30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸ਼ਹਿਰੀ ਤੇ ਪੇਂਡੂ ਖੇਤਰ 'ਚ ਖੁੱਲ੍ਹੇਆਮ ਘੁੰਮ ਰਹੇ ਅਵਾਰਾ ਪਸ਼ੂਆਂ ਕਾਰਨ ਵਾਪਰ ਰਹੇ ਨੇ ਹਾਦਸੇ ਤੇ ਫ਼ਸਲਾਂ ਦਾ ਹੋ ਰਿਹੈ ਉਜਾੜਾ <br/>

ਅਜੀਤ ਡੈਸਕ 03-06-2026
ਖਰੜ, 2 ਜੂਨ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਅਤੇ ਨਾਲ ਲੱਗਦੇ ਪੇਂਡੂ ਖੇਤਰ ਵਿਚ ਖੁੱਲੇ•ਆਮ ਘੁੰਮ ਰਹੇ ਅਵਾਰਾ ਪਸ਼ੂਆਂ ਕਾਰਨ ਜਿਥੇ ਆਵਾਜ਼ਾਈ ਵਿਚ ਵੱਡੀ ਰੁਕਾਵਟ ਪੈਦਾ ਹੋ ਰਹੀ ਹੈ, ਉਥੇ ਹੀ ਇਨ੍ਹਾਂ ਪਸ਼ੂਆਂ ਕਾਰਨ ਸੜਕੀ ਹਾਦਸੇ ਵੀ ਵਾਪਰ ਚੁੱਕੇ ਹਨ | ਖਰੜ-ਚੰਡੀਗੜ੍ਹ• ਹਾਈਵੇਅ 'ਤੇ ਅਵਾਰਾ ਪਸ਼ੂਆਂ ਦੀ ਭਰਮਾਰ ਹੋਣ ਕਾਰਨ ਜਿਥੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਉਥੇ ਹੀ ਕਈ ਵਾਰ ਵਾਹਨ ਚਾਲਕਾਂ ਨੂੰ ਕਾਫ਼ੀ ਸਮਾਂ ਰੁਕਣਾ ਪੈਂਦਾ ਹੈ | ਇਹ ਸਮੱਸਿਆ ਕੇਵਲ ਨੈਸ਼ਨਲ ਹਾਈਵੇਅ 'ਤੇ ਹੀ ਪੇਸ਼ ਨਹੀਂ ਆ ਰਹੀ, ਬਲਕਿ ਖਰੜ ਸ਼ਹਿਰ ਅੰਦਰ ਵੀ ਅਵਾਰਾ ਪਸ਼ੂਆਂ ਦੀ ਭਰਮਾਰ ਹੈ | ਖਰੜ ਸ਼ਹਿਰ 'ਚ ਦੂਰ-ਦੁਰਾਡੇ ਤੋਂ ਲੋਕ ਆਪਣੀ ਰੋਜੀ ਰੋਟੀ ਲਈ ਆਉਂਦੇ-ਜਾਂਦੇ ਹਨ, ਪਰ ਇਨ੍ਹਾਂ ਪਸ਼ੂਆਂ ਕਾਰਨ ਉਨ੍ਹਾਂ ਨੂੰ ਹਮੇਸ਼ਾ ਡਰ ਸਤਾਉਂਦਾ ਰਹਿੰਦਾ ਹੈ ਕਿਉਂਕਿ ਕਈ ਵਾਰੀ ਇਹ ਅਵਾਰਾ ਪਸ਼ੂ ਕਈ ਵਿਅਕਤੀਆਂ ਨੂੰ ਮਾਰਨ ਲਈ ਪਿੱਛੇ ਦੌੜ ਪੈਂਦੇ ਹਨ | ਸਰਕਾਰਾਂ ਵੱਖ-ਵੱਖ ਵਿਭਾਗਾਂ ਰਾਹੀਂ ਗਊ ਦੇ ਨਾਂਅ 'ਤੇ ਟੈਕਸ ਵਸੂਲਦੀਆਂ ਹਨ, ਪਰ ਇਨ੍ਹਾਂ ਅਵਾਰਾ ਪਸ਼ੂਆਂ ਦੇ ਰੱਖ-ਰਖਾਓ ਲਈ ਕਦੇ ਕੁਝ ਨਹੀਂ ਕੀਤਾ ਜਾਂਦਾ | ਸਮਾਜ ਸੇਵੀ ਆਗੂ ਮਨਜੀਤ ਸਿੰਘ ਜੱਗਾ ਨੰਬਰਦਾਰ ਨੇ ਕਿਹਾ ਕਿ ਅਵਾਰਾ ਪਸ਼ੂ ਸਾਡੇ ਇਲਾਕੇ ਵਿਚ ਸਾਡੇ ਲਈ ਵੱਡੀ ਮੁਸੀਬਤ ਬਣ ਚੁੱਕੇ ਹਨ ਕਿਉਂਕਿ ਇਨ੍ਹਾਂ ਪਸ਼ੂਆਂ ਕਾਰਨ ਜਿਥੇ ਅਕਸਰ ਸੜਕੀ ਹਾਦਸੇ ਵਾਪਰਦੇ ਰਹਿੰਦੇ ਹਨ, ਉਥੇ ਹੀ ਅਵਾਰਾ ਸਾਨ• ਰਾਹਗੀਰਾਂ ਦੇ ਪਿੱਛੇ ਪੈ ਜਾਂਦੇ ਹਨ | ਇਸ ਸੰਬੰਧ 'ਚ ਖਰੜ ਦੇ ਵਸਨੀਕ ਗੁਰਨਾਮ ਸਿੰਘ ਸੋਹਲ ਨੇ ਕਿਹਾ ਕਿ ਚੋਣਾਂ ਮੌਕੇ ਰਾਜਸੀ ਆਗੂਆਂ ਵਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਬਾਰੇ ਵਾਅਦੇ ਤਾਂ ਬਹੁਤ ਕੀਤੇ ਜਾਂਦੇ ਹਨ, ਪਰ ਜਿੱਤਣ ਉਪਰੰਤ ਕੁਝ ਨਹੀਂ ਕੀਤਾ ਜਾਂਦਾ | ਇਸੇ ਦੌਰਾਨ ਨਗਰ ਕੌਂਸਲ ਖਰੜ ਦੇ ਸਾਬਕਾ ਮੀਤ ਪ੍ਰਧਾਨ ਜੈ ਭਗਵਾਨ ਸਿੰਗਲਾ ਨੇ ਕਿਹਾ ਕਿ ਸ਼ਹਿਰੀ ਖੇਤਰ 'ਚ ਜਿਥੇ ਅਵਾਰਾ ਪਸ਼ੂ ਆਵਾਜਾਈ 'ਚ ਅੜਿੱਕਾ ਬਣਦੇ ਹਨ, ਉਥੇ ਹੀ ਨੇੜਲੇ ਪੇਂਡੂ ਖੇਤਰ ਵਿਚ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਵੀ ਕਰਦੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵੱਖ-ਵੱਖ ਵਿਭਾਗਾਂ ਰਾਹੀਂ ਗਊ ਟੈਕਸ ਲਿਆ ਜਾਂਦਾ ਹੈ, ਪਰ ਅਵਾਰਾ ਪਸ਼ੂਆਂ ਦੇ ਰੱਖ-ਰਖਾਓ ਲਈ ਕੁਝ ਨਹੀਂ ਕੀਤਾ ਜਾਂਦਾ | ਉਨ੍ਹਾਂ ਕਿਹਾ ਕਿ ਜਦੋਂ ਸੜਕਾਂ 'ਤੇ ਅਵਾਰਾ ਪਸ਼ੂ ਵਾਹਨਾਂ ਦੀ ਟੱਕਰ ਕਾਰਨ ਜ਼ਖ਼ਮੀ ਹੋ ਜਾਂਦੇ ਹਨ ਤਾਂ ਉਹ ਕਈ-ਕਈ ਦਿਨ ਸੜਕਾਂ ਤੇ ਹੀ ਪਏ ਰਹਿੰਦੇ ਹਨ ਅਤੇ ਗਊ ਟੈਕਸ ਵਸੂਲਣ ਵਾਲੀਆਂ ਸਰਕਾਰਾਂ ਉਨ੍ਹਾਂ ਦਾ ਇਲਾਜ ਤੱਕ ਨਹੀਂ ਕਰਵਾਉਂਦੀਆਂ | ਉਨ੍ਹਾਂ ਕਿਹਾ ਕਿ ਜਦੋ ਸਰਕਾਰਾਂ ਗਊ ਦੇ ਨਾਂਅ 'ਤੇ ਟੈਕਸ ਵਸੂਲਦੀਆਂ ਹਨ ਤਾਂ ਅਵਾਰਾ ਪਸ਼ੂਆਂ ਦੇ ਰੱਖ-ਰਖਾਓ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੀ ਬਣਦੀ ਹੈ | ਇਸੇ ਦੌਰਾਨ ਸਮਾਜ ਸੇਵੀ ਆਗੂ ਅਮਨਦੀਪ ਸਿੰਘ ਅੰਮੂ ਨੇ ਕਿਹਾ ਕਿ ਕਿਸਾਨ ਤੇ ਸਮਾਜ ਸੇਵੀ ਜਥੇਬੰਦੀਆਂ ਸਮੇਂ-ਸਮੇਂ 'ਤੇ ਸਰਕਾਰਾਂ ਤੋਂ ਅਵਾਰਾ ਪਸ਼ੂਆਂ ਦੇ ਰੱਖ-ਰਖਾਓ ਲਈ ਪ੍ਰਬੰਧ ਕਰਨ ਦੀ ਮੰਗ ਕਰਦੀਆਂ ਰਹਿੰਦੀਆਂ ਹਨ, ਪਰ ਸਰਕਾਰੀ ਦਫ਼ਤਰਾਂ 'ਚ ਸੌਂਪੇ ਗਏ ਮੰਗ-ਪੱਤਰ ਧੂੜ ਫੱਕਦੇ ਰਹਿੰਦੇ ਹਨ | ਉਨ੍ਹਾਂ ਮੰਗ ਕੀਤੀ ਕਿ ਖਰੜ ਸ਼ਹਿਰ ਅੰਦਰ ਗਊਸ਼ਾਲਾਵਾਂ ਦਾ ਨਿਰਮਾਣ ਕਰਕੇ ਉਥੇ ਅਵਾਰਾ ਪਸ਼ੂਆਂ ਨੂੰ ਰੱਖਿਆ ਜਾਵੇ |

ਪਿਛਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਅਧਿਆਪਕ ਅਤੇ ਵਿਦਿਆਰਥੀ ਮੰਗਾਂ ਨੂੰ ਲੈ ਕੇ ਵਿੱਦਿਆ ਭਵਨ ਮੁਹਾਲੀ ਅੱਗੇ ਸੂਬਾ ਪੱਧਰੀ ਰ... ਅਗਲੀ ਖ਼ਬਰ ਫਾਈਟ ਫਾਰ ਹਿਊਮਨ ਰਾਈਟਸ ਵੈੱਲਫ਼ੇਅਰ ਵਲੋਂ ਬੀਬੀ ਚਰਨਜੀਤ ਕੌਰ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।