13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੰਜਾਬੀ ਸਾਹਿਤ ਸਭਾ ਡੇਰਾਬੱਸੀ ਵਲੋਂ ਪੁਆਧੀ ਲੋਕ-ਕਵੀ ਗੁਰਬਚਨ ਸਿੰਘ 'ਆਜ਼ਾਦ' ਦੀਆਂ ਦੋ ਪੁਸਤਕਾਂ ਲੋਕ-ਅਰਪਣ <br/>

ਅਜੀਤ ਡੈਸਕ 11-04-2026
ਡੇਰਾਬੱਸੀ, 10 ਅਪ੍ਰੈਲ (ਗੁਰਮੀਤ ਸਿੰਘ)-ਪੰਜਾਬੀ ਸਾਹਿਤ ਸਭਾ ਡੇਰਾਬੱਸੀ ਵਲੋਂ ਸਾਬਕਾ ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੈਣੀ (ਸਟੇਟ ਐਵਾਰਡੀ) ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ 'ਚ ਉਨ੍ਹਾਂ ਦੇ ਪਿਤਾ ਅਤੇ ਪੁਆਧ ਦੇ ਪ੍ਰਸਿੱਧ ਲੋਕ-ਕਵੀ ਗੁਰਬਚਨ ਸਿੰਘ 'ਆਜ਼ਾਦ' ਦੇ 83ਵੇਂ ਜਨਮ ਦਿਨ ਮੌਕੇ ਉਨ੍ਹਾਂ ਦੀਆਂ ਦੋ ਕਿਤਾਬਾਂ ਸਵੈ-ਜੀਵਨੀ 'ਮੇਰਾ ਜੀਵਨ ਮੇਰੀ ਗਾਥਾ' (ਤੀਜਾ ਐਡੀਸ਼ਨ) ਅਤੇ ਕਾਵਿ-ਸੰਗ੍ਰਹਿ 'ਰੰਗ-ਬਰੰਗ' (ਦੂਜਾ ਐਡੀਸ਼ਨ) ਲੋਕ-ਅਰਪਣ ਕੀਤੀਆਂ ਗਈਆਂ | ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਜੈਲਦਾਰ ਸਿੰਘ ਹੱਸਮੁੱਖ ਵਲੋਂ ਸਾਹਿਤ-ਪ੍ਰੇਮੀਆਂ ਦੇ ਸਵਾਗਤ ਨਾਲ ਹੋਈ, ਉਪਰੰਤ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਗੁਰਬਚਨ ਸਿੰਘ 'ਆਜ਼ਾਦ' ਦੀ ਸਾਹਿਤਕ ਦੇਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਲਿਖਤਾਂ ਸਾਡੇ ਖੇਤਰ ਦਾ ਅਸਲ ਸਰਮਾਇਆ ਹਨ, ਜਿਨ੍ਹਾਂ 'ਚ ਪੁਆਧ ਦੀ ਧਰਮ-ਨਿਰਪੱਖਤਾ ਅਤੇ ਆਪਸੀ ਸਾਂਝ ਝਲਕਦੀ ਹੈ | ਇਸੇ ਦੌਰਾਨ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪੁਆਧੀ ਪੰਜਾਬੀ ਸੱਥ ਮੁਹਾਲੀ ਦੇ ਮੁਖੀ ਮਨਮੋਹਨ ਸਿੰਘ ਦਾਊਾ ਨੇ ਕਿਹਾ ਕਿ ਗੁਰਬਚਨ ਸਿੰਘ 'ਆਜ਼ਾਦ' ਨੇ ਪੁਆਧੀ ਬੋਲੀ ਅਤੇ ਸੱਭਿਆਚਾਰ ਨੂੰ ਕੌਮਾਂਤਰੀ ਪੱਧਰ 'ਤੇ ਵਿਸ਼ੇਸ਼ ਪਛਾਣ ਦਿਵਾਈ ਹੈ | ਉਨ੍ਹਾਂ ਕਿਹਾ ਕਿ ਹੱਕ-ਸੱਚ 'ਤੇ ਪਹਿਰਾ ਦੇਣਾ ਇਕ ਸੱਚੇ ਸਾਹਿਤਕਾਰ ਦਾ ਧਰਮ ਹੈ, ਜਿਸ ਨੂੰ 'ਆਜ਼ਾਦ' ਨੇ ਬਾਖ਼ੂਬੀ ਨਿਭਾਇਆ ਹੈ | ਇਸ ਮੌਕੇ ਲੇਖਕ ਦੇ ਪਰਿਵਾਰ ਵਲੋਂ ਸਮੂਹ ਸਾਹਿਤ-ਪ੍ਰੇਮੀਆਂ ਨੂੰ ਵਿਦਾਇਗੀ ਮੌਕੇ ਬੂਟੇ ਭੇਟ ਕੀਤੇ ਗਏ | ਸਮਾਗਮ ਦੇ ਅਗਲੇ ਸੈਸ਼ਨ 'ਚ ਗਿਆਨੀ ਧਰਮ ਸਿੰਘ ਭਾਖਰਪੁਰ ਅਤੇ ਲੈਕਚਰਾਰ ਜੈਪਾਲ ਵਲੋਂ 'ਆਜ਼ਾਦ' ਦੀਆਂ ਕਿਤਾਬਾਂ 'ਤੇ ਚਰਚਾ ਕੀਤੀ ਗਈ | ਇਸ ਤੋਂ ਬਾਅਦ ਸੋਨੂੰ ਸੇਠੀ ਨੇ ਗਾਇਕ ਸ਼ਹਿਜ਼ਾਦਾ ਨਾਲ ਮਿਲ ਕੇ ਗੀਤ ਪੇਸ਼ ਕੀਤੇ, ਜਦਕਿ ਸਭਾ ਦੇ ਜਨਰਲ ਸਕੱਤਰ ਗੁਰਜਿੰਦਰ ਸਿੰਘ ਬੜਾਣਾ ਨੇ ਆਏ ਹੋਏ ਮਹਿਮਾਨਾਂ ਅਤੇ ਸਾਹਿਤ-ਪ੍ਰੇਮੀਆਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਨੇਕ ਸਿੰਘ ਸੈਣੀ, ਕਿ੍ਸ਼ਨਪਾਲ ਸ਼ਰਮਾ, ਐਡਵੋਕੇਟ ਕੰਵਲਜੀਤ ਸਿੰਘ, ਐਡਵੋਕੇਟ ਅਨਮੋਲ ਸਿੰਘ, ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਭਾਗ ਸਿੰਘ ਘੋੜੇਵਾਲ, ਭਜਨਬੀਰ ਸਿੰਘ, ਅਨਿਲ ਚੌਹਾਨ, ਜਸਵੀਰ ਪਰਾਗਪੁਰੀ, ਪ੍ਰੋ. ਰਵਿੰਦਰ ਸਿੰਘ, ਕਮਲਦੀਪ ਕੌਰ, ਪ੍ਰਵੀਨ ਕੌਰ, ਰਾਮ ਲਾਲ ਅਸਤ ਤੇ ਸਤਗੁਰ ਸਿੰਘ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪਹਿਲਾਂ ਵਰਤੇ ਮੋਬਾਈਲ ਫ਼ੋਨ ਨਹੀਂ ਲੈਣਗੀਆਂ ਆਂਗਣਵਾੜੀ ਵਰਕਰਾਂ-ਬਲਜੀਤ ਕੌਰ ਰਕੌਲੀ <br/> ਅਗਲੀ ਖ਼ਬਰ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਢਕੌਲੀ ਵਿਖੇ ਕਰੋੜਾਂ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।