05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਡੇਰਾਬੱਸੀ ਦੇ ਪਿੰਡ ਕਕਰਾਲੀ 'ਚ ਮਾਈਨਿੰਗ ਮਾਫ਼ੀਆ ਲਗਾਤਾਰ ਸਰਗਰਮ ਪੰਜਾਬ-ਹਰਿਆਣਾ ਦੀ ਹੱਦ 'ਤੇ ਮਾਈਨਿੰਗ ਗਰੁੱਪਾਂ ਦੀ ਆਪਸੀ ਰੰਜਿਸ਼ ਨੇ ਖੋਲ੍ਹੀ ਪੋਲ <br/>

ਅਜੀਤ ਡੈਸਕ 14-04-2026
ਡੇਰਾਬੱਸੀ, 13 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦਾ ਪਿੰਡ ਕਕਰਾਲੀ ਇਕ ਵਾਰ ਫਿਰ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸੁਰਖੀਆਂ 'ਚ ਹੈ | ਮਾਈਨਿੰਗ ਮਾਫ਼ੀਆ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਨੂੰ ਨਾ ਤਾਂ ਕਾਨੂੰਨ ਦਾ ਡਰ ਹੈ ਅਤੇ ਨਾ ਹੀ ਲੋਕਾਂ ਦੀ ਜਾਨ ਦੀ ਪ੍ਰਵਾਹ ਹੈ | ਬੀਤੀ ਰਾਤ ਘੱਗਰ ਨਦੀ 'ਚ ਮਾਈਨਿੰਗ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਹਰਿਆਣਾ ਵੱਲ ਦੀ ਮਾਈਨਿੰਗ ਟੀਮ ਨੇ ਛਾਪੇਮਾਰੀ ਕੀਤੀ ਤਾਂ ਉਥੇ ਹੜਕੰਪ ਮਚ ਗਿਆ | ਮਾਈਨਿੰਗ ਮਾਫ਼ੀਆ ਦੇ ਕਰਿੰਦੇ ਆਪਣੇ ਟਰੈਕਟਰ-ਟਰਾਲੀਆਂ ਸਮੇਤ ਪਿੰਡ ਦੀਆਂ ਤੰਗ ਗਲੀਆਂ 'ਚ ਇੰਨੀ ਤੇਜ਼ ਰਫ਼ਤਾਰ ਨਾਲ ਫ਼ਰਾਰ ਹੋਏ ਕਿ ਜੇਕਰ ਕੋਈ ਰਾਹਗੀਰ ਅੱਗੇ ਆ ਜਾਂਦਾ ਤਾਂ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ | ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਅਤੇ ਹਰਿਆਣਾ ਦੀ ਹੱਦ 'ਤੇ ਵਗਦੀ ਘੱਗਰ ਨਦੀ 'ਚ ਦੋਵਾਂ ਰਾਜਾਂ ਦੇ ਮਾਈਨਿੰਗ ਗਰੁੱਪਾਂ ਦੀ ਆਪਸੀ ਰੰਜਿਸ਼ ਹੁਣ ਜਨਤਕ ਹੋ ਚੁੱਕੀ ਹੈ | ਜਦੋਂ ਹਰਿਆਣਾ ਵਾਲੇ ਮਾਈਨਿੰਗ ਕਰਦੇ ਹਨ ਤਾਂ ਪੰਜਾਬ ਵਾਲੇ ਸੂਚਨਾ ਦਿੰਦੇ ਹਨ ਅਤੇ ਜਦੋਂ ਪੰਜਾਬ ਵਾਲੇ ਮੈਦਾਨ 'ਚ ਉਤਰਦੇ ਹਨ ਤਾਂ ਦੂਜੀ ਧਿਰ ਹਰਿਆਣਾ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਦਿੰਦੀ ਹੈ, ਜਿਸ ਕਾਰਨ ਲਗਾਤਾਰ ਇਲਾਕੇ 'ਚ ਤਣਾਅ ਅਤੇ ਭਾਜੜਾਂ ਵਾਲਾ ਮਾਹੌਲ ਬਣਿਆ ਰਹਿੰਦਾ ਹੈ | ਜਾਣਕਾਰੀ ਮੁਤਾਬਿਕ ਪਿੰਡ ਕਕਰਾਲੀ ਇਸ ਵੇਲੇ ਨਾਜਾਇਜ਼ ਮਾਈਨਿੰਗ ਦੇ ਗੜ੍ਹ ਵਜੋਂ ਪੰਜਾਬ ਦੀ ਨੰਬਰ ਵਨ ਲਿਸਟ 'ਤੇ ਆ ਚੁੱਕਾ ਹੈ | ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਾਜ਼ਾ ਵੀਡੀਓਜ਼ ਨੇ ਮਾਫ਼ੀਆ ਦੇ ਮਨਸੂਬਿਆਂ ਨੂੰ ਜੱਗ-ਜ਼ਾਹਿਰ ਕਰ ਦਿੱਤਾ ਹੈ | ਹਾਲਾਂਕਿ ਮਾਈਨਿੰਗ ਵਿਭਾਗ ਦੇ ਐਕਸੀਅਨ ਦਾ ਕਹਿਣਾ ਹੈ ਕਿ ਇਹ ਵੀਡੀਓਜ਼ ਸਰਦ ਰੁੱਤ ਦੀਆਂ ਹੋ ਸਕਦੀਆਂ ਹਨ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਛਾਪੇਮਾਰੀ ਸਿਰਫ ਦਿਖਾਵਾ ਸਾਬਿਤ ਹੋ ਰਹੀ ਹੈ ਕਿਉਂਕਿ ਕਾਰਵਾਈ ਤੋਂ ਕੁਝ ਸਮੇਂ ਬਾਅਦ ਹੀ ਮਾਈਨਿੰਗ ਮੁੜ ਸ਼ੁਰੂ ਹੋ ਜਾਂਦੀ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਖਤਰਨਾਕ ਖੇਡ ਨੂੰ ਪੱਕੇ ਤੌਰ 'ਤੇ ਬੰਦ ਕਰਵਾਇਆ ਜਾਵੇ |
ਵਿਭਾਗ ਨੇ ਵੀਡੀਓ ਨੂੰ ਦੱਸਿਆ ਪੁਰਾਣਾ
ਦੂਜੇ ਪਾਸੇ ਮਾਈਨਿੰਗ ਵਿਭਾਗ ਦੇ ਐਕਸੀਅਨ ਆਰੂਸ਼ ਦਾ ਦਾਅਵਾ ਹੈ ਕਿ ਉਹ ਲਗਾਤਾਰ ਨਿਗਰਾਨੀ ਕਰ ਰਹੇ ਹਨ ਅਤੇ ਬੀਤੀ ਰਾਤ ਵੀ ਉਨ੍ਹਾਂ ਦੀ ਟੀਮ ਨੇ ਘੱਗਰ 'ਚ ਸਰਚ ਆਪ੍ਰੇਸ਼ਨ ਚਲਾਇਆ ਸੀ | ਵਿਭਾਗ ਵਲੋਂ ਹੁਣ ਆਪਣੀ ਟੀਮ ਨੂੰ ਹੋਰ ਵੀ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਭੱਜਣ ਵਾਲੇ ਮਾਈਨਿੰਗ ਮਾਫ਼ੀਆ ਨੂੰ ਮੌਕੇ 'ਤੇ ਹੀ ਕਾਬੂ ਕੀਤਾ ਜਾ ਸਕੇ |

ਪਿਛਲੀ ਖ਼ਬਰ ਡੰਪਿੰਗ ਗਰਾਊਾਡ ਖ਼ਿਲਾਫ਼ ਜਾਰੀ ਧਰਨੇ ਕਾਰਨ ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰ ਸਿਆਸੀ ਅਖਾੜੇ 'ਚ ਤਬਦੀਲ ਹੁੰਦਾ ਜਾ ਰਿਹੈ... ਅਗਲੀ ਖ਼ਬਰ ਡੱਡੂਮਾਜਰਾ ਡੰਪਿੰਗ ਗਰਾਊਾਡ ਸਾਫ ਕਰਨ ਨੂੰ ਲੈ ਕੇ ਮੇਅਰ ਨੇ ਅਪਣਾਇਆ ਸਖ਼ਤ ਰੁਖ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।