16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸੰਸਥਾ ਨੇ ਵਧੀਆ ਪੜ੍ਹਾਈ ਕਰਨ ਵਾਲੇ ਬੱਚਿਆਂ ਦੀ ਕੀਤੀ ਮਦਦ <br/>

ਮੀਟਿੰਗ ਤੋਂ ਬਾਅਦ ਵਿਦਿਆਰਥੀਆਂ ਨਾਲ ਸੰਸਥਾ ਦੇ ਮੈਂਬਰ | ਤਸਵੀਰ : ਜੰਡਪੁਰੀ <br/> 06-04-2026
ਖਰੜ, 5 ਅਪ੍ਰੈਲ (ਜੰਡਪੁਰੀ)-ਐਡਵੋਕੇਟ ਜਾਨਕੀ ਦਾਸ ਮੈਮੋਰੀਅਲ ਵਿਦਿਆਰਥੀ ਭਲਾਈ ਸੰਸਥਾ ਦੀ ਵਿਸ਼ੇਸ਼ ਸਾਲਾਨਾ ਮੀਟਿੰਗ ਵਿਚ ਸੰਸਥਾ ਵਲੋਂ 26 ਲੋੜਵੰਦ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਨਗਦ ਰਾਸ਼ੀ ਦੇ ਕੇ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਗਈ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਸਤੰਬਰ ਮਹੀਨੇ 'ਚ ਹੋਰ ਮਾਲੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਗਿਆ | ਮੀਟਿੰਗ ਦੌਰਾਨ ਦੱਸਿਆ ਗਿਆ ਕਿ ਚੰਗੇ ਨਤੀਜੇ ਲੈਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ | ਇਸ ਮੌਕੇ ਸੰਸਥਾ ਦੇ ਮੈਂਬਰਾਂ 'ਚ ਤਾਰਾਵਤੀ, ਪਿ੍ੰਸੀਪਲ ਸੁਰਿੰਦਰ ਸਿੰਘ, ਰੌਸ਼ਨ ਲਾਲ ਸ਼ਰਮਾ, ਜਰਨੈਲ ਸਿੰਘ ਜਾਖੂ, ਨਵਦੀਪ ਸਿੰਘ ਬੱਬੂ ਐਮ. ਸੀ., ਮਲਕੀਤ ਸਿੰਘ ਮੱਲ, ਗੁਰਜੰਟ ਸਿੰਘ ਔਲਖ, ਮਲਾਗਰ ਸਿੰਘ ਐਮ. ਸੀ., ਐਨ. ਪੀ. ਸਿੰਘ, ਅਮਰੀਕ ਸਿੰਘ, ਹਿੰਮਤ ਸਿੰਘ, ਮੇਵਾ ਸਿੰਘ ਸਮੇਤ ਹੋਰ ਕਈ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਲਾਇਨਜ਼ ਕਲੱਬ ਖਰੜ ਦੇ ਪ੍ਰਧਾਨ ਦੀ ਚੋਣ <br/> ਅਗਲੀ ਖ਼ਬਰ ਗਮਾਡਾ ਵਿਰੁੱਧ ਧਰਨੇ 'ਚ ਕਾਂਗਰਸੀ ਵਰਕਰ ਵੱਡੀ ਗਿਣਤੀ 'ਚ ਹੋਣਗੇ ਸ਼ਾਮਿਲ- ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।