20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਿਧਾਇਕਾ ਅਨਮੋਲ ਗਗਨ ਮਾਨ ਨੇ ਲੋਕਾਂ ਨੂੰ ਸ਼ਹਿਰ ਦੀ ਤਰੱਕੀ ਲਈ 'ਆਪ' ਦੇ ਉਮੀਦਵਾਰਾਂ ਦੇ ਹੱਕ 'ਚ ਭੁਗਤਣ ਦੀ ਕੀਤੀ ਅਪੀਲ

ਕੁਰਾਲੀ ਦੇ ਵਾ. ਨੰ. 6 ਤੋਂ 'ਆਪ' ਉਮੀਦਵਾਰ ਬਹਾਦਰ ਸਿੰਘ ਓ. ਕੇ. ਤੇ ਵਾ. ਨੰ. 10 ਤੋਂ ਉਮੀਦਵਾਰ ਡਾ. ਅਸ਼ਵਨੀ ਸ਼ਰਮਾ ਦੀ ਸਾਂਝੀ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ | ਤਸਵੀਰਾਂ : ਹਰਪ੍ਰੀਤ ਸਿੰਘ <br/> 24-05-2026
ਕੁਰਾਲੀ, 23 ਮਈ (ਹਰਪ੍ਰੀਤ ਸਿੰਘ)- ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਸ਼ਹਿਰ ਦੇ ਵਾ. ਨੰ. 6 ਤੋਂ ਪਾਰਟੀ ਉਮੀਦਵਾਰ ਬਹਾਦਰ ਸਿੰਘ ਓ. ਕੇ. ਅਤੇ ਵਾ. ਨੰ. 10 ਤੋਂ ਪਾਰਟੀ ਉਮੀਦਵਾਰ ਡਾ. ਅਸ਼ਵਨੀ ਸ਼ਰਮਾ ਦੀ ਸਾਂਝੀ ਚੋਣ ਮੀਟਿੰਗ ਦੌਰਾਨ ਸ਼ਹਿਰ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਭੁਗਤਣ ਦੀ ਅਪੀਲ ਕਰਦਿਆਂ ਐਲਾਨ ਕੀਤਾ ਕਿ ਚੋਣਾਂ ਜਿੱਤਣ ਉਪਰੰਤ ਪਾਰਟੀ ਵਲੋਂ ਬਹਾਦਰ ਸਿੰਘ ਓ. ਕੇ. ਨੂੰ ਕੌਂਸਲ ਦਾ ਅਗਲਾ ਪ੍ਰਧਾਨ ਬਣਾਇਆ ਜਾਵੇਗਾ | ਵਿਧਾਇਕਾ ਮਾਨ ਨੇ ਕਿਹਾ ਕਿ ਬਹਾਦਰ ਸਿੰਘ ਓ. ਕੇ. ਇਕ ਇਮਾਨਦਾਰ, ਸੂਝਵਾਨ ਅਤੇ ਲੋਕਾਂ 'ਚ ਵਿਚਰਨ ਵਾਲੇ ਆਗੂ ਹਨ | ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬਹਾਦਰ ਸਿੰਘ ਓ. ਕੇ. ਵਲੋਂ ਕੀਤੀ ਗਈ ਸ਼ਹਿਰ ਦੀ ਸੇਵਾ ਤੇ ਉਨ੍ਹਾਂ ਦੀ ਲੋਕ-ਪਿ੍ਅਤਾ ਨੂੰ ਦੇਖਦੇ ਹੋਏ ਪਾਰਟੀ ਵਲੋਂ ਬਹਾਦਰ ਸਿੰਘ ਓ. ਕੇ. ਨੂੰ ਕੁਰਾਲੀ ਨਗਰ ਕੌਂਸਲ ਦਾ ਅਗਲਾ ਪ੍ਰਧਾਨ ਬਣਾਏ ਜਾਣ ਦਾ ਫ਼ੈਸਲਾ ਲਿਆ ਗਿਆ ਹੈ | ਇਸੇ ਦੌਰਾਨ ਵਿਧਾਇਕਾ ਮਾਨ ਨੇ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਤੇ ਸਿੱਖਿਆ ਸਹੂਲਤਾਂ ਅਤੇ ਹਲਕੇ 'ਚ ਹੋਏ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪਾਰਟੀ ਹਲਕੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚਲੇ ਹਸਪਤਾਲ 'ਚ ਸਰਕਾਰ ਵਲੋਂ ਵੱਡੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਤੇ ਜਲਦ ਹੀ ਹਸਪਤਾਲ ਨੂੰ ਅਪੱਗ੍ਰੇਡ ਕਰਨ ਦੀ ਕਾਰਵਾਈ ਸ਼ੁਰੂ ਹੋਣ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਿਛਲੀ ਕੌਂਸਲ ਵਲੋਂ ਸਰਕਾਰ ਵਲੋਂ ਦਿੱਤੇ ਗਏ ਵਿਕਾਸ ਫ਼ੰਡਾਂ ਦਾ ਲਾਹਾ ਨਹੀਂ ਲਿਆ ਗਿਆ, ਜਿਸ ਦਾ ਖਮਿਆਜ਼ਾ ਸ਼ਹਿਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਮੇਟੀ ਬਣਨ 'ਤੇ ਕਰੋੜਾਂ ਰੁ. ਦੇ ਫ਼ੰਡਾਂ ਨਾਲ ਸ਼ਹਿਰ ਦੇ ਵਿਕਾਸ ਨੂੰ ਗਤੀ ਦਿੱਤੀ ਜਾਵੇਗੀ | ਇਸ ਮੌਕੇ ਵਾ. ਨੰ. 10 ਤੋਂ 'ਆਪ' ਉਮੀਦਵਾਰ ਡਾ. ਅਸ਼ਵਨੀ ਸ਼ਰਮਾ, ਸਾਬਕਾ ਕੌਂਸਲਰ ਭਾਵਨਾ ਸ਼ਰਮਾ, ਸਾਬਕਾ ਕੌਂਸਲਰ ਨੰਦੀਪਾਲ ਬੰਸਲ ਤੇ ਗੁਰਸ਼ਰਨ ਸਿੰਘ ਬਿੰਦਰਖੀਆ ਆਦਿ ਪਾਰਟੀ ਆਗੂਆਂ ਸਮੇਤ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ 'ਹਰਿਆਣਾ ਤੋਂ ਬਾਅਦ ਹੁਣ ਡੇਰਾਬੱਸੀ ਦੀ ਵਾਰੀ', ਰਵਨੀਤ ਸਿੰਘ ਬਿੱਟੂ ਨੇ ਇਸ਼ਾਰਿਆਂ 'ਚ ਕੀਤਾ ਸੈਣੀ ਪਰਿਵਾਰ ਬਾਬਤ ਵੱਡਾ... ਅਗਲੀ ਖ਼ਬਰ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ 'ਆਪ' ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।