04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਾਰੇ ਨਗਰ ਨਿਗਮਾਂ 'ਚ ਇਕ ਮਈ ਤੋਂ ਦੋ ਹਫ਼ਤੇ ਤੱਕ ਚੱਲੇਗੀ ਸਪੈਸ਼ਲ ਸਵੱਛਤਾ ਮੁਹਿੰਮ- ਮੁੱਖ ਮੰਤਰੀ ਸੈਣੀ <br/>

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਚੰਡੀਗੜ੍ਹ 'ਚ ਆਨਲਾਈਨ ਮੋਡ ਰਾਹੀਂ ਸ਼ਹਿਰੀ ਸਥਾਨਕ ਸੰਸਥਾਵਾਂ 'ਚ ਨਵੀਆਂ ਗਠਿਤ ਵਾਰਡ ਕਮੇਟੀਆਂ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ | <br/> 17-04-2026
ਚੰਡੀਗੜ੍ਹ, 16 ਅਪ੍ਰੈਲ (ਰਾਮ ਸਿੰਘ ਬਰਾੜ ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਸੂਬੇ ਦੇ ਸਾਰੇ ਨਗਰ ਨਿਗਮ ਸੰਸਥਾਨਾ ਵਿਚ ਆਉਣ ਵਾਲੀ ਇੱਕ ਮਈ, 2026 ਤੋਂ ਦੋ ਹਫ਼ਤੇ ਲਈ ਸਪੈਸ਼ਲ ਸਵੱਛਤਾ ਮੁਹਿੰਮ ਚਲਾਈ ਜਾਵੇਗੀ, ਇਸ ਮੁਹਿੰਮ ਤੋਂ ਇਲਾਵਾ ਸਾਲ ਭਰ ਚੱਲਣ ਵਾਲੇ ਸਫ਼ਾਈ ਕੰਮਾਂ ਵਿਚ ਵਾਰਡ ਸਮਿਤੀ ਦੇ ਮੈਂਬਰਾਂ ਦੀ ਅਹਿਮ ਭੂਮਿਕਾ ਰਹੇਗੀ | ਉਨ੍ਹਾਂ ਨੇ ਕਿਹਾ ਕਿ ਸਾਰੇ ਮੈਂਬਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਮਿਸ਼ਨ ਦੇ ਵਿਜਨ ਨੂੰ ਟੀਚੇ ਤੱਕ ਪਹੁੰਚਾਉਣਾ ਹੈ | ਸਵੱਛਤਾ ਦੇ ਮਾਮਲੇ ਵਿਚ ਬਿਹਤਰੀਨ ਕੰਮ ਕਰਨ ਵਾਲੇ ਵਾਰਡਾਂ ਨੂੰ ਰੈਂਕਿੰਗ ਦੇ ਆਧਾਰ 'ਤੇ ਉਨ੍ਹਾਂ ਨੂੰ ਇੰਸੈਂਟਿਵ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਮੁੱਖ ਮੰਤਰੀ ਅੱਜ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਾਸਿੰਗ ਰਾਹੀਂ ਸ਼ਹਿਰੀ ਸਥਾਨਕ ਨਿਗਮਾਂ ਵਿਚ ਨਵਗਠਨ ਵਾਰਡ ਸਮਿਤੀਆਂ ਦੇ ਮੈਂਬਰਾਂ ਨਾਲ ਰੂਬਰੂ ਹੋ ਰਹੇ ਸਨ | ਨਾਇਬ ਸਿੰਘ ਸੈਣੀ ਨੇ ਸਾਰੇ ਮੈਂਬਰਾਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਫ਼ਾਈ ਵਿਵਸਥਾ ਲੋਕਾਂ ਦੀ ਸਹਿਭਾਗਤਾ ਨਾਲ ਹੀ ਸੰਭਵ ਹੈ, ਕਿਉਂਕਿ ਜਦੋਂ ਤੱਕ ਹਰੇਕ ਵਿਅਕਤੀ ਸਵੱਛਤਾ ਦੀ ਖ਼ੁਦ ਜ਼ਿੰਮੇਵਾਰੀ ਨਹੀਂ ਲਵੇਗਾ ਉਦੋਂ ਤੱਕ ਇਸ ਮੁਹਿੰਮ ਨੂੰ ਅੰਜਾਮ ਤੱਕ ਪਹੁੰਚਾਉਣਾ ਸੰਭਵ ਨਹੀਂ ਹੈ | ਇਸ ਮੌਕੇ 'ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਯਸ਼ਪਾਲ, ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਅਸ਼ੋਕ ਕੁਮਾਰ ਮੀਣਾ ਅਤੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਦੇ ਮਿਸ਼ਨ ਡਾਇਰੈਕਟਰ ਸ਼ਾਸ਼ਵਤ ਸਾਂਗਵਾਨ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ |

ਪਿਛਲੀ ਖ਼ਬਰ 15 ਕਿਲੋ ਭੁੱਕੀ ਸਮੇਤ ਇਕ ਕਾਬੂ ਅਗਲੀ ਖ਼ਬਰ ਸੀ.ਐਫ.ਐਮ.ਐਸ 'ਤੇ ਲੰਬਿਤ ਫਾਇਲਾਂ ਦਾ 15 ਦਿਨਾਂ 'ਚ ਨਿਪਟਾਰਾ ਕਰਨਾ ਜ਼ਰੂਰੀ- ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।