07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਥਾਪਰ ਇੰਸਟੀਚਿਊਟ ਦਾ ਗਲੋਬਲ ਅਕਾਦਮਿਕ ਲੀਡਰਸ਼ਿਪ ਸੰਮੇਲਨ ਸਮਾਪਤ

ਅਜੀਤ ਡੈਸਕ 14-04-2026
ਚੰਡੀਗੜ੍ਹ, 13 ਅਪ੍ਰੈਲ (ਅ.ਬ.)- ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਟੀ.ਆਈ.ਈ.ਟੀ) ਪਟਿਆਲਾ ਨੇ 11-12 ਅਪ੍ਰੈਲ ਨੂੰ ਗਲੋਬਲ ਅਕਾਦਮਿਕ ਲੀਡਰਸ਼ਿਪ ਸੰਮੇਲਨ 2026 ਉੱਚ ਸਿੱਖਿਆ ਦੇ ਭਵਿੱਖ 'ਤੇ ਦੋ ਦਿਨਾਂ ਉੱਚ-ਪ੍ਰਭਾਵੀ ਵਿਚਾਰ ਚਰਚਾ ਨਾਲ ਸਮਾਪਤ ਹੋ ਗਿਆ ¢ ਜੇ.ਡਬਲਿਊ. ਮੈਰੀਅਟ, ਚੰਡੀਗੜ੍ਹ ਅਤੇ ਪਟਿਆਲਾ ਦੇ ਟੀ.ਆਈ.ਈ.ਟੀ ਕੈਂਪਸ 'ਚ ਆਯੋਜਿਤ ਇਹ ਸੰਮੇਲਨ ਗÏਤਮ ਥਾਪਰ, ਮੈਨੇਜਿੰਗ ਟਰੱਸਟੀ, ਥਾਪਰ ਐਜੂਕੇਸ਼ਨ ਟਰੱਸਟ ਅਤੇ ਪ੍ਰਧਾਨ, ਟੀ.ਆਈ.ਈ.ਟੀ ਅਤੇ ਰਾਜੀਵ ਰੰਜਨ ਵੇਦਰਾਹ, ਮੈਂਬਰ, ਬੋਰਡ ਆਫ਼ ਗਵਰਨਰਜ਼, ਟੀ.ਆਈ.ਈ.ਟੀ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਪ੍ਰੋ. ਪਦਮਕੁਮਾਰ ਨਾਇਰ, ਵਾਈਸ ਚਾਂਸਲਰ, ਟੀ.ਆਈ.ਈ.ਟੀ , ਸਰਪ੍ਰਸਤ ਅਤੇ ਪ੍ਰੋ. ਅਜੈ ਬਾਤਿਸ਼, ਪ੍ਰੋ ਵਾਈਸ ਚਾਂਸਲਰ,ਟੀ.ਆਈ.ਈ.ਟੀ, ਸਹਿ-ਸਰਪ੍ਰਸਤ ਸਨ ¢ ਇਸ ਸੰਮੇਲਨ ਨੇ ਗਲੋਬਲ ਅਤੇ ਭਾਰਤੀ ਅਕਾਦਮਿਕ ਲੀਡਰਸ਼ਿਪ ਦੇ ਇੱਕ ਅਸਾਧਾਰਨ ਕਰਾਸ-ਸੈਕਸ਼ਨ ਨੂੰ ਇਕੱਠਾ ਕੀਤਾ - ਜਿਸ 'ਚ ਆਈ.ਆਈ.ਟੀ. (ਦਿੱਲੀ, ਗੁਹਾਟੀ, ਕਾਨਪੁਰ, ਮੰਡੀ, ਆਈ.ਐਸ.ਐਮ. ਧਨਬਾਦ), ਐਨ.ਆਈ.ਟੀ. (ਵਾਰੰਗਲ, ਮਨੀਪੁਰ, ਰਾਏਪੁਰ, ਨਾਗਾਲੈਂਡ), ਆਈ.ਆਈ.ਐਮ. ਰਾਂਚੀ, ਆਈ.ਆਈ.ਆਈ.ਟੀ. (ਗਵਾਲੀਅਰ, ਰਾਂਚੀ, ਊਨਾ), ਮੈਨਿਟ ਭੋਪਾਲ, ਆਈ.ਆਈ.ਐਸ.ਸੀ. ਬੰਗਲੌਰ, ਅਤੇ ਗੋਆ ਇੰਸਟੀਚਿਊਟ ਆਫ਼ ਮੈਨੇਜਮੈਂਟ ਦੇ ਫੈਕਲਟੀ ਅਤੇ ਡਾਇਰੈਕਟਰ ਸ਼ਾਮਿਲ ਸਨ, ਨਾਲ ਹੀ ਟਿ੍ਨਿਟੀ ਕਾਲਜ ਡਬਲਿਨ, ਯੂਨੀਵਰਸਿਟੀ ਆਫ਼ ਕੁਈਨਜ਼ਲੈਂਡ, ਤੇਲ ਅਵੀਵ ਯੂਨੀਵਰਸਿਟੀ ਅਤੇ ਵਰਜੀਨੀਆ ਟੈੱਕ ਦੀਆਂ ਅੰਤਰਰਾਸ਼ਟਰੀ ਆਵਾਜ਼ਾਂ ਵੀ ਸ਼ਾਮਿਲ ਸਨ¢ ਸੰਮੇਲਨ 'ਚ ਨੈਸ਼ਨਲ ਐਜੂਕੇਸ਼ਨਲ ਟੈਕਨਾਲੋਜੀ ਫੋਰਮ (ਆਨ.ਈ.ਟੀ.ਐਫ.) ਦੇ ਚੇਅਰਮੈਨ ਅਤੇ ਨੈਕ ਦੇ ਕਾਰਜਕਾਰੀ ਕਮੇਟੀ ਦੇ ਚੇਅਰਮੈਨ, ਪ੍ਰੋ. ਅਨਿਲ ਸਹਸ੍ਰਬੁੱਧੇ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਗੂਗਲ, ਏਟੋਸ ਅਤੇ ਅਮਰੀਕਨ ਐਕਸਪ੍ਰੈਸ ਦੇ ਸੀਨੀਅਰ ਉਦਯੋਗ ਨੇਤਾ ਸ਼ਾਮਿਲ ਹੋਏ ¢
ਪਿਛਲੀ ਖ਼ਬਰ ਪੰਜਾਬ 'ਚ ਬੇਅਦਬੀ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ ਹੋਰ ਸਖ਼ਤ- ਸੰਧਵਾਂ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਗੁਰਦੁਆਰਾ ਸ੍... ਅਗਲੀ ਖ਼ਬਰ ਕਲਗ਼ੀਧਰ ਅਕੈਡਮੀ 'ਚ ਵਿਸ਼ੇਸ਼ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।