05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਸਾਲਾਨਾ ਐਲੂਮਨੀ ਮੀਟ ਕਰਵਾਈ <br/>

ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਰਿਹਾਲ ਨੂੰ ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਅਤੇ ਐਸ.ਈ.ਐਸ. ਦੇ ਪ੍ਰਧਾਨ ਗੁਰਦੇਵ ਸਿੰਘ ਬਰਾੜ ਸਨਮਾਨਿਤ ਕਰਦੇ ਹੋਏ, ਨਾਲ ਕੁਲਬੀਰ ਸਿੰਘ, ਭੁਪਿੰਦਰ ਸਿੰਘ, ਹਰਜੇਸ਼ਵਰ ਪਾਲ ਸਿੰਘ, ਐਲੂਮਨੀ ਪ੍ਰੋ. ਨਰੂਲਾ, ਐਲੂਮਨੀ ਰਜਿੰਦਰ ਸਿੰਘ ਸੋਹਲ, ਜਸ਼ਨਦੀਪ ਸਿੰਘ ਅਤੇ ਹੋਰ | ਤਸਵੀਰ : ਗੁਰਿੰਦਰ ਸਿੰਘ <br/> 17-04-2026
ਚੰਡੀਗੜ੍ਹ, 16 ਅਪ੍ਰੈਲ (ਪ੍ਰੋ. ਅਵਤਾਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਨੇ ਆਪਣੀ ਸਾਲਾਨਾ ਐਲੂਮਨੀ ਮੀਟ ਕਰਵਾਈ, ਜਿਸ ਵਿਚ ਐਲੂਮਨੀ ਦੇ ਸੈਂਕੜੇ ਮੈਂਬਰਾਂ ਸਮੇਤ ਫੈਕਲਟੀ ਅਤੇ ਵਿਦਿਆਰਥੀ ਸ਼ਾਮਿਲ ਹੋਏ | ਇਸ ਪ੍ਰੋਗਰਾਮ ਵਿਚ ਸ. ਗੁਰਦੇਵ ਸਿੰਘ, ਆਈ.ਏ.ਐਸ. (ਸੇਵਾਮੁਕਤ), ਪ੍ਰਧਾਨ, ਸਿੱਖ ਐਜੂਕੇਸ਼ਨਲ ਸੁਸਾਇਟੀ (ਐਸ.ਈ.ਐਸ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪੁਰਾਣੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਨੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਾਲਜ ਨੂੰ ਖੇਡਾਂ 'ਚ 12ਵੀਂ ਵਾਰ 'ਸਰ ਸ਼ਾਦੀ ਲਾਲ ਟਰਾਫੀ' ਪ੍ਰਾਪਤ ਹੋਈ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਕਾਲਜ ਇੱਕ ਨਸ਼ਾ ਮੁਕਤ ਕੈਂਪਸ ਹੈ ਅਤੇ ਕਾਲਜ ਕੈਂਪਸ ਵਿਚ ਗੁਰੂ ਨਾਨਕ ਪਵਿੱਤਰ ਜੰਗਲ ਹੈ ਜਿੱਥੇ ਵਿਦਿਆਰਥੀਆਂ ਵਲੋਂ ਜੈਵਿਕ ਖੇਤੀ ਦੀ ਇੱਕ ਵਿਲੱਖਣ ਪਹਿਲਕਦਮੀ ਕੀਤੀ ਜਾ ਰਹੀ ਹੈ | ਉਨ•ਾਂ ਨੇ ਸਾਬਕਾ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਜੀਵਨ ਅਤੇ ਵਿਰਾਸਤ ਨੂੰ ਸਮਰਪਿਤ Tਵਿਰਾਸਤ-ਸਿੱਖ ਹੈਰੀਟੇਜ ਸੈਂਟਰUਦਾ ਦੌਰਾ ਕਰਵਾਇਆ | ਸ੍ਰੀ ਸੁਰਿੰਦਰ ਸਿੰਘ ਰਿਹਾਲ (ਪ੍ਰਧਾਨ, ਐਲੂਮਨੀ ਐਸੋਸੀਏਸ਼ਨ) ਨੇ ਐਲੂਮਨੀ ਰਿਪੋਰਟ ਸਾਂਝੀ ਕੀਤੀ | ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਸੰਯੁਕਤ ਸਕੱਤਰ ਐਡਵੋਕੇਟ ਕਰਨਦੀਪ ਸਿੰਘ ਚੀਮਾ ਵੀ ਇਸ ਮੌਕੇ 'ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਸਮਾਗਮ ਵਿਚ ਹਰਿੰਦਰ ਸਿੰਘ ਸਿੱਧੂ (ਚੇਅਰਮੈਨ), ਸੁਰਿੰਦਰ ਸਿੰਘ ਰਿਹਾਲ (ਪ੍ਰਧਾਨ), ਗੁਰਦੀਸ਼ ਪਾਲ ਸਿੰਘ (ਸੀਨੀਅਰ ਉਪ ਪ੍ਰਧਾਨ), ਪਰਮਜੀਤ ਸਿੰਘ ਪੁੰਨੀ (ਉਪ ਪ੍ਰਧਾਨ), ਰਤਨ ਕੰਵਲ ਸਿੰਘ ਮਠਾਰੂ (ਸਕੱਤਰ), ਵਰਿੰਦਰ ਕੁਮਾਰ (ਖਜ਼ਾਨਚੀ) ਅਤੇ ਕਾਰਜਕਾਰੀ ਮੈਂਬਰ ਅਮੋਲਕ ਸਿੰਘ ਅਤੇ ਜਤਿੰਦਰ ਸਿੰਘ ਗਿੱਲ ਹਾਜ਼ਰ ਸਨ | ਕਾਲਜ ਦੇ ਡੀਨ ਐਲੂਮਨੀ ਐਸੋਸੀਏਸ਼ਨ ਜਸ਼ਨਦੀਪ ਸਿੰਘ ਨੇ ਇਸ ਸਮਾਗਮ ਨੂੰ ਸਫ਼ਲ ਕਰਨ ਲਈ ਐਲੂਮਨੀ ਐਸੋਸੀਏਸ਼ਨ ਦਾ ਧੰਨਵਾਦ ਕੀਤਾ | ਸਾਬਕਾ ਵਿਦਿਆਰਥਣ ਖੁਸ਼ਪ੍ਰੀਤ ਕੌਰ (ਐਮ. ਐਸ.ਸੀ. ਗਣਿਤ, 2010 ਬੈਚ) ਨੇ ਕਾਲਜ ਨੂੰ 26,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ | ਉਨ੍ਹਾਂ ਨੇ ਐਲੂਮਨੀ ਬੋਰਡ 'ਚ ਮਹਿਲਾ ਮੈਂਬਰ ਵਜੋਂ ਸ਼ਾਮਿਲ ਹੋਣ ਬਾਰੇ ਜ਼ਿਕਰ ਕੀਤਾ | ਹਰਜੀਤ ਸਿੰਘ ਭੋਲੂ ਐਮ.ਸੀ. ਮੋਹਾਲੀ ਨੇ 21,000 ਰੁਪਏ ਅਤੇ ਹਰਮੋਹਿੰਦਰ ਸਿੰਘ ਰਾਜਾ ਵਿਰਕ ਨੇ 11,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ | ਡਾ. ਲਖਵੀਰ ਸਿੰਘ ਗਿੱਲ ਨੇ 5 ਵਿਦਿਆਰਥੀਆਂ ਦੀ ਫੀਸ ਚੁੱਕਣ ਦਾ ਜ਼ਿੰਮਾ ਲਿਆ, ਜਦੋਂ ਕਿ ਡਾ. ਰਜਿੰਦਰ ਸਿੰਘ ਸੋਹਲ (ਪ੍ਰੈਜ਼ੀਡੈਂਟ ਗਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪ੍ਰੈਜ਼ੀਡੈਂਟ ਪੰਜਾਬ ਗਤਕਾ ਐਸੋਸੀਏਸ਼ਨ ਪੰਜਾਬ), ਨਵਦੀਪ ਸਿੰਘ ਢਿੱਲੋਂ (ਸਾਬਕਾ ਕੌਂਸਲੇਟ ਜਨਰਲ, ਨਿਊਜ਼ੀਲੈਂਡ), ਵਜ਼ੀਰ ਸਿੰਘ (ਸੇਵਾਮੁਕਤ, ਕਮਾਂਡੈਂਟ ਪੀ.ਏ.ਪੀ.), ਸ. ਰਾਜ ਬਲਵਿੰਦਰ ਸਿੰਘ ਮਰਾੜ (ਸਾਬਕਾ ਐਸ.ਪੀ.,), ਜਤਿੰਦਰ ਸਿੰਘ ਪਿ੍ੰਸ, ਸੁਰਿੰਦਰ ਸਿੰਘ ਰਿਹਾਲ ਨੇ ਇੱਕ-ਇੱਕ ਵਿਦਿਆਰਥੀ ਦੀ ਫੀਸ ਚੁੱਕਣ ਦੀ ਜ਼ਿੰਮੇਵਾਰੀ ਲਈ ਅਤੇ ਅਲੂਮਨੀ ਮੈਂਬਰਾਂ ਵੱਲੋਂ ਕਾਲਜ ਦੇ 10 ਨੇਤਰਹੀਣ ਵਿਦਿਆਰਥੀਆਂ ਨੂੰ ਗੋਦ ਵੀ ਲਿਆ ਗਿਆ |

ਪਿਛਲੀ ਖ਼ਬਰ ਸੀ.ਐਫ.ਐਮ.ਐਸ 'ਤੇ ਲੰਬਿਤ ਫਾਇਲਾਂ ਦਾ 15 ਦਿਨਾਂ 'ਚ ਨਿਪਟਾਰਾ ਕਰਨਾ ਜ਼ਰੂਰੀ- ਸੈਣੀ ਅਗਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਔਰਤਾਂ ਦੀ ਆਰਥਿਕ ਹਾਲਤ ਹੋਵੇਗੀ ਮਜ਼ਬੂਤ- ਡਾ.ਇਸ਼ਾਂਕ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।