12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪੰਜਾਬ ਦੇ ਰਾਜਪਾਲ ਨੇ 'ਦ ਪੰਜਾਬ ਪਬਲਿਕ ਸਕੂਲ, ਨਾਭਾ' ਦੇ ਵਿਦਿਆਰਥੀਆਂ ਦਾ ਕੀਤਾ ਸਨਮਾਨ <br/>

ਅਜੀਤ ਡੈਸਕ 31-05-2026
ਚੰਡੀਗੜ•, 30 ਮਈ (ਅਜੀਤ ਬਿਊਰੋ) - ਪੰਜਾਬ ਦੇ ਰਾਜਪਾਲ ਤੇ ਯੂ.ਟੀ. ਚੰਡੀਗੜ• ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ ਚੰਡੀਗੜ• ਵਿਖੇ ਦ ਪੰਜਾਬ ਪਬਲਿਕ ਸਕੂਲ ਨਾਭਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਆਈ.ਐੱਸ.ਸੀ., ਆਈ.ਸੀ.ਐੱਸ.ਈ. ਤੇ ਸੀ.ਏ.ਆਈ.ਈ. ਪ੍ਰੀਖਿਆਵਾਂ ਵਿਚ ਚੰਗਾ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ | ਇਸ ਮੌਕੇ ਲਗਭਗ 53 ਵਿਦਿਆਰਥੀਆਂ ਨੂੰ ਬੈਚ ਟੌਪਰ, ਸਟ੍ਰੀਮ ਟੌਪਰ, ਸੀ.ਏ.ਆਈ.ਈ. ਟੌਪਰ ਤੇ ਉੱਚ ਉਪਲਬਧੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਸਹਿਤ ਵਿਭਿੰਨ ਸ਼੍ਰੇਣੀਆਂ ਵਿਚ ਸਨਮਾਨਿਤ ਕੀਤਾ ਗਿਆ | ਪੰਜਾਬ ਦੇ ਰਾਜਪਾਲ, ਜੋ ਸਕੂਲ ਬੋਰਡ ਦੇ ਚੇਅਰਮੈਨ ਵੀ ਹਨ, ਨੇ ਵਿਦਿਆਰਥੀਆਂ ਨੂੰ ਉਨ•ਾਂ ਦੀਆਂ ਉਪਲਬਧੀਆਂ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਨ•ਾਂ ਦੀ ਸਫ਼ਲਤਾ ਸਖ਼ਤ ਮਿਹਨਤ, ਅਨੁਸ਼ਾਸਨ ਤੇ ਸਮਰਪਣ ਦਾ ਪਰਿਣਾਮ ਹੈ | ਉਨ•ਾਂ ਨੇ ਸਕੂਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 1 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਤੇ ਸਕੂਲ ਦੇ ਵਿਆਪਕ ਕਾਇਆਕਲਪ ਲਈ ਵੱਖ਼-ਵੱਖ ਸਰੋਤਾਂ ਤੋਂ 5 ਕਰੋੜ ਰੁਪਏ ਦੀ ਸਹਾਇਤਾ ਉਪਲਬਧ ਕਰਵਾਉਣ ਦਾ ਭਰੋਸਾ ਵੀ ਦਿੱਤਾ | ਮੁੱਖ ਅਧਿਆਪਕ ਦੀ ਬੇਨਤੀ 'ਤੇ ਉਨ•ਾਂ ਨੇ ਪਿੱਕਲਬਾਲ ਸਪੋਰਟਸ ਬੁਨਿਆਦੀ ਢਾਂਚੇ ਦੇ ਵਿਕਾਸ ਹਿਤ 10 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ | ਸਕੂਲ ਦੇ ਅਕਾਦਮਿਕ ਪ੍ਰਦਰਸ਼ਨ ਦਾ ਉਲੇਖ ਕਰਦੇ ਹੋਏ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਆਈ.ਐੱਸ.ਸੀ ਪਰੀਖਿਆਵਾਂ 'ਚ ਸ਼ਾਮਲ ਹੋਏ ਸਾਰੇ 99 ਵਿਦਿਆਰਥੀਆਂ ਨੇ ਡਿਸਟਿੰਕਸ਼ਨ ਨਾਲ ਪਰੀਖਿਆ ਪਾਸ ਕੀਤੀ ਤੇ ਬੈਚ ਦਾ ਔਸਤ ਪਰਿਣਾਮ 91 ਪ੍ਰਤੀਸ਼ਤ ਰਿਹਾ | ਪੀ.ਪੀ.ਐੱਸ. ਨਾਭਾ ਦੇ ਹੈੱਡਮਾਸਟਰ, ਡਾ. ਡੀ.ਸੀ. ਸ਼ਰਮਾ ਨੇ ਧੰਨਵਾਦ ਪ੍ਰਸਤਾਵ ਪ੍ਰਸਤੁਤ ਕਰਦੇ ਹੋਏ ਰਾਜਪਾਲ ਦਾ ਆਭਾਰ ਵਿਅਕਤ ਕੀਤਾ | ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਤੇ ਬੋਰਡ ਆਵ ਗਵਰਨਰਸ ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਜੈ ਸਿੰਘ ਗਿੱਲ, ਡਾ. ਸੁਮੇਰ ਸਿੰਘ ਮੈਂਬਰ, ਸੁਖਵਿੰਦਰ ਕੌਰ ਪੀ.ਸੀ.ਐੱਸ ਮੈਂਬਰ ਤੇ ਸਕੂਲ ਫੈਕਲਟੀ ਦੇ ਮੈਂਬਰ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਪੰਜਾਬ ਪ੍ਰਧਾਨ ਬਣਨ ਨਾਲ ਭਾਜਪਾ ਸੂਬੇ ਵਿਚ ਹੋਰ ਮਜ਼ਬੂਤ ਹੋਵੇਗੀ-ਯਾਦਵਿੰਦਰ ਸਿੰਘ ਬੁੱਟਰ <br... ਅਗਲੀ ਖ਼ਬਰ ਡੀਜ਼ਲ ਤੇਲ ਦੀਆਂ ਕੀਮਤਾਂ ਵਿਚ ਵਾਧੇ 'ਤੇ ਰੋਕ ਨਾ ਲੱਗੀ ਤਾਂ ਸੜਕਾਂ 'ਤੇ ਉਤਰਾਂਗੇ- ਜਗਜੀਤ ਸਿੰਘ ਡੱਲੇਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।