08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਕਿਸਾਨ ਜਥੇਬੰਦੀ ਨੇ ਟੁੱਟੀਆਂ ਸੜਕਾਂ ਸੰਬੰਧੀ ਐੱਸ.ਡੀ.ਐਮ. ਸੌਂਪਿਆ ਮੰਗ-ਪੱਤਰ <br/>

ਅਜੀਤ ਡੈਸਕ 28-05-2026
ਖਰੜ, 27 ਮਈ (ਜੰਡਪੁਰੀ)-ਅੱਜ ਕਿਸਾਨ ਯੂਨੀਅਨ ਲੱਖੋਵਾਲ ਦੇ ਵਫ਼ਦ ਵਲੋਂ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ ਦੀ ਅਗਵਾਈ ਹੇਠ ਖਰੜ ਦੀਆਂ ਸਮੱਸਿਆਵਾਂ ਸੰਬੰਧੀ ਐਸ. ਡੀ. ਐਮ. ਨੂੰ ਇਕ ਮੰਗ-ਪੱਤਰ ਸੌਂਪਿਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਦੇਹਕਲਾਂ ਨੇ ਕਿਹਾ ਕਿ ਮੰਗ-ਪੱਤਰ 'ਚ ਦੇਹਕਲਾਂ ਤੋਂ ਚੋਲਟਾ-ਪੰਨੂਆਂ ਸੜਕ, ਰੁੜਕੀ-ਪੀਰ ਸੁਹਾਣਾ-ਸਿੰਬਲ ਮਾਜਰਾ ਸੜਕ, ਬਡਾਲਾ ਰੋਡ ਖਰੜ ਤੋਂ ਖੇੜੀ ਚੌਕ ਸਿੰਬਲ ਮਾਜਰਾ, ਬਜਹੇੜੀ, ਦੇਹਕਲਾਂ, ਨਿਆਮੀਆਂ ਤੋਂ ਪੰਨੂਆਂ-ਦੇਹਕਲਾਂ-ਬਜਹੇੜੀ ਆਦਿ ਸੜਕਾਂ ਦੀ ਮੁਰੰਮਤ ਕਰਵਾਉਣ ਅਤੇ ਘੜੂੰਆਂ ਮਾਸਟਰ ਪਲਾਨ ਨੂੰ ਲਾਗੂ ਕਰਨ ਸੰਬੰਧੀ ਮੰਗ ਕੀਤੀ ਗਈ | ਮੰਗ ਪੱਤਰ 'ਚ ਇਹ ਵੀ ਕਿਹਾ ਗਿਆ ਕਿ ਰੇਲਵੇ ਵਿਭਾਗ ਵਲੋਂ ਐਕਵਾਇਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਦੀ ਰਕਮ 'ਤੇ ਜੋ ਵਿਆਜ ਰੋਕਿਆ ਗਿਆ, ਉਸ ਨੂੰ ਅਦਾਲਤ ਦੇ ਫ਼ੈਸਲੇ ਅਨੁਸਾਰ ਤੁਰੰਤ ਕਿਸਾਨਾਂ 'ਚ ਵੰਡਿਆ ਜਾਵੇ | ਉਨ੍ਹਾਂ ਕਿਹਾ ਕਿ ਉਕਤ ਮੰਗਾਂ ਨੂੰ ਐਸ. ਡੀ. ਐਮ. ਨੇ 29 ਮਈ ਤੱਕ ਹੱਲ ਕਰਨ ਦਾ ਭਰੋਸਾ ਦਿੱਤਾ ਹੈ | ਵਫ਼ਦ 'ਚ ਚਰਨਜੀਤ ਸਿੰਘ ਸਿੰਬਲ ਮਾਜਰਾ, ਕੁਲਵੰਤ ਸਿੰਘ ਰੁੜਕੀ, ਸਰਬਜੀਤ ਸਿੰਘ ਲਹਿਰਾ, ਮਲਕੀਤ ਸਿੰਘ ਧਾਲੀਵਾਲ, ਸਲਵਿੰਦਰ ਸਿੰਘ ਘੋਗਾ, ਗੁਰਿੰਦਰ ਸਿੰਘ ਅਤੇ ਸੇਵਕ ਸਿੰਘ ਘੜੂੰਆਂ ਸਮੇਤ ਅਵਤਾਰ ਸਿੰਘ ਬਜਹੇੜੀ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਸੀ.ਜੀ.ਸੀ. ਯੂਨੀਵਰਸਿਟੀ ਮੁਹਾਲੀ ਦੀ ਦੂਜੀ ਅਕਾਦਮਿਕ ਕੌਂਸਲ ਮੀਟਿੰਗ ਸਮਾਪਤ <br/> ਅਗਲੀ ਖ਼ਬਰ ਬੇਦੀ ਨੇ ਸਥਾਨਕ ਸਰਕਾਰਾਂ ਚੋਣਾਂ ਦੌਰਾਨ ਬੈਲਟ ਪੇਪਰ ਦੀ ਗੁਪਤਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।