21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਐਫ. ਸੀ. ਆਈ. ਦੀ ਕੇਂਦਰੀ ਟੀਮ ਵਲੋਂ ਲਾਲੜੂ ਅਨਾਜ ਮੰਡੀ ਦਾ ਦੌਰਾ <br/>

ਦਾਣਾ ਮੰਡੀ ਲਾਲੜੂ ਦਾ ਦੌਰਾ ਕਰਦੇ ਹੋਏ ਕੇਂਦਰੀ ਟੀਮ ਦੇ ਅਧਿਕਾਰੀ | ਤਸਵੀਰ : ਰਾਜਬੀਰ ਸਿੰਘ <br/> 13-04-2026
ਲਾਲੜੂ, 12 ਅਪ੍ਰੈਲ (ਰਾਜਬੀਰ ਸਿੰਘ)-ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫ. ਸੀ. ਆਈ.) ਦੀ ਕੇਂਦਰੀ ਟੀਮ ਵਲੋਂ ਲਾਲੜੂ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੇ ਸੈਂਪਲ ਭਰੇ ਗਏ | ਇਸ ਮੌਕੇ ਉਨ੍ਹਾਂ ਨਾਲ ਫੂਡ ਸਪਲਾਈ ਐਂਡ ਪਬਲਿਕ ਵੰਡ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਸਥਾਨਕ ਮਾਰਕੀਟ ਕਮੇਟੀ ਮੁਲਾਜ਼ਮ ਤੇ ਆੜ੍ਹਤੀਏ ਵੀ ਹਾਜ਼ਰ ਸਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਫ. ਸੀ. ਆਈ. ਦੇ ਕੁਆਲਿਟੀ ਮੈਨੇਜਰ ਮੋਹਨ ਲਾਲ ਨੇ ਦੱਸਿਆ ਕਿ ਕੇਂਦਰੀ ਟੀਮ ਵਲੋਂ ਸਾਰੇ ਪੰਜਾਬ ਵਿਚ ਮੰਡੀਆਂ ਦਾ ਦੌਰਾ ਕਰ ਕੇ ਕਣਕ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਇਸੇ ਲੜੀ ਤਹਿਤ ਅੱਜ ਲਾਲੜੂ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਟੀਮ ਵਿਚ ਕੇਂਦਰ ਦੇ ਦੋ ਮੈਂਬਰ ਸ਼ਾਮਿਲ ਸਨ ਅਤੇ ਇਸ ਦੌਰਾਨ ਟੀਮ ਵਲੋਂ ਕਰੀਬ ਅੱਧੀ ਦਰਜਨ ਢੇਰੀਆਂ ਵਿਚਲੀ ਕਣਕ ਦੇ ਸੈਂਪਲ ਭਰੇ ਗਏ | ਉਨ੍ਹਾਂ ਕਿਹਾ ਕਿ ਟੀਮ ਵਲੋਂ ਜਲਦ ਹੀ ਸਾਰੀ ਸੈਂਪਲਿੰਗ ਦੀ ਜਾਂਚ ਕਰਕੇ ਰਿਪੋਰਟ ਸਾਂਝੀ ਕੀਤੀ ਜਾਵੇਗੀ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਉਨ੍ਹਾਂ ਨਾਲ ਮੰਡੀਕਰਨ ਸਭਾ ਦੇ ਮੈਨੇਜਰ ਗੁਰਜਿੰਦਰ ਸਿੰਘ ਤੇ ਮਾਰਕੀਟ ਕਮੇਟੀ ਲਾਲੜੂ ਦੇ ਮੰਡੀ ਸੁਪਰਵਾਈਜ਼ਰ ਜਗਦੀਪ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ 6.56 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ <br/> ਅਗਲੀ ਖ਼ਬਰ ਬਲਾਕ ਕਾਂਗਰਸ ਖਮਾਣੋਂ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।