13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦੁਸ਼ਯੰਤ ਚੌਟਾਲਾ ਨੇ ਸਰਕਾਰ 'ਤੇ ਹਮਲਾ ਕਰਦਿਆਂ ਕਣਕ ਦੀ ਖ਼ਰੀਦ, ਮਜ਼ਦੂਰੀ ਤੇ ਬੈਂਕ ਐਫ. ਡੀ. ਘੁਟਾਲੇ ਸੰਬੰਧੀ ਸਵਾਲ ਚੁੱਕੇ <br/>

ਅਜੀਤ ਡੈਸਕ 11-04-2026
ਪੰਚਕੂਲਾ, 10 ਅਪ੍ਰੈਲ (ਕਪਿਲ)-ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਦੇ ਆਗੂ ਦੁਸ਼ਯੰਤ ਚੌਟਾਲਾ ਨੇ ਪੰਚਕੂਲਾ ਵਿਖੇ ਸੱਦੇ ਗਏ ਪੱਤਰਕਾਰ ਸੰਮੇਲਨ ਦੌਰਾਨ ਹਰਿਆਣਾ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਣਕ ਦੀ ਖ਼ਰੀਦ, ਮਜ਼ਦੂਰੀ ਦਰਾਂ ਅਤੇ ਬੈਂਕ ਐਫ. ਡੀ. ਘੁਟਾਲੇ ਸੰਬੰਧੀ ਗੰਭੀਰ ਸਵਾਲ ਚੁੱਕੇ | ਉਨ੍ਹਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਅਪੀਲ ਕੀਤੀ ਕਿ ਇਨ੍ਹਾਂ ਮਾਮਲਿਆਂ 'ਚ ਤੁਰੰਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ 'ਕਲੱਸਟਰ ਲੋਸ' ਕਾਰਨ ਇਸ ਵਾਰ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜੇਕਰ ਹੁਣ ਤੱਕ 3.92 ਲੱਖ ਮੀਟਿ੍ਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ ਤਾਂ ਤੁਰੰਤ ਕਿਸਾਨਾਂ ਦੇ ਖਾਤਿਆਂ 'ਚ ਲਗਭਗ 1000 ਕਰੋੜ ਰੁ. ਪਾਏ ਜਾਣ | ਉਨ੍ਹਾਂ ਮੰਡੀਆਂ 'ਚ ਕਿਸਾਨਾਂ ਦੀ ਫ਼ਸਲ ਨੂੰ ਦਾਣੇ ਦੀ ਚਮਕ ਜਾਂ ਕਾਲੇਪਣ ਦੇ ਬਹਾਨੇ ਨਾ ਖ਼ਰੀਦੇ ਜਾਣ ਦੇ ਮਾਮਲੇ 'ਤੇ ਵੀ ਇਤਰਾਜ ਜਤਾਇਆ ਅਤੇ ਆਉਣ ਵਾਲੀ ਬਾਰਿਸ਼ ਨੂੰ ਦੇਖਦੇ ਹੋਏ ਮੰਡੀਆਂ 'ਚ ਪਈ ਫ਼ਸਲ ਨੂੰ ਜਲਦ ਤੋਂ ਜਲਦ ਸਰਕਾਰੀ ਗੁਦਾਮਾਂ ਤੱਕ ਪਹੁੰਚਾਉਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਗਭਗ 17.5 ਲੱਖ ਮੀਟਿ੍ਕ ਟਨ ਫ਼ਸਲ ਮੰਡੀਆਂ 'ਚ ਪਹੁੰਚ ਚੁੱਕੀ ਹੈ | ਇਸੇ ਦੌਰਾਨ ਮਜ਼ਦੂਰੀ ਦਰਾਂ 'ਤੇ ਗੱਲਬਾਤ ਕਰਦਿਆਂ ਚੌਟਾਲਾ ਨੇ ਕਿਹਾ ਕਿ ਸਰਕਾਰ ਵਲੋਂ ਘੱਟੋ-ਘੱਟ ਮਜ਼ਦੂਰੀ ਵਧਾਉਣ ਦਾ ਫ਼ੈਸਲਾ ਸਵਾਗਤਯੋਗ ਹੈ, ਪਰ ਜੇਕਰ ਇਸ ਨੂੰ ਪਰਿਵਾਰ ਪਛਾਣ ਪੱਤਰ ਨਾਲ ਜੋੜਿਆ ਗਿਆ ਤਾਂ ਲੱਖਾਂ ਮਜ਼ਦੂਰ ਬੀ. ਪੀ. ਐਲ. ਸ਼੍ਰੇਣੀ ਤੋਂ ਬਾਹਰ ਹੋ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਸਰਕਾਰੀ ਸਹੂਲਤਾਂ ਪ੍ਰਭਾਵਿਤ ਹੋਣਗੀਆਂ | ਇਸੇ ਦੌਰਾਨ ਬੈਂਕ ਐਫ. ਡੀ. ਘੁਟਾਲੇ 'ਤੇ ਵੀ ਚੌਟਾਲਾ ਨੇ ਸਵਾਲ ਚੁਕਦਿਆਂ ਕਿਹਾ ਕਿ ਆਈ. ਡੀ. ਐਫ. ਸੀ. ਫਰਸਟ, ਕੋਟਕ ਅਤੇ ਏ. ਯੂ. ਬੈਂਕ ਨਾਲ ਜੁੜੇ ਮਾਮਲਿਆਂ 'ਚ ਸੀ. ਬੀ. ਆਈ. ਜਾਂਚ ਦੇ ਬਾਅਦ ਸਰਕਾਰ ਨੂੰ ਪਾਰਦਰਸ਼ਤਾ ਨਾਲ ਜਾਣਕਾਰੀ ਦੇਣੀ ਚਾਹੀਦੀ ਹੈ | ਉਨ੍ਹਾਂ ਸਵਾਲ ਕੀਤਾ ਕਿ ਕੀ ਇਸ ਮਾਮਲੇ 'ਚ ਕੋਈ ਰਾਜਸੀ ਆਗੂ ਸ਼ਾਮਿਲ ਹੈ ਅਤੇ ਹੁਣ ਤੱਕ ਕੀ ਰਿਕਵਰੀ ਹੋਈ ਹੈ | ਚੌਟਾਲਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਕਤ ਮਸਲਿਆਂ 'ਤੇ ਸਪੱਸ਼ਟ ਜਵਾਬ ਨਾ ਮਿਲੇ ਤਾਂ ਜੇ. ਜੇ. ਪੀ. ਮਜ਼ਦੂਰ ਸੰਗਠਨਾਂ ਨਾਲ ਮਿਲ ਕੇ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਕਰੇਗੀ |

ਪਿਛਲੀ ਖ਼ਬਰ ਟ੍ਰੇਡਿੰਗ ਦਾ ਝਾਂਸਾ ਦੇ ਕੇ 27.88 ਲੱਖ ਦੀ ਠੱਗੀ ਕਰਨ ਵਾਲੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਪਹਿਲਾਂ ਵਰਤੇ ਮੋਬਾਈਲ ਫ਼ੋਨ ਨਹੀਂ ਲੈਣਗੀਆਂ ਆਂਗਣਵਾੜੀ ਵਰਕਰਾਂ-ਬਲਜੀਤ ਕੌਰ ਰਕੌਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।