20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਖਰੜ ਤੇ ਮੋਹਾਲੀ ਰੀਅਲ ਅਸਟੇਟ ਦਾ ਕਾਰੋਬਾਰ ਕਰਨ ਵਾਲਿਆਂ ਲਈ ਹੱਬ ਬਣਿਆ-ਬੰਟੀ, ਸੋਮ, ਹੈਪੀ ਪੰਜਾਬ ਸਮੇਤ ਬਾਹਰਲੇ ਸੂਬਿਆਂ ਤੋਂ ਵੀ ਲੋਕ ਖਰੜ ਮੋਹਾਲੀ ਨੂੰ ਦੇ ਰਹੇ ਹਨ ਤਰਜੀਹ <br/>

ਰੀਅਲ ਅਸਟੇਟ ਦੇ ਕੰਮ ਬਾਰੇ ਜਾਣਕਾਰੀ ਦਿੰਦੇ ਸ਼ੇਰ ਸਿੰਘ ਖਰੜ, ਗੁਰਵਿੰਦਰ ਸਿੰਘ ਹੈਪੀ ਮੋਹਾਲੀ, ਤਰਸੇਮ ਸਿੰਘ ਮੱਲਾ, ਰਣਵਿੰਦਰ ਸਿੰਘ ਰਾਣੂੰ ਗਿੱਲ, ਭੁਪਿੰਦਰ ਸਿੰਘ ਬਬਲੂ, ਬੰਟੀ ਤੇ ਹੋਰ | ਤਸਵੀਰ: ਅਸ਼ੋਕ ਬਾਂਸਲ <br/> 13-04-2026
ਮੋਗਾ, 12 ਅਪ੍ਰੈਲ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਮੋਹਾਲੀ ਤੇ ਖਰੜ ਤੋਂ ਰੀਅਲ ਅਸਟੇਟ ਦੇ ਕਾਰੋਬਾਰ ਕਰਨ ਵਾਲੇ ਬਿਜ਼ਨਸਮੈਨ ਅੱਜ ਮੋਗਾ ਵਿਖੇ ਇਕ ਸਮਾਗਮ 'ਚ ਸ਼ਿਰਕਤ ਕਰਨ ਲਈ ਪੁੱਜੇ | ਇਸ ਮੌਕੇ ਉਨ੍ਹਾਂ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਮੋਹਾਲੀ ਤੇ ਖਰੜ 'ਚ ਰੀਅਲ ਅਸਟੇਟ ਦਾ ਕੰਮ ਬਹੁਤ ਜ਼ੋਰ ਨਾਲ ਚੱਲ ਰਿਹਾ ਤੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਲੋਕ ਵੀ ਖਰੜ ਮੋਹਾਲੀ ਨੂੰ ਤਰਜੀਹ ਦੇ ਰਹੇ ਹਨ ਤੇ ਹੁਣ ਹੱਬ ਬਣ ਗਿਆ ਹੈ ਤੇ ਜਦੋਂ ਦੀ ਭਗਵੰਤ ਮਾਨ ਸਰਕਾਰ ਹੋਂਦ ਵਿਚ ਆਈ ਹੈ, ਉਸ ਤੋਂ ਬਾਅਦ ਰੀਅਲ ਅਸਟੇਟ ਦੇ ਕੰਮ ਨੂੰ ਬੜਾ ਵੱਡਾ ਹੁੰਗਾਰਾ ਮਿਲਿਆ | ਉਨ੍ਹਾਂ ਕਿਹਾ ਕਿ ਪਹਿਲਾਂ ਰੀਅਲ ਅਸਟੇਟ ਦਾ ਕੰਮ ਘੱਟ ਸੀ ਪਰ ਹੁਣ ਹਰਿਆਣਾ, ਹਿਮਾਚਲ ਤੇ ਹੋਰਨਾਂ ਸੂਬਿਆਂ ਤੋਂ ਵੀ ਲੋਕ ਖਰੜ ਤੇ ਮੋਹਾਲੀ ਘਰੇਲੂ ਪਲਾਟ ਤੇ ਕਮਰਸ਼ੀਅਲ ਪਲਾਟ ਲੈਣ ਨੂੰ ਤਰਜੀਹ ਦੇ ਰਹੇ ਹਨ ਅਤੇ ਉਹ ਜਿੱਥੇ ਪਲਾਟ ਖ਼ਰੀਦ ਰਹੇ ਹਨ, ਉੱਥੇ ਸ਼ੋਅ ਰੂਮ ਤੇ ਕਮਰਸ਼ੀਅਲ ਪਲਾਟ ਵੀ ਖ਼ਰੀਦ ਕਰ ਰਹੇ ਹਨ ਤੇ ਵੱਡੇ ਪੱਧਰ 'ਤੇ ਆਪਣੀ ਇਨਵੈਸਟਮੈਂਟ ਕਰ ਰਹੇ ਹਨ ਜਿਸ ਨਾਲ ਮੋਹਾਲੀ ਤੇ ਖਰੜ ਵਿਖੇ ਜਲਦੀ ਹੋਰ ਨਵੇਂ ਆਊਟਲੈਟ ਖੁੱਲ੍ਹਣ ਜਾ ਰਹੇ ਹਨ | ਇਸ ਮੌਕੇ ਪੀ.ਐਸ.ਪੀ. ਗਰੁੱਪ ਦੇ ਡਾਇਰੈਕਟਰ ਸ਼ੇਰ ਸਿੰਘ ਖਰੜ ਜਿਨ੍ਹਾਂ ਦਾ ਟੋਲ ਟੈਕਸ ਖਰੜ ਵਿਖੇ ਵੱਡਾ ਪ੍ਰੋਜੈਕਟ ਕਮਰਸ਼ੀਅਲ ਬਣ ਰਿਹਾ ਤੇ ਬੰਟੀ, ਸੋਮ ਆਸਟ੍ਰੇਲੀਆ, ਸੈਂਟ ਜੋਸਫ ਸਕੂਲ ਮੋਹਾਲੀ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਹੈਪੀ ਤੇ ਗਰੀਨ ਸਿਟੀ ਦੇ ਮਾਲਕ ਨਾਲ ਆਏ ਸਨ | ਇਨ੍ਹਾਂ ਨੇ ਹੈਪੀ ਹੋਮ ਦਾ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ | ਇਸ ਮੌਕੇ ਚੁੰਨੀ ਪਿੰਡ ਦੇ ਸਾਬਕਾ ਸਰਪੰਚ ਬਿੱਟੂ, ਐਡਵੋਕੇਟ ਰਣਵਿੰਦਰ ਸਿੰਘ ਰਾਣੂੰ ਗਿੱਲ, ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ ਤਰਸੇਮ ਸਿੰਘ ਮੱਲਾ, ਭੁਪਿੰਦਰ ਸਿੰਘ ਬਬਲੂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕਾਰ 'ਚੋਂ 4 ਜ਼ਿੰਦਾ ਕਾਰਤੂਸ ਸਮੇਤ 0.32 ਬੋਰ ਦਾ ਲੋਡਡ ਦੇਸੀ ਪਿਸਤੌਲ ਬਰਾਮਦ ਜਲੰਧਰ ਦਾ ਰਹਿਣ ਵਾਲਾ ਹੈ ਕਾਰ ਚਾਲਕ ਅਗਲੀ ਖ਼ਬਰ ਹੁਣ ਰਾਤ 'ਚ ਵੀ ਰੌਸ਼ਨ ਰਹਿਣਗੇ ਸੈਕਟਰ 20 ਅਤੇ 30 ਦੇ ਪਾਰਕ ਮਨੀਸ਼ ਤਿਵਾੜੀ ਵਲੋਂ ਕੀਤਾ ਗਿਆ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।