ਸਰਸਵਤੀ ਕਲੱਬ ਖਰੜ ਨੇ ਦੋ ਲੜਕੀਆਂ ਦਾ ਵਿਆਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।