20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੱਭਿਆਚਾਰਕ ਵਿਰਸੇ ਤੋਂ ਅਜੋਕੀ ਪੀੜ੍ਹੀ ਨੂੰ ਜਾਣੂ ਕਰਵਾਉਣਾ ਸਮੇਂ ਦੀ ਲੋੜ- ਖੁੱਡੀਆਂ

ਚੰਡੀਗੜ੍ਹ ਦੀ ਝੀਲ ਵਿਖੇ 'ਵਿਸਾਖੀ ਮੇਲੇ' ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ, ਨਾਲ ਗਾਇਕ ਹਰਦੀਪ, ਆਲਮਜੀਤ ਸਿੰਘ ਮਾਨ, ਬਲਵਿੰਦਰ ਸਿੰਘ, ਜਲੋਟਾ, ਬਲਕਾਰ ਸਿੱਧੂ, ਦਰਸ਼ਨ ਔਲਖ ਅਤੇ ਹੋਰ | ਤਸਵੀਰ : ਗੁਰਿੰਦਰ ਸਿੰਘ <br/> 13-04-2026
ਚੰਡੀਗੜ੍ਹ, 12 ਅਪ੍ਰੈਲ (ਅਜਾਇਬ ਸਿੰਘ ਔਜਲਾ) – ਨਗਰ ਨਿਗਮ, ਚੰਡੀਗੜ੍ਹ ਅਤੇ ਉੱਤਰੀ ਖੇਤਰ ਸੱਭਿਆਚਾਰਕ ਖੇਤਰ, ਪਟਿਆਲਾ ਦੇ ਸਹਿਯੋਗ ਨਾਲ ਚੰਨੀ ਸੱਭਿਆਚਾਰਕ ਮੰਚ, ਜੁਗਨੀ ਕਲਚਰਲ ਅਤੇ ਯੂਥ ਵੈੱਲਫੇਅਰ ਕਲੱਬ ਅਤੇ ਪੰਜਾਬੀ ਕਲਾ ਕੇਂਦਰ ਵਲੋਂ ਸਾਂਝੇ ਤੌਰ 'ਤੇ ਸੈਕਟਰ-42 ਝੀਲ 'ਤੇ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਪਦਿਲਕਸ਼ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਮੰਤਰੀ, ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬੀ ਵਿਰਸੇ ਦੀ ਸੰਭਾਲ ਕਰ ਰਹੇ ਕਲੱਬਾਂ ਦੇ ਯੋਗਦਾਨ ਦਾ ਵਰਣਨ ਕੀਤਾ ਅਤੇ ਉਨ੍ਹਾਂ ਕਿਹਾ ਕਿ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਅਜੋਕੀ ਪੀੜ੍ਹੀ ਨੂੰ ਜਾਣੂੰ ਕਰਵਾਉਣਾ ਸਮੇਂ ਦੀ ਲੋੜ ਹੈ | ਇਹ ਪ੍ਰੋਗਰਾਮ ਮਰਹੂਮ ਫ਼ਨਕਾਰ ਮੁੰਦਰੀ ਰਾਮ, ਬਚਨ ਰਾਮ, ਕਰਮਜੀਤ ਸਿੰਘ ਬੱਗਾ, ਹਰਿੰਦਰ ਪਾਲ ਸਿੰਘ ਅਤੇ ਨਰਿੰਦਰ ਬਿੱਲਾ ਦੀ ਯਾਦ 'ਚ ਕਰਵਾਇਆ ਗਿਆ | ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਖੇਤਰਾਂ ਵਿਚ ਪਾਏ ਯੋਗਦਾਨਾਂ ਕਰਕੇ ਪ੍ਰਸਿੱਧ ਗਾਇਕ ਅਤੇ ਪੰਜਾਬੀ ਲੋਕ ਗਾਇਕ ਕਲਾ ਮੰਚ ਚੰਡੀਗੜ੍ਹ ਦੇ ਚੇਅਰਮੈਨ ਹਰਦੀਪ , ਅਦਾਕਾਰ ਸੁਵਿੰਦਰ ਮਾਹਲ ਅਤੇ ਅਦਾਕਾਰਾ ਅਨੀਤਾ ਸਬਦੀਸ਼ ਨੂੰ ਸਨਮਾਨਿਤ ਕੀਤਾ ਗਿਆ | ਸਨਮਾਨਿਤ ਉਪਰੰਤ ਗਾਇਕ ਹਰਦੀਪ ਨੇ ਆਪਣੇ ਮਕਬੂਲ ਗੀਤ 'ਹਾਣੀਆਂ ਦੇ ਹਾਣੀਆ' ਅਤੇ ਗੀਤ 'ਸ਼ਹਿਰ ਪਟਿਆਲੇ ਦੇ' ਗੀਤ ਗਾ ਕੇ ਆਪਣੀ ਚੰਗੀ ਬੱਲੇ ਬੱਲੇ ਕਰਵਾਈ | ਇਸੇ ਦੌਰਾਨ ਜਗਜੀਤ ਵਡਾਲੀ, ਓਮਿੰਦਰ ਓਮਾ, ਲਖਵੀਰ ਸਿੰਘ ਲੱਖੀ, ਗਾਇਕਾ ਗੁਰਮੀਤ ਕੁਲਾਰ, ਗਾਇਕਾ ਸਰਵੀ ਰਤਨ, ਸਾਹਿਬ ਸਿੰਘ, ਕੁਲਵੰਤ ਮਨਾਣਾ, ਗਾਇਕ ਸਰਬੰਸ ਪ੍ਰਤੀਕ ਨੇ ਗਾਇਕੀ ਅਤੇ ਗੈਰੀ ਗਿੱਲ ਵਲੋਂ 'ਜਿਊਣਾ ਮੌੜ' ਦੀ ਪੇਸ਼ਕਾਰੀ ਵੀ ਸਰੋਤਿਆਂ ਨੇ ਮਾਣੀ | ਨੇਤਰਹੀਣ ਬੱਚਿਆਂ ਵੱਲੋ ਲਾਈਵ ਬੈਂਡ ਨਾਲ ਵੱਖ-ਵੱਖ ਪੰਜਾਬੀ ਗੀਤਾਂ ਦੇ ਅੰਤਰੇ ਗਾ ਕੇ ਪ੍ਰੋਗਰਾਮ ਨੂੰ ਸਰੋਤਿਆਂ ਦੀ ਪਸੰਦ ਬਣਾਇਆ | ਹਾਸਰਸ ਦੇ ਪ੍ਰਸਿੱਧ ਕਲਾਕਾਰ ਮਲੰਗਾ ਅਤੇ ਪਤੰਗਾ ਵਲੋਂ ਦਿੱਤੀ ਗਈ ਭੰਡਾਂ ਦੀ ਪੇਸ਼ਕਾਰੀ ਵੀ ਖੂਬ ਰਹੀ | ਮੋਹਾਲੀ ਗਤਕਾ ਐਸੋਸੀਏਸ਼ਨ ਵਲੋਂ ਗਤਕੇ ਅਤੇ ਅਜੀਤ ਭੰਗੜਾ ਅਕੈਡਮੀ, ਲੁੱਡੀ ਪੇਸ਼ਕਾਰੀ ਨੇ ਚੰਗਾ ਰੰਗ ਬੰਨਿ੍ਹਆ | ਇਹ ਵਿਸਾਖੀ ਮੇਲਾ ਆਲਮਜੀਤ ਸਿੰਘ ਮਾਨ ਉੱਘੇ ਸਮਾਜ ਸੇਵੀ (ਸਟੇਟ ਅਵਾਰਡੀ) ਦੀ ਸਰਪ੍ਰਸਤੀ ਵਿਚ ਹੋਇਆ | ਇਸ ਮੌਕੇ ਸੋਨੂੰ ਪ੍ਰਧਾਨ, ਨਰਿੰਦਰ ਪਾਲ ਨੀਨਾ, ਸੁਖਬੀਰ ਪਾਲ ਕੌਰ, ਅਨੁਰੀਤ, ਦਰਸ਼ਨ ਔਲਖ, ਪੀਟਰ ਸੋਢੀ, ਮਲਕੀਤ ਔਜਲਾ, ਗੁਰਮੀਤ ਸਿੰਗਲ, ਬਲਵਿੰਦਰ ਸਿੰਘ ਸੈਣੀ, ਦਵਿੰਦਰ ਸਿੰਘ ਜੁਗਨੀ, ਸਵਰਨ ਸਿੰਘ ਚੰਨੀ, ਬਲਕਾਰ ਸਿੱਧੂ, ਚਰਨਜੀਤ ਸਿੰਘ ਚੰਨੀ, ਰੁਪਿੰਦਰਪਾਲ ਰੂਪੀ, ਨਰੇਸ਼ ਕੁਮਾਰ, ਇੰਸਪੈਕਟਰ ਬਲਵਿੰਦਰ ਸਿੰਘ, ਰੌਸ਼ਨ ਸਿੰਘ, ਸਮਸ਼ੇਰ ਸਿੰਘ, ਨਰਿੰਦਰ ਸਿੰਘ, ਤੇਜਿੰਦਰ ਸਿੰਘ, ਜਗਤਾਰ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਰਹੇ | ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਰਫੀ ਅਵੀਰਾਜ਼ ਵਲੋਂ ਬਾਖੂਬੀ ਕੀਤਾ ਗਿਆ |
ਪਿਛਲੀ ਖ਼ਬਰ ਹੁਣ ਰਾਤ 'ਚ ਵੀ ਰੌਸ਼ਨ ਰਹਿਣਗੇ ਸੈਕਟਰ 20 ਅਤੇ 30 ਦੇ ਪਾਰਕ ਮਨੀਸ਼ ਤਿਵਾੜੀ ਵਲੋਂ ਕੀਤਾ ਗਿਆ ਉਦਘਾਟਨ <br/> ਅਗਲੀ ਖ਼ਬਰ 6.56 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।