28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਨੈਸ਼ਨਲ ਕੇਟਲਬੈੱਲ ਚੈਂਪੀਅਨਸ਼ਿਪ ਜਿੱਤਣ ਵਾਲੇ ਡੇਰਾਬੱਸੀ ਦੇ ਬੱਚਿਆਂ ਦਾ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਵਿਸ਼ੇਸ਼ ਸਨਮਾਨ <br/>

ਅਜੀਤ ਡੈਸਕ 15-06-2026
ਡੇਰਾਬੱਸੀ, 14 ਜੂਨ (ਰਣਬੀਰ ਸਿੰਘ ਪੜ੍ਹੀ)-ਭਾਰਤ ਵਿਕਾਸ ਪਰਿਸ਼ਦ (ਵਿਵੇਕਾਨੰਦ ਸ਼ਾਖਾ ਡੇਰਾਬੱਸੀ) ਵਲੋਂ ਅੱਜ ਏ. ਟੀ. ਐਸ. ਵੈਲੀ ਸਕੂਲ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਦੌਰਾਨ 8ਵੀਂ ਨੈਸ਼ਨਲ ਕੇਟਲਬੈਲ ਲਿਫਟਿੰਗ ਚੈਂਪੀਅਨਸ਼ਿਪ 'ਚ ਸੋਨੇ, ਚਾਂਦੀ ਤੇ ਕਾਂਸੀ ਦੇ ਮੈਡਲ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸੰਬੰਧੀ ਪ੍ਰੀਸ਼ਦ ਦੇ ਪ੍ਰਧਾਨ ਨਿਤਿਨ ਜਿੰਦਲ ਨੇ ਦੱਸਿਆ ਕਿ ਇਹ ਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ ਮਹਾਰਾਸ਼ਟਰ ਦੇ ਪ੍ਰਸਿੱਧ ਸ਼ਹਿਰ ਸ਼ਿਰਡੀ ਵਿਖੇ ਕਰਵਾਈ ਗਈ ਸੀ ਜਿਥੇ ਡੇਰਾਬੱਸੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਨ੍ਹਾਂ ਦੱਸਿਆ ਕਿ ਚੈਂਪੀਅਨਸ਼ਿਪ ਦੇ ਵੱਖ-ਵੱਖ ਵਰਗਾਂ ਵਿਚ ਮੈਡਲ ਜਿੱਤਣ ਵਾਲੇ ਜੇਤੂਆਂ 'ਚ ਜੂਨੀਅਰ ਵਰਗ (ਏ. ਟੀ. ਐਸ. ਵੈਲੀ ਸਕੂਲ ਦੇ ਵਿਦਿਆਰਥੀ) ਕੀਰਤਵੀਰ ਸਪੁੱਤਰੀ ਗੁਰਦੇਵ ਸਿੰਘ, ਪਰਿਆਂਸ਼ੀ ਸਪੁੱਤਰੀ ਰਮਨ ਪ੍ਰਕਾਸ਼ ਤੇ ਅਧਿ੍ਤ ਸਪੁੱਤਰ ਪ੍ਰਦੀਪ ਨੇ ਸੋਨ ਤਗਮਾ, ਦਿਵਿਸ਼ਾ ਸਪੁੱਤਰੀ ਸੰਦੀਪ ਨੇ ਚਾਂਦੀ ਤਗਮਾ ਤੇ ਸਮਰਿਤ ਸਪੁੱਤਰੀ ਗੁਰਜੰਟ ਸਿੰਘ ਨੇ ਕਾਂਸੀ ਦਾ ਤਗਮਾ, ਵੈਟਰਨ ਕੈਟੇਗਰੀ ਵਰਗ 'ਚ ਡੇਰਾਬੱਸੀ ਦੀਆਂ ਮਹਿਲਾ ਖਿਡਾਰਨਾਂ ਸੁਸ਼ਮਾ ਬਾਜਵਾ, ਸੰਦੀਪ ਕੌਰ ਤੇ ਜਸਕਰਨ ਕੌਰ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਸੋਨੇ ਦੇ ਮੈਡਲ ਜਿੱਤੇ | ਇਸ ਸਨਮਾਨ ਸਮਾਰੋਹ ਦੌਰਾਨ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਾਰੇ ਜੇਤੂ ਬੱਚਿਆਂ ਤੇ ਖਿਡਾਰੀਆਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਤੇ ਤੋਹਫ਼ੇ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ | ਇਸ ਖ਼ੁਸ਼ੀ ਮੌਕੇ ਸਕੂਲ ਦੀ ਪਿ੍ੰਸੀਪਲ ਨੀਨਾ ਪਾਂਡੇ, ਡਾਇਰੈਕਟਰ ਜੇ. ਅਮਰਦੀਪ ਸਿੰਘ, ਬਰਖਾ ਰਾਮ, ਉਪੇਸ਼ ਬੰਸਲ, ਜੈ ਪ੍ਰਕਾਸ਼ ਸਮੇਤ ਸਮੂਹ ਜੇਤੂ ਬੱਚਿਆਂ ਦੇ ਮਾਪੇ ਤੇ ਪਤਵੰਤੇ ਸੱਜਣ ਹਾਜ਼ਰ ਸਨ |

ਪਿਛਲੀ ਖ਼ਬਰ ਖੇਤੀ ਮਸ਼ੀਨਰੀ ਦੀ ਖ਼ਰੀਦ ਲਈ ਸਬਸਿਡੀ ਪ੍ਰਾਪਤ ਕਰਨ ਵਾਲੇ ਕਿਸਾਨਾਂ ਤੇ ਗਰੁੱਪਾਂ ਦੀ ਚੋਣ ਵਾਸਤੇ ਡਰਾਅ ਕੱਢਿਆ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਨਿਊ ਪਾਥ ਇੰਮੀਗ੍ਰੇਸ਼ਨ ਫਰਮ ਦੀ ਲਾਇਸੰਸ ਅਰਜ਼ੀ ਦਾਖ਼ਲ ਦਫ਼ਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।