15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਦੇ ਉੱਦਮਾਂ ਸਦਕਾ ਵਾਰਡ 34 ਦੇ ਵਿਕਾਸ ਲਈ ਕਰੋੜਾਂ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ

ਅਜੀਤ ਡੈਸਕ 09-05-2026
ਚੰਡੀਗੜ੍ਹ, 8 ਮਈ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 34 ਵਿਚ ਵਿਕਾਸ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਲੋਂ ਸੀਵਰੇਜ਼ ਪ੍ਰਣਾਲੀ ਸੁਧਾਰ ਲਈ ਵੱਡੇ ਪੱਧਰ 'ਤੇ ਕੰਮ ਸ਼ੁਰੂ ਕੀਤੇ ਗਏ ਹਨ | ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਸੈਕਟਰ 45 ਤੇ 46 ਵਿਚ 52 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ਼ ਸਿਸਟਮ ਨੂੰ ਮਜ਼ਬੂਤ ਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ | ਇਸ ਪ੍ਰੋਜੈਕਟ ਤਹਿਤ ਲੋੜ ਅਨੁਸਾਰ ਨਵੀਆਂ ਸੀਵਰੇਜ ਲਾਈਨਾਂ ਪਾਈਆਂ ਜਾਣਗੀਆਂ, ਨਵੇਂ ਮੈਨਹੋਲ ਬਣਾਏ ਜਾਣਗੇ ਤੇ ਖਰਾਬ ਹੋ ਚੁੱਕੇ ਮੈਨਹੋਲਾਂ ਦੀ ਮੁਰੰਮਤ ਕੀਤੀ ਜਾਵੇਗੀ | ਕੌਂਸਲਰ ਗਾਬੀ ਨੇ ਕਿਹਾ ਕਿ ਕੰਮ ਪੂਰਾ ਹੋਣ ਤੋਂ ਬਾਅਦ ਵਾਰਡ 'ਚ ਸੀਵਰੇਜ ਨਾਲ ਜੁੜੀਆਂ ਸਮੱਸਿਆਵਾਂ ਦਾ ਪੱਕਾ ਹੱਲ ਹੋ ਜਾਵੇਗਾ ਤੇ ਲੋਕਾਂ ਨੂੰ ਕਾਫ਼ੀ ਸੁਵਿਧਾ ਮਿਲੇਗੀ | ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਦੌਰਾਨ ਖ਼ਾਸ ਕਰਕੇ ਸੈਕਟਰ 45 ਵਿਕਾਸ ਪੱਖੋਂ ਅਣਦੇਖਿਆ ਰਿਹਾ ਸੀ ਪਰ ਕੌਂਸਲਰ ਬਣਨ ਤੋਂ ਬਾਅਦ ਉਨ੍ਹਾਂ ਦਾ ਮਕਸਦ ਵਾਰਡ ਦੇ ਹਰ ਇਲਾਕੇ ਨੂੰ ਸ਼ਹਿਰ ਦੇ ਹੋਰ ਵਿਕਸਿਤ ਸੈਕਟਰਾਂ ਦੇ ਬਰਾਬਰ ਲਿਆਉਣਾ ਰਿਹਾ ਹੈ | ਇਸੇ ਤਹਿਤ ਸੜਕਾਂ, ਪੇਵਰ ਬਲਾਕ, ਪਾਰਕਾਂ ਦੀ ਸੰਭਾਲ, ਸਟ੍ਰੀਟ ਲਾਈਟਾਂ, ਝੂਲੇ, ਜਿਮ ਤੇ ਬੈਂਚਾਂ ਲਗਾਉਣ ਵਰਗੇ ਕਈ ਵਿਕਾਸ ਕਾਰਜ ਲਗਾਤਾਰ ਕਰਵਾਏ ਜਾ ਰਹੇ ਹਨ | ਗਾਬੀ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ 'ਚ ਪਿਛਲੇ 40 ਸਾਲਾਂ ਤੋਂ ਸਟ੍ਰੀਟ ਲਾਈਟਾਂ ਦੀ ਘਾਟ ਸੀ ਉੱਥੇ ਹੁਣ ਰੌਸ਼ਨੀ ਦੀ ਵਿਵਸਥਾ ਕੀਤੀ ਗਈ ਹੈ | ਇਸ ਤੋਂ ਇਲਾਵਾ ਸੈਕਟਰ 45 ਦੇ ਈ.ਡਬਲਿਯੂ.ਐਸ ਫ਼ਲੈਟਾਂ 'ਚ ਜਨਤਕ ਰਸਤੇ ਪੱਕੇ ਕੀਤੇ ਗਏ ਹਨ ਤੇ ਖ਼ਾਸ ਕਰਕੇ ਸੈਕਟਰ 45-ਡੀ 'ਚ ਿਲੰਕ ਰਸਤਿਆਂ ਦਾ ਨਿਰਮਾਣ ਕਰਵਾਇਆ ਗਿਆ ਹੈ | ਐਮ.ਆਈ.ਜੀ. ਫ਼ਲੈਟਾਂ ਦੇ ਸਾਹਮਣੇ ਪੇਵਰ ਬਲਾਕ ਲਗਾ ਕੇ ਲੋਕਾਂ ਦੀ ਆਵਾਜਾਈ ਨੂੰ ਵੀ ਸੁਖਾਲਾ ਬਣਾਇਆ ਗਿਆ ਹੈ | ਗਾਬੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਵਾਰਡ ਦੇ ਸਟਾਰਮ ਵਾਟਰ ਸਿਸਟਮ ਨੂੰ ਮਜ਼ਬੂਤ ਕਰਨ ਲਈ ਨਵਾਂ ਟੈਂਡਰ ਜਾਰੀ ਕੀਤਾ ਜਾਵੇਗਾ | ਇਸ ਤੋਂ ਇਲਾਵਾ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਵਾਰਡ ਦੀਆਂ ਸੜਕਾਂ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ | ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਚੰਡੀਗੜ੍ਹ ਦੀ ਕਿਸੇ ਵੀ ਗ੍ਰੀਨ ਬੈਲਟ 'ਚ ਬਣਨ ਵਾਲਾ ਪਹਿਲਾ ਸਿੰਥੈਟਿਕ ਟਰੈਕ ਵੀ ਜਲਦੀ ਹੀ ਵਾਰਡ ਨੰਬਰ 34 ਵਿਚ ਤਿਆਰ ਕੀਤਾ ਜਾਵੇਗਾ | ਇਸ ਪ੍ਰੋਜੈਕਟ ਨਾਲ ਖਿਡਾਰੀਆਂ, ਨੌਜਵਾਨਾਂ ਤੇ ਮਾਰਨਿੰਗ ਵਾਕ ਕਰਨ ਵਾਲੇ ਲੋਕਾਂ ਨੂੰ ਆਧੁਨਿਕ ਸਹੂਲਤਾਂ ਮਿਲਣਗੀਆਂ ਤੇ ਲੋਕਾਂ 'ਚ ਤੰਦਰੁਸਤ ਜੀਵਨਸ਼ੈਲੀ ਪ੍ਰਤੀ ਜਾਗਰੂਕਤਾ ਵਧੇਗੀ | ਇਸ ਮੌਕੇ ਰਿਹਾਇਸ਼ੀ ਭਲਾਈ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਦਾ ਧੰਨਵਾਦ ਕੀਤਾ | ਇਸ ਮੌਕੇ ਐਕਸਈਐਨ ਰਾਜਬੀਰ ਸਿੰਘ, ਜੇ.ਈ. ਅਨਵਰ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਯੂ.ਟੀ. ਚੰਡੀਗੜ੍ਹ ਦੀ ਤਾਲਮੇਲ ਕਮੇਟੀ ਦੇ ਵਫ਼ਦ ਵਲੋਂ ਓ.ਐਸ.ਡੀ. ਵਿਜੀਲੈਂਸ ਨਾਲ ਮੁਲਾਕਾਤ <br/> ਅਗਲੀ ਖ਼ਬਰ 'ਪ੍ਰੋ-ਐਕਟਿਵ ਮਾਡਲ' ਨਾਲ ਬਿਨਾਂ ਅਪਲਾਈ ਕੀਤਿਆਂ ਘਰ ਬੈਠੇ ਹੀ ਮਿਲ ਰਿਹਾ ਯੋਜਨਾਵਾਂ ਦਾ ਲਾਭ-ਨਾਇਬ ਸਿੰਘ ਸੈਣੀ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।