09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਮੈਕਸ ਹਸਪਤਾਲ ਸਾਹਮਣੇ ਝਾੜੀਆਂ 'ਚੋਂ ਸੇਵਾ-ਮੁਕਤ ਮਹਿਲਾ ਕਰਮਚਾਰੀ ਦੀ ਲਾਸ਼ ਬਰਾਮਦ <br/>

ਅਜੀਤ ਡੈਸਕ 06-06-2026
ਚੰਡੀਗੜ੍ਹ, 5 ਜੂਨ (ਕਪਿਲ ਵਧਵਾ)-ਸੈਕਟਰ-56 ਸਥਿਤ ਮੈਕਸ ਹਸਪਤਾਲ ਦੇ ਸਾਹਮਣੇ ਝਾੜੀਆਂ ਵਿਚੋਂ ਇਕ ਬਜ਼ੁਰਗ ਮਹਿਲਾ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਸਥਾਨਕ ਨਿਵਾਸੀਆਂ ਵਲੋਂ ਮਹਿਲਾ ਦੀ ਲਾਸ਼ ਪਈ ਦੇਖ ਕੇ ਇਸ ਸਬੰਧੀ ਚੰਡੀਗੜ੍ਹ ਪੁਲਿਸ ਨੂੰ ਸੂਚਨਾ ਦਿੱਤੀ ਗਈ | ਮਿ੍ਤਕ ਦੀ ਪਛਾਣ 64 ਸਾਲਾ ਕੁਲਵੰਤ ਕੌਰ ਵਜੋਂ ਹੋਈ ਹੈ, ਜੋ ਖਰੜ ਇਲਾਕੇ ਦੀ ਰਹਿਣ ਵਾਲੀ ਸੀ | ਸੂਚਨਾ ਮਿਲਣ ਉਪਰੰਤ ਥਾਣਾ ਸੈਕਟਰ-39 ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤੇ ਜਾਂਚ ਲਈ ਸੀ.ਐੱਫ਼.ਐੱਸ.ਐੱਲ. ਦੀ ਟੀਮ ਨੂੰ ਵੀ ਬੁਲਾਇਆ ਗਿਆ | ਪੁਲਿਸ ਵਲੋਂ ਪੂਰੇ ਘਟਨਾਕ੍ਰਮ ਦੀ ਵੀਡੀਓਗ੍ਰਾਫੀ ਕਰਵਾਈ ਗਈ ਅਤੇ ਆਸ-ਪਾਸ ਦੇ ਖੇਤਰ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ | ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ | ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁਲਵੰਤ ਕੌਰ ਪੰਜਾਬ ਦੇ ਕਿਰਤ ਵਿਭਾਗ (ਲੇਬਰ ਡਿਪਾਰਟਮੈਂਟ) ਤੋਂ ਸੇਵਾ-ਮੁਕਤ
ਸੁਪਰਡੈਂਟ ਸੀ ਅਤੇ ਉਨ੍ਹਾਂ ਦੀ ਮਾਨਸਿਕ ਸਿਹਤ ਠੀਕ ਨਹੀਂ ਰਹਿੰਦੀ ਸੀ | ਪਰਿਵਾਰਕ ਮੈਂਬਰਾਂ ਅਨੁਸਾਰ 3 ਜੂਨ ਨੂੰ ਮਿ੍ਤਕਾ ਦਾ ਪੁੱਤਰ ਇਲਾਜ ਲਈ ਆਪਣੀ ਮਾਂ ਨੂੰ ਮੈਕਸ ਹਸਪਤਾਲ ਲੈ ਕੇ ਆਇਆ ਸੀ | ਦੱਸਿਆ ਜਾਂਦਾ ਹੈ ਕਿ ਹਸਪਤਾਲ ਪਹੁੰਚਣ ਤੋਂ ਬਾਅਦ ਜਦੋਂ ਉਹ ਆਪਣਾ ਵਾਹਨ ਪਾਰਕ ਕਰਨ ਗਿਆ ਤਾਂ ਇਸ ਦੌਰਾਨ ਮਹਿਲਾ ਉੱਥੋਂ ਲਾਪਤਾ ਹੋ ਗਈ | ਪੁੱਤਰ ਵਲੋਂ ਹਸਪਤਾਲ ਅਤੇ ਆਸ-ਪਾਸ ਦੇ ਖੇਤਰ ਵਿਚ ਉਸ ਦੀ ਕਾਫ਼ੀ ਭਾਲ ਕੀਤੀ ਗਈ ਪਰ ਕੋਈ ਸੁਰਾਗ ਨਹੀਂ ਮਿਲਿਆ ਜਿਸ ਤੋਂ ਬਾਅਦ ਉਸਨੇ ਮੁਹਾਲੀ ਦੇ ਥਾਣਾ ਫ਼ੇਜ਼-1 ਵਿਖੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ | ਸ਼ੁੱਕਰਵਾਰ ਸ਼ਾਮ ਨੂੰ ਮਹਿਲਾ ਦੀ ਲਾਸ਼ ਮੈਕਸ ਹਸਪਤਾਲ ਦੇ ਸਾਹਮਣੇ ਝਾੜੀਆਂ ਵਿਚੋਂ ਬਰਾਮਦ ਹੋਈ ਜੋ ਇਲਾਕਾ ਚੰਡੀਗੜ੍ਹ ਪੁਲਿਸ ਅਧੀਨ ਆਉਂਦਾ ਹੈ | ਇਸ ਮਾਮਲੇ ਸੰਬੰਧੀ ਡੀ.ਐਸ.ਪੀ. ਧੀਰਜ ਕੁਮਾਰ ਨੇ ਦੱਸਿਆ ਕਿ ਮਹਿਲਾ ਦੇ ਨੱਕ ਵਿਚੋਂ ਖੂਨ ਨਿਕਲ ਰਿਹਾ ਸੀ ਜਿਸ ਦਾ ਇਕ ਕਾਰਨ ਬਦਲਦੇ ਮੌਸਮ ਨੂੰ ਵੀ ਮੰਨਿਆ ਜਾ ਸਕਦਾ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਪਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ | ਉਨ੍ਹਾਂ ਕਿਹਾ ਫੋਰੈਂਸਿਕ ਸਾਇੰਸ ਦੇ ਮਾਹਰਾਂ ਨੂੰ ਲਾਸ਼ ਬਰਾਮਦ ਹੋਣ ਵਾਲੀ ਥਾਂ 'ਤੇ ਕੱੁਝ ਵੀ ਸ਼ੱਕੀ ਨਹੀਂ ਲੱਗਿਆ | ਫ਼ਿਲਹਾਲ ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ |

ਪਿਛਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦਾ 136ਵਾਂ ਦਿਨ ਪੰਜਾਬ ਪੁਲਿਸ ਵਲੋਂ 548 ਥਾਈਾ ਛਾਪੇਮਾਰੀ, 295 ਗਿ੍ਫ਼ਤਾਰ ਅਗਲੀ ਖ਼ਬਰ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਨੇ ਪੀ.ਜੀ.ਆਈ. ਦਾ ਕੀਤਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।