05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਨਵ-ਨਿਯੁਕਤ ਚੇਅਰਪਰਸਨ ਤੇ ਉਪ ਚੇਅਰਪਰਸਨ ਦਾ ਤਾਜਪੋਸ਼ੀ ਸਮਾਰੋਹ ਕਰਵਾਇਆ <br/>

ਅਜੀਤ ਡੈਸਕ 14-04-2026
ਮਾਜਰੀ, 13 ਅਪੈ੍ਰਲ (ਕੁਲਵੰਤ ਸਿੰਘ ਧੀਮਾਨ)-ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਾਜਰੀ ਦੇ ਦਫ਼ਤਰ ਵਿਖੇ ਬਲਾਕ ਸੰਮਤੀ ਮਾਜਰੀ ਦੇ ਨਵ-ਨਿਯੁਕਤ ਚੇਅਰਪਰਸਨ ਤੇ ਉਪ ਚੇਅਰਪਰਸਨ ਦਾ ਤਾਜਪੋਸ਼ੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ, ਉਪਰੰਤ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਅਜਮੇਰ ਸਿੰਘ ਖੇੜਾ ਵਲੋਂ ਹਾਜ਼ਰ ਸੰਗਤਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਬਲਾਕ ਸੰਮਤੀ ਮਾਜਰੀ ਦੇ ਨਵ-ਨਿਯੁਕਤ ਚੇਅਰਪਰਸਨ ਤੇ ਉਪ ਚੇਅਰਪਰਸਨ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਣਗੇ | ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਹਲਕਾ ਖਰੜ ਦੇ ਇੰਚਾਰਜ ਰਵਿੰਦਰ ਸਿੰਘ ਖੇੜਾ ਅਤੇ ਹਰਦੀਪ ਸਿੰਘ ਖਿਜ਼ਰਾਬਾਦ ਵਲੋਂ ਨਵ-ਨਿਯੁਕਤ ਚੇਅਰਪਰਸਨ ਬਿਮਲਾ ਅਤੇ ਉਪ ਚੇਅਰਪਰਸਨ ਜਸਵੀਰ ਕੌਰ ਦਾ ਸਿਰੋਪਾਓ ਭੇਟ ਕਰਕੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਮੀਆਂਪੁਰ, ਦਿਹਾਤੀ ਪ੍ਰਧਾਨ ਸ਼ਿਆਮ ਲਾਲ ਗੂੜ੍ਹਾ, ਸੁਖਵਿੰਦਰ ਸਿੰਘ ਛਿੰਦੀ, ਭਾਈ ਹਰਜੀਤ ਸਿੰਘ ਹਰਮਨ, ਜਸਪਾਲ ਸਿੰਘ ਖਿਜ਼ਰਾਬਾਦ, ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਫਾਟਵਾਂ, ਜਰਨੈਲ ਸਿੰਘ ਖਿਜ਼ਰਾਬਾਦ, ਗੁਰਧਿਆਨ ਸਿੰਘ ਨਵਾਂਗਰਾਓਾ, ਸਾਬਕਾ ਸਰਪੰਚ ਮਨਮੋਹਣ ਸਿੰਘ ਮੋਹਣੀ ਬੜੌਦੀ, ਨੰਬਰਦਾਰ ਗੁਰਦੀਪ ਸਿੰਘ ਹੁਸ਼ਿਆਰਪੁਰ, ਬਲਵੀਰ ਸਿੰਘ ਢਕੌਰਾ ਕਲਾਂ, ਅਮਰਜੀਤ ਸਿੰਘ ਗੋਲਡੀ ਕੰਸਾਲਾ, ਯਾਦਵਿੰਦਰ ਸਿੰਘ ਮਾਣਕਪੁਰ ਸ਼ਰੀਫ, ਗੁਰਵਿੰਦਰ ਕੌਰ ਸੰਮਤੀ ਮੈਂਬਰ ਖਿਜ਼ਰਾਬਾਦ, ਰੁਲਦਾ ਰਾਮ ਮਾਜਰੀ, ਰੁਪਿੰਦਰ ਕੌਰ ਖੇੜਾ, ਅਵਤਾਰ ਸਿੰਘ ਸੁਲੇਮਪੁਰ, ਕੇਸਰ ਸਿੰਘ ਗੋਚਰ, ਸੁਖਚੈਨ ਸਿੰਘ ਮਾਜਰੀ, ਗੁਲਜਾਰ ਸਿੰਘ ਖੇੜਾ, ਰਣਜੀਤ ਸਿੰਘ ਦੁਸਾਰਨਾ, ਜਸਪਾਲ ਸਿੰਘ ਮਾਵੀ, ਹੰਸਰਾਜ ਕਰੌਰਾਂ, ਸਾਬਕਾ ਸੰਮਤੀ ਮੈਂਬਰ ਰਵਿੰਦਰ ਸਿੰਘ ਸਿਊਾਕ, ਸਾਬਕਾ ਸੰਮਤੀ ਮੈਂਬਰ ਸੰਦੀਪ ਸਿੰਘ, ਗੁਰਿੰਦਰ ਸਿੰਘ ਬਾਟੀ, ਰਾਣਾ ਨਿਰਪਾਲ ਸਿੰਘ ਸਰਪੰਚ ਖਿਜ਼ਰਾਬਾਦ ਤੇ ਬਲਜਿੰਦਰ ਸਿੰਘ ਭੇਲੀ ਪੰਚ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਡੱਡੂਮਾਜਰਾ ਡੰਪਿੰਗ ਗਰਾਊਾਡ ਸਾਫ ਕਰਨ ਨੂੰ ਲੈ ਕੇ ਮੇਅਰ ਨੇ ਅਪਣਾਇਆ ਸਖ਼ਤ ਰੁਖ <br/> ਅਗਲੀ ਖ਼ਬਰ ਹਰਿਆਣਾ 'ਚ ਮਿਊਾਸੀਪਲ ਤੇ ਪੰਚਾਇਤੀ ਉਪ-ਚੋਣਾਂ ਲਈ 10 ਮਈ ਨੂੰ ਪੈਣਗੀਆਂ ਵੋਟਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।