28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਇਲਾਕੇ ਦੀਆਂ ਸੜਕਾਂ ਤੇ ਸ਼ਹਿਰ 'ਚ ਅਵਾਰਾ ਪਸ਼ੂਆਂ ਕਾਰਨ ਵਧ ਰਹੇ ਨੇ ਹਾਦਸੇ <br/>

ਅਜੀਤ ਡੈਸਕ 15-06-2026
ਕੁਰਾਲੀ, 14 ਜੂਨ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ 'ਚ ਅਵਾਰਾ ਪਸ਼ੂਆਂ ਦੀ ਗਿਣਤੀ 'ਚ ਲਗਾਤਾਰ ਹੋ ਰਹੇ ਵਾਧੇ ਕਾਰਨ ਜਿਥੇ ਇਹ ਕੌਮੀ ਸੜਕ 'ਤੇ ਹਾਦਸਿਆਂ ਦਾ ਕਾਰਨ ਬਣਦੇ ਜਾ ਰਹੇ ਹਨ, ਉਥੇ ਹੀ ਸ਼ਹਿਰ ਤੇ ਇਲਾਕੇ ਦੇ ਪਿੰਡਾਂ ਦੀਆਂ ਸੜਕਾਂ 'ਤੇ ਵੀ ਅਵਾਰਾ ਪਸ਼ੂਆਂ ਕਾਰਨ ਆਏ ਦਿਨ ਕੋਈ ਨਾ ਕੋਈ ਦੁਰਘਟਨਾ ਵਾਪਰਦੀ ਰਹਿੰਦੀ ਹੈ | ਸ਼ਹਿਰ ਦੇ ਵੱਖ ਵਾਰਡਾਂ ਤੇ ਸ਼ਹਿਰ 'ਚੋਂ ਗੁਜਰਦੀ ਕੌਮੀ ਸੜਕ ਦੇ ਦੋਵੇਂ ਕਿਨਾਰਿਆਂ 'ਤੇ ਇਨ੍ਹਾਂ ਅਵਾਰਾ ਪਸ਼ੂਆਂ ਦੇ ਝੁੰਡ ਆਮ ਬੈਠੇ ਵੇਖੇ ਜਾ ਸਕਦੇ ਹਨ | ਆਪਣੀ ਮਨਆਈ ਅਨੁਸਾਰ ਇਹ ਅਵਾਰਾ ਪਸ਼ੂ, ਜਿਨ੍ਹਾਂ 'ਚ ਅਵਾਰਾ ਗਊਆਂ ਤੇ ਸਾਂਨ੍ਹਾਂ ਦੀ ਗਿਣਤੀ ਜ਼ਿਆਦਾ ਹੈ, ਸੜਕ ਵੱਲ ਸਿੱਧੇ ਹੋ ਜਾਂਦੇ ਹਨ ਅਤੇ ਤੇਜ ਰਫਤਾਰ ਵਾਹਨਾਂ ਨਾਲ ਟਕਰਾ ਕੇ ਹਾਦਸੇ ਨੂੰ ਅੰਜਾਮ ਦਿੰਦੇ ਹਨ | ਇਨ੍ਹਾਂ ਅਵਾਰਾ ਪਸ਼ੂਆਂ ਨਾਲ ਟਕਰਾ ਕੇ ਜਿਥੇ ਅਨੇਕਾਂ ਹੀ ਕੀਮਤੀ ਜਾਨਾਂ ਭੰਗ ਦੇ ਭਾੜੇ ਜਾ ਚੁੱਕੀਆਂ ਹਨ, ਉਥੇ ਹੀ ਸੈਂਕੜੇ ਸਾਈਕਲ, ਸਕੂਟਰ ਤੇ ਮੋਟਰ ਸਾਈਕਲ ਸਵਾਰ ਆਪਣੀਆਂ ਲੱਤਾਂ ਬਾਹਵਾਂ ਤੁੜਵਾ ਚੁੱਕੇ ਹਨ ਅਤੇ ਸੈਂਕੜੇ ਹੀ ਵਾਹਨਾਂ ਦੇ ਦੁਰਘਟਨਾ ਗ੍ਰਸਤ ਹੋਣ ਕਾਰਨ ਉਨ੍ਹਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ | ਇਸ ਦੇ ਨਾਲ ਹੀ ਇਹ ਅਵਾਰਾ ਸਾਂਨ੍ਹ ਅਤੇ ਅਵਾਰਾ ਗਊਆਂ ਪੈਦਲ ਜਾਣ ਵਾਲਿਆਂ ਰਾਹਗੀਰਾਂ ਨੂੰ ਵੀ ਸਿੰਗ ਮਾਰਦੇ ਹਨ, ਜਿਸ ਕਾਰਨ ਸੈਂਕੜੇ ਬਜ਼ੁਰਗ, ਮਹਿਲਾਵਾਂ ਤੇ ਬੱਚੇ ਇਨ੍ਹਾਂ ਦਾ ਸ਼ਿਕਾਰ ਹੋ ਚੁੱਕੇ ਹਨ | ਸ਼ਹਿਰ ਦੇ ਚੰਡੀਗੜ੍ਹ ਤੇ ਰੋਪੜ ਰੋਡ ਤੋਂ ਇਲਾਵਾ ਮੋਰਿੰਡਾ ਰੋਡ, ਸਿਸਵਾਂ ਰੋਡ, ਰੇਲਵੇ ਰੋਡ ਅਤੇ ਸ਼ਹਿਰ ਦੇ ਮੇਨ ਬਾਜ਼ਾਰ 'ਚ ਇਹ ਅਵਾਰਾ ਪਸ਼ੂ ਰੋਜ਼ਾਨਾ ਹੀ ਦਰਜਨਾਂ ਹਾਦਸੇ ਕਰਵਾ ਚੁੱਕੇ ਹਨ | ਸ਼ਹਿਰ ਦੇ ਵੱਖ ਵੱਖ ਵਾਰਡਾਂ 'ਚ ਵੀ ਅਵਾਰਾ ਪਸ਼ੂਆਂ ਦਾ ਵਾਧਾ ਪ੍ਰਸ਼ਾਸਨ ਤੇ ਸਰਕਾਰ 'ਤੇ ਸਵਾਲੀਆ ਚਿੰਨ੍ਹ ਲਗਾਉਂਦਾ ਹੈ | ਰਾਤ ਦੇ ਹਨੇਰੇ 'ਚ ਬੈਠੇ ਇਨ੍ਹਾਂ ਅਵਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦਾ ਜਿੰਮੇਵਾਰ ਕਿਸਨੂੰ ਠਹਿਰਾਇਆ ਜਾਵੇ, ਹਾਦਸੇ ਦਾ ਸ਼ਿਕਾਰ ਵਿਅਕਤੀ ਇਹੋ ਸੋਚਦਾ ਰਹਿ ਜਾਂਦਾ ਹੈ | ਇਨ੍ਹਾਂ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਨੂੰ ਲੈ ਕੇ ਬਸਪਾ ਆਗੂ ਰਾਜਿੰਦਰ ਸਿੰਘ, ਸਮਾਜ ਸੇਵੀ ਭੁਪਿੰਦਰ ਸਿੰਘ ਜੇ. ਈ,, ਦਵਿੰਦਰ ਸਿੰਘ ਠਾਕੁਰ, ਜਗਦੇਵ ਸਿੰਘ ਪਵਾਰ ਤੇ ਹੋਰ ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਠੋਸ ਹੱਲ ਕੱਢਿਆ ਜਾਵੇ ਤਾਂ ਜੋ ਸ਼ਹਿਰ ਤੇ ਇਲਾਕੇ ਦੇ ਲੋਕ ਚੈਨ ਦੀ ਜਿੰਦਗੀ ਜੀਅ ਸਕਣ |

ਪਿਛਲੀ ਖ਼ਬਰ ਭਾਜਪਾ ਦੇ ਦਾਅਵੇ ਅਸਲੀਅਤ ਤੋਂ ਕੋਹਾਂ ਦੂਰ-ਵਿਜੈਪਾਲ ਸਿੰਘ ਇਸ਼ਤਿਹਾਰਾਂ 'ਚ 'ਬੇਮਿਸਾਲ', ਹਕੀਕਤ 'ਚ 'ਬਦਹਾਲ'-'ਆਪ' ਨ... ਅਗਲੀ ਖ਼ਬਰ ਜ਼ਿਲ੍ਹੇ 'ਚ 3 ਦਿਨਾਂ ਪਲਸ ਪੋਲੀਓ ਮੁਹਿੰਮ 28 ਜੁਲਾਈ ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।