08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਿਸ਼ਵ ਵਾਤਾਵਰਨ ਦਿਵਸ ਮੌਕੇ ਡਾ. ਅਸ਼ੋਕ ਗੁਪਤਾ ਤੇ ਡਾ. ਅਰਜੁਨ ਗੁਪਤਾ ਵਲੋਂ ਹਰਿਆਲੀ ਦਾ ਸੰਦੇਸ਼ <br/>

ਅਜੀਤ ਡੈਸਕ 06-06-2026
ਚੰਡੀਗੜ੍ਹ, 5 ਜੂਨ (ਅ.ਬ.)- ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਦਿ੍ਸ਼ਟੀ ਆਈ ਹਸਪਤਾਲ ਵੱਲੋਂ ਇੱਕ ਵਿਸ਼ੇਸ਼ 'ਰੁੱਖ ਲਗਾਓ' ਮੁਹਿੰਮ ਦੀ ਅਗਵਾਈ ਹਸਪਤਾਲ ਦੇ ਸੀ.ਐਮ.ਡੀ. ਡਾ. ਅਸ਼ੋਕ ਗੁਪਤਾ ਅਤੇ ਮੈਡੀਕਲ ਡਾਇਰੈਕਟਰ ਡਾ. ਅਰਜੁਨ ਗੁਪਤਾ ਨੇ ਕੀਤੀ | ਪੰਚਕੂਲਾ ਦੇ ਸੈਕਟਰ 10 ਅਤੇ 11 ਦੇ ਆਸ-ਪਾਸ ਕਰਵਾਏ ਇਸ ਪ੍ਰੋਗਰਾਮ ਵਿੱਚ ਹਸਪਤਾਲ ਦੀ ਪੂਰੀ ਟੀਮ ਨੇ ਉਤਸਾਹ ਨਾਲ ਭਾਗ ਲਿਆ ਅਤੇ ਬੂਟੇ ਲਗਾ ਕੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੱਤਾ | ਇਸ ਮੌਕੇ ਸਾਰਿਆਂ ਨੇ ਮਿਲ ਕੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਤੇ ਵਾਤਾਵਰਣ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾਈ ਰੱਖਣ ਦੀ ਅਪੀਲ ਕੀਤੀ | ਡਾ. ਅਸ਼ੋਕ ਗੁਪਤਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਾਤਾਵਰਣ ਦੀ ਸੰਭਾਲ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ | ਵੱਧ ਰਹੇ ਪ੍ਰਦੂਸ਼ਣ ਤੇ ਜਲਵਾਯੂ ਪਰਿਵਰਤਨ ਦੇ ਦੌਰ ਵਿੱਚ ਰੁੱਖ ਲਗਾਉਣਾ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਭਵਿੱਖ ਦੇਣ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ | ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਉਸ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ |

ਪਿਛਲੀ ਖ਼ਬਰ ਕੌਂਸਲਰ ਉੱਭਾ ਨੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੂੰ ਵਾਰਡ ਦੀਆਂ ਸਮੱਸਿਆਵਾਂ ਤੋਂ ਕਰਵਾਇਆ ਜਾਣੂ ਅਗਲੀ ਖ਼ਬਰ 'ਇਕ ਪੇੜ ਮਾਂ ਦੇ ਨਾਂਅ' ਮੁਹਿੰਮ ਤਹਿਤ ਭਾਜਪਾ ਨੇ ਖਰੜ ਵਿਖੇ ਬੂਟੇ ਲਗਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।